09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਕਿਰਤ ਤੇ ਫੈਕਟਰੀ ਐਕਟ ਦੇ ਉਲਟ ਪੇਪਰ ਮਿੱਲ ਬਨਾਂ ਵਿਖੇ ਮੈਨੇਜਮੈਂਟ ਵਲੋਂ ਫੈਕਟਰੀ ਨੂੰ ਲਗਾਏ ਜਿੰਦਰੇ ਜਲਦੀ ਖੁਲ੍ਹਵਾਏ ਜਾਣ- ਮਹਾਂ ਸਿੰਘ ਰੌੜੀ

Ad Position 21
No active advertisement
ਅਜੀਤ ਡੈਸਕ 24-07-2026
ਬਲਾਚੌਰ, 23 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੀਆਂਸ ਪੇਪਰ ਮਿੱਲ ਬਨਾਂ ਦੀ ਮੈਨੇਜਮੈਂਟ ਵਲੋਂ ਫੈਕਟਰੀ ਦੇ ਸਾਰੇ ਹੀ ਗੇਟਾਂ ਨੂੰ ਜਿੰਦਰੇ ਲਗਾਉਣ ਦਾ ਵਿਰੋਧ ਕਰਦਿਆਂ ਸੀਟੂ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਹੈਂਕੜਬਾਜ ਮੈਨੇਜਮੈਂਟ ਨੇ ਫੈਕਟਰੀ ਨੂੰ ਜਿੰਦਰਾ ਲਗਾ ਕੇ ਫੈਕਟਰੀ ਐਕਟ ਨੂੰ ਛਿੱਕੇ ਟੰਗ ਕੇ ਜੰਗਲ ਰਾਜ ਬਣਾ ਦਿੱਤਾ ਹੈ। ਉਹਨਾਂ ਕਿਹਾ ਮੈਨੇਜਮੈਂਟ ਦੇ ਗ਼ੈਰ-ਕਾਨੂੰਨੀ ਅਤੇ ਹੈਂਕੜਬਾਜ ਵਤੀਰੇ ਕਾਰਨ ਜਿਥੇ ਫੈਕਟਰੀ ’ਚ ਕੰਮ ਕਰਦੇ ਵਰਕਰ ਮਜ਼ਬੂਰੀ ਵਸ ਸੜਕ ’ਤੇ ਆ ਗਏ ਹਨ ਉਥੇ ਵਰਕਰ ਤੇ ਉਹਨਾਂ ਦੇ ਪਰਿਵਾਰ ਮਹਿੰਗਾਈ ਦੇ ਇਸ ਦੌਰ ’ਚ ਫਾਕੇ ਕੱਟਣ ਲਈ ਮਜਬੂਰ ਹੋ ਗਏ ਹਨ। ਫੈਕਟਰੀ ਮੈਨੇਜਮੈਂਟ ਦੀ ਇਸ ਗ਼ੈਰ ਕਾਨੂੰਨੀ ਤਾਲਾ ਬੰਦੀ ਕਾਰਨ ਵਰਕਰਾਂ, ਮਜਦੂਰਾਂ ਤੇ ਆਮ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਮਰੇਡ ਰੌੜੀ ਨੇ ਕਿਹਾ ਕਿ ਸੀਟੂ ਲੇਬਰ ਵਿਭਾਗ ਦੇ ਅਧਿਕਾਰੀਆਂ, ਸਿਵਲ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਤੁਰੰਤ ਦਖਲ ਦੇ ਕੇ ਲੇਬਰ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਲਗਾਏ ਜਿੰਦਰੇ ਖੁੱਲਵਾ ਕੇ ਕਾਨੂੰਨ ਮੁਤਾਬਕ ਫੈਕਟਰੀ ਚਾਲੂ ਕੀਤੀ ਜਾਵੇ ਤੇ ਸੜਕ ’ਤੇ ਬੈਠਣ ਲਈ ਮਜਬੂਰ ਹੋਏ ਮਜਦੂਰਾਂ ਤੇ ਵਰਕਰਾਂ ਨੂੰ ਡਿਊਟੀ ’ਤੇ ਲਿਆ ਜਾਵੇ। ਕਾਮਰੇਡ ਰੌੜੀ ਨੇ ਕਿਹਾ ਕਿ ਮਸਲਾ ਤਾਂ ਮੈਨੇਜਮੈਂਟ ਵਲੋਂ ਫੈਕਟਰੀ ਅੰਦਰ ਵਰਕਰਾਂ ਦੇ ਰਹਿਣ ਲਈ ਬਣੇ ਕਵਾਟਰ ਨੂੰ ਫੈਕਟਰੀ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੇ ਚਹੇਤੇ ਸਟਾਫ਼ ਮੁਲਾਜ਼ਮ ਨੂੰ ਅਲਾਟ ਕਰ ਦਿੱਤਾ ਹੈ ਜਿਸ ਦਾ ਵਰਕਰ ਤੇ ਜਥੇਬੰਦੀ ਵਿਰੋਧ ਕਰ ਰਹੀ ਹੈ ਜਿਸ ਨੂੰ ਪ੍ਰਬੰਧਕਾਂ ਨੇ ਫੈਕਟਰੀ ਕਾਨੂੰਨ ਮੁਤਾਬਕ ਹੱਲ ਕਰਨ ਦੀ ਬਜਾਏ ਬਦਲਾ ਲਉ ਕਾਰਵਾਈ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਦਾ ਤਿੰਨ ਦਿਨ ਲਈ ਗੇਟ ਬੰਦ ਕਰਕੇ ਚਾਰਜਸ਼ੀਟ ਭੇਜ ਦਿੱਤੀ। ਵਰਕਰਾਂ ਨੇ ਮਨੇਜਮੈਂਟ ਦੀ ਇਸ ਕਾਰਵਾਈ ਦੇ ਖਿਲਾਫ ਰੋਸ ਵਜੋਂ ਸ਼ਾਂਤਮਈ ਢੰਗ ਨਾਲ ਧਰਨਾ ਦੇ ਦਿੱਤਾ। ਮੈਨੇਜਮੈਂਟ ਨੇ ਰੋਸ ’ਚ ਆਏ ਵਰਕਰਾਂ ਨਾਲ ਗੱਲ ਕਰਨ ਦੀ ਬਜਾਏ ਫੈਕਟਰੀ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਤਾਲੇ ਲਗਾ ਕੇ ਕਿਸੇ ਵੀ ਵਰਕਰ ਨੂੰ ਫੈਕਟਰੀ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਸੀਟੂ ਆਗੂ ਨੇ ਸਰਕਾਰ, ਕਿਰਤ ਵਿਭਾਗ, ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਤੁਰੰਤ ਮਸਲੇ ਦਾ ਹੱਲ ਕਰੇ।
Ad Position 22
No active advertisement
ਪਿਛਲੀ ਖ਼ਬਰ ਖਸਰਾ-ਰੁਬੈਲਾ ਦੇ ਖ਼ਾਤਮੇ ਦੇ ਟੀਚੇ ਨੂੰ ਹਾਸਲ ਕਰਨ ਲਈ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ : ਡਾ. ਸਤਿੰਦਰਜ... ਅਗਲੀ ਖ਼ਬਰ ਸੋਫੀਆ ਲਵਦੀਪ ਨੇ ਲੰਡਨ ਤੋਂ ਵਕਾਲਤ ਪਾਸ ਕਰਕੇ ਪੰਜਾਬੀਆਂ ਦਾ ਨਾਂਅ ਚਮਕਾਇਆ
Ad Position 24