10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਕਿਸਾਨ ਵੀਰ ਮੀਂਹਾਂ ਦਾ ਪਾਣੀ ਰੋਕਣ ਲਈ ਸੜਕਾਂ ’ਚ ਵੱਟਾਂ ਨਾ ਲਗਾਉਣ- ਐਸ. ਡੀ. ਓ. ਮੰਡੀ ਬੋਰਡ

Ad Position 21
No active advertisement
ਅਜੀਤ ਡੈਸਕ 24-07-2026
ਮਜਾਰੀ/ਸਾਹਿਬਾ, 23 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਪੰਜਾਬ ਮੰਡੀ ਬੋਰਡ ਦੀ ਸਬ ਡਵੀਜ਼ਨ ਬਲਾਚੌਰ ਦੇ ਐਸ. ਡੀ. ਓ. ਜਗਜੀਤ ਸਿੰਘ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆ ਦੱਸਿਆ ਕਿ ਵਿਧਾਨ ਸਭਾ ਹਲਕਾ ਬਲਾਚੌਰ ਅੰਦਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਪਿੰਡਾਂ ਦੀਆਂ ਸੜਕਾਂ ’ਤੇ ਲੁੱਕ ਬਜਰੀ ਅਤੇ ਲੋੜ ਅਨੁਸਾਰ ਕੰਕਰੀਟ ਪਾ ਕੇ ਮਜ਼ਬੂਤੀ ਨਾਲ ਬਣਾਈਆਂ ਜਾ ਰਹੀਆਂ ਹਨ ਪਰ ਕੁੱਝ ਥਾਵਾਂ ’ਤੇ ਕਿਸਾਨਾਂ ਵਲੋਂ ਸੜਕਾਂ ਦੇ ਬਰ੍ਹਮਾਂ ਨੂੰ ਵੱਢ ਕੇ ਆਪਣੇ ਖੇਤਾਂ ਵਿੱਚ ਮਿਲਾਇਆ ਜਾ ਰਿਹਾ ਹੈ। ਹੁਣ ਬਰਸਾਤਾਂ ਦਾ ਮੌਸਮ ਹੋਣ ਕਰਕੇ ਮੀਂਹਾਂ ਦੇ ਪਾਣੀਆਂ ਨੂੰ ਰੋਕਣ ਲਈ ਸੜਕ ਦੇ ਕੰਡਿਆਂ ’ਤੇ ਉੱਚੀਆਂ ਵੱਟਾਂ ਲਗਾਈਆਂ ਜਾ ਰਹੀਆਂ ਹਨ ਜਿਸ ਕਾਰਨ ਪਾਣੀ ਸੜਕਾਂ ਵਿੱਚ ਖੜ੍ਹ ਜਾਂਦਾ ਹੈ ਤੇ ਕਈ ਦਿਨ ਸੁੱਕਦਾ ਨਹੀ ਹੈ ਉੱਥੋਂ ਹੀ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਜਿਸ ਦਾ ਖਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੇ ਬਰ੍ਹਮ ਵੱਢਣੇ ਤੇ ਸੜਕਾਂ ਕਿਨਾਰੇ ਉੱਚੀਆਂ ਵੱਟਾਂ ਲਗਾ ਕੇ ਪਾਣੀ ਨੂੰ ਰੋਕਣਾਂ ਇਕ ਕਾਨੂੰਨੀ ਜੁਰਮ ਵੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਮੀਂਹਾਂ ਦੇ ਪਾਣੀਆਂ ਨੂੰ ਰੋਕ ਕੇ ਨਵੀਆਂ ਬਣੀਆਂ ਸੜਕਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਵਿਦੇਸ਼ਾਂ ’ਚ ਜਾਣ ਦੇ ਰੁਝਾਨ ਨੂੰ ਘਟਾ ਕੇ ਮਿਆਰੀ ਸਿੱਖਿਆ ਨੂੰ ਪਹਿਲ ਦੇਣ- ਕੇ.ਸੀ.ਟੀਮ ਅਗਲੀ ਖ਼ਬਰ ਰੋਟਰੀ ਕਲੱਬ ਬੰਗਾ ਦੇ ਨਵੇਂ ਪ੍ਰਧਾਨ ਸ਼ਰਨਜੀਤ ਸਿੰਘ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਸਨਮਾਨ
Ad Position 24