10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿਦਿਆਰਥੀ ਵਿਦੇਸ਼ਾਂ ’ਚ ਜਾਣ ਦੇ ਰੁਝਾਨ ਨੂੰ ਘਟਾ ਕੇ ਮਿਆਰੀ ਸਿੱਖਿਆ ਨੂੰ ਪਹਿਲ ਦੇਣ- ਕੇ.ਸੀ.ਟੀਮ

Ad Position 21
No active advertisement
ਅਜੀਤ ਡੈਸਕ 24-07-2026
ਸੜੋਆ, 23 ਜੁਲਾਈ (ਬਲਵਿੰਦਰ ਨਾਨੋਵਾਲੀਆ) - ਨੌਜਵਾਨ ਲੜਕੇ, ਲੜਕੀਆਂ ਵਿਦੇਸ਼ ’ਚ ਜਾਣ ਦੇ ਰੁਝਾਨ ਨੂੰ ਘਟਾ ਕੇ ਮਿਆਰੀ ਸਿੱਖਿਆ ਨੂੰ ਪਹਿਲ ਦੇਣ। ਇਹ ਵਿਚਾਰ ਡਾ. ਵਿਕਾਸ ਐਡਮਿਸ਼ਨ ਡਾਇਰੈਕਟਰ ਕੇ.ਸੀ. ਗਰੁੱਪ ਆਫ ਇੰਸਟੀਚਿਊਟ ਨਵਾਂਸ਼ਹਿਰ ਦੀ ਅਗਵਾਈ ’ਚ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਦੇ ਬਾਰ੍ਹਵੀਂ ਪਾਸ ਨੌਜਵਾਨ ਲੜਕੇ, ਲੜਕੀਆਂ ਨੂੰ ਮਿਆਰੀ ਸਿਖਿਆ ਗ੍ਰਹਿਣ ਕਰਨ ਪ੍ਰਤੀ ਪ੍ਰੇਰਿਤ ਕਰਨ ਸਮੇਂ ਪਿੰਡ ਭਨੂੰ ਵਿਖੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਹਾਸਲ ਕਰਨ ਬਿਨਾ ਵਿਦੇਸ਼ ਵਿੱਚ ਜਾਣ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਕਾਫੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜਰਨਾ ਪੈਂਦਾ ਹੈ। ਇਸ ਕਰਕੇ ਬਾਰ੍ਹਵੀਂ ਪਾਸ ਲੜਕੇ ਤੇ ਲੜਕੀਆਂ ਜੋ ਅਨੁਸੂਚਿਤ ਜਾਤੀ ਨਾਲ ਸਬੰਧ ਰਖਦੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਹਦਾਇਤਾਂ ’ਤੇ 100 ਫੀਸਦੀ ਪੜ੍ਹਾਈ ਮੁਫਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਦਾਰੇ ਵਿੱਚ ਪਿਤਾ ਵਿਹੂਣੇ ਵਿਦਿਆਰਥੀਆਂ ਨੂੰ ਫੀਸ ਵਿੱਚ 50 ਫੀਸਦੀ ਛੋਟ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਾਨਟੀਨਿਊਸ ਐਜੂਕੇਸ਼ਨ ਸਕੀਮ ਤਹਿਤ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿੱਚ 25 ਫੀਸਦੀ ਛੋਟ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਬਹੁਤ ਜ਼ਿਆਦਾ ਹੁਸ਼ਿਆਰ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਵਿਚ 100 ਫੀਸਦੀ ਛੋਟ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਅਦਾਰੇ ਵਿੱਚ ਵਿਦਿਆਰਥੀਆਂ ਨੂੰ ਫਾਰਮੇਸੀ ਕੋਰਸ, ਹੋਟਲ ਮੈਨਜਮੈਂਟ ਕੋਰਸ, ਅਲਾਈਡ ਹੈਲਥ ਸਾਇੰਸ, ਵੱਖ-ਵੱਖ ਡਿਗਰੀ, ਡਿਪਲੋਮਾ ਕੋਰਸਾਂ ਤੋਂ ਇਲਾਵਾ ਆਯੂਰਵੈਦਿਕ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਕਰਕੇ ਇਲਾਕੇ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਅਦਾਰੇ ਵਿੱਚ ਦਿੱਤੀਆਂ ਜਾ ਰਹੀਆਂ ਛੋਟਾਂ ਦਾ ਲਾਭ ਦਿਵਾਉਣ ਲਈ ਬੱਚੇ ਦੀ ਸੋਚ ਅਨੁਸਾਰ ਦਾਖਲਾ ਜਰੂਰ ਦਿਵਾਉਣ। ਇਸ ਮੌਕੇ ਕੇ.ਸੀ. ਗਰੁੱਪ ਨਵਾਸ਼ਹਿਰ ਤੋਂ ਡਾ.ਵਿਕਾਸ ਤੇ ਹਰਪ੍ਰੀਤ ਕੌਰ ਅਸਿਸਟੈਂਟ ਡਾਇਕਰੈਕਟਰ ਦੀ ਅਗਵਾਈ ’ਚ ਪਹੁੰਚੀ ਟੀਮ ਵਲੋਂ ਵਿਦਿਆਰਥੀਆਂ ਨੂੰ ਅਦਾਰੇ ਵਿੱਚ ਕਰਵਾਏ ਜਾ ਰਹੇ ਕੋਰਸਾਂ ਬਾਰੇ ਜਾਣੂੰ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਸੀਨੀ. ਸੈਕੰ. ਸਕੂਲ ਸਰਹਾਲ ਕਾਜ਼ੀਆਂ ਪ੍ਰਬੰਧਕ ਕਮੇਟੀ ਦੀ ਚੋਣ, ਜਥੇ. ਸੰਤੋਖ ਸਿੰਘ ਮੱਲ੍ਹਾ ਪ੍ਰਧਾਨ ਚੁਣੇ ਅਗਲੀ ਖ਼ਬਰ ਕਿਸਾਨ ਵੀਰ ਮੀਂਹਾਂ ਦਾ ਪਾਣੀ ਰੋਕਣ ਲਈ ਸੜਕਾਂ ’ਚ ਵੱਟਾਂ ਨਾ ਲਗਾਉਣ- ਐਸ. ਡੀ. ਓ. ਮੰਡੀ ਬੋਰਡ
Ad Position 24