02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਠਠਿਆਲਾ ਢਾਹਾ ਨੇੜੇ ਨੈਸ਼ਨਲ ਹਾਈਵੇ ‘ਤੇ ਪਲਟਿਆ ਹੋਇਆ ਸੀਮਿੰਟ ਵਾਲਾ ਟੈਂਕਰ।  ਠਠਿਆਲਾ ਢਾਹਾ ਨੇੜੇ ਹਾਈਵੇ ’ਤੇ ਸੀਮੈਂਟ ਟੈਂਕਰ ਪਲਟਿਆ

ਜਾਡਲਾ, 2 ਅਗਸਤ (ਸੁਰਿੰਦਰ ਦੁੱਗਲ)- ਪਿੰਡ ਠਠਿਆਲਾ ਢਾਹਾ ਨੇੜੇ ਐਚ. ਆਰ.

Ad Position 21
No active advertisement
ਅਜੀਤ ਡੈਸਕ 03-08-2026
ਜਾਡਲਾ, 2 ਅਗਸਤ (ਸੁਰਿੰਦਰ ਦੁੱਗਲ)- ਪਿੰਡ ਠਠਿਆਲਾ ਢਾਹਾ ਨੇੜੇ ਐਚ.ਆਰ. ਢਾਬੇ ਦੇ ਸਾਹਮਣੇ ਨੈਸ਼ਨਲ ਹਾਈਵੇ ‘ਤੇ ਜਾ ਰਿਹਾ ਇੱਕ ਸੀਮਿੰਟ ਵਾਲਾ ਟੈਂਕਰ ਅਚਾਨਕ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਿਆ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਟੈਂਕਰ ਜਿਸ ਦਾ ਨੰਬਰ ਐਚ.ਆਰ 67 ਬੀ 1690 ਹੈ, ਜੋ ਸ੍ਰੀ ਅੰਮ੍ਰਿਤਸਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਿਹਾ ਸੀ। ਜਦੋਂ ਇਹ ਇੱਥੇ ਪੁੱਜਾ ਤਾਂ ਇਹ ਸੜਕ ਦੇ ਨਾਲ ਬਣੀ ਪੱਕੀ ਬੰਨੀ ਨੂੰ ਤੋੜਦਾ ਹੋਇਆ ਦੂਜੇ ਪਾਸੇ ਜਾ ਉਲਟ ਗਿਆ। ਟੈਂਕਰ ਨੂੰ ਸੁਰਿੰਦਰ ਸਿੰਘ ਨਾਮੀ ਡਰਾਈਵਰ ਚਲਾ ਰਿਹਾ ਸੀ, ਜਿਸ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਉਸ ਦਾ ਵੀ ਬਚਾਅ ਹੋ ਗਿਆ। ਉਸਦੇ ਦੱਸਣ ਅਨੁਸਾਰ ਟੈਂਕਰ ਦੇ ਅੱਗੇ ਲੱਗੇ ਇੰਜਨ ਵਾਲੇ ਕੈਬਨ ਨੂੰ ਜੋੜਦੀ ਹੁੱਕ ਟੁੱਟ ਜਾਣ ਕਾਰਨ ਇਹ ਹਾਦਸਾ ਵਾਪਰਿਆ। ਇਤਫਾਕ ਦੀ ਗੱਲ ਹੈ ਕਿ ਦੂਜੇ ਪਾਸੇ ਦੀ ਸੜਕ ਤੋਂ ਕੋਈ ਵੀ ਵਾਹਨ ਨਹੀਂ ਸੀ ਗੁਜ਼ਰ ਰਿਹਾ ਜਿਸ ਕਾਰਨ ਕਿਸੇ ਵੱਡੇ ਹਾਦਸੇ ਤੋਂ ਵਾਲ-ਵਾਲ ਬਚਾਅ ਹੋ ਗਿਆ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਿਕਾ ਬਲਵੀਰ ਕੌਰ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਦਾ ਜਥਾ ਸ੍ਰੀ ਖੁਰਾਲਗੜ੍ਹ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ...
Ad Position 24
No active advertisement