ਸਮਾਜ ਸੇਵਿਕਾ ਬਲਵੀਰ ਕੌਰ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ
ਕਟਾਰੀਆਂ, 2 ਅਗਸਤ (ਪ੍ਰੇਮੀ ਸੰਧਵਾਂ) - ਉੱਘੀ ਸਮਾਜ ਸੇਵਿਕਾ ਤੇ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਸੁਰਜੀਤ ਸਿੰਘ ਸੰਧੂ ਦੀ ਮਾਤਾ, ਸੰਮਤੀ ਮੈਂਬਰ ਮਨਪ੍ਰੀਤ ਕੌਰ ਸੰਧੂ ਦੀ ਸੱਸ ਅਤੇ ਕਿਸਾਨ ਆਗੂ ਰਘਵੀਰ ਸਿੰਘ ਸੰਧੂ ਦੀ ਪਤਨੀ ਸਰਦਾਰਨੀ ਬਲਵੀਰ ਕੌਰ ਸੰਧੂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਦਿਲਬਾਗ ਸਿੰਘ ਵਲੋਂ ਕੀਰਤਨ ਕੀਤਾ ਗਿਆ।
ਬ
ਬਲਵੀਰ ਕੌਰ ਸੰਧੂ ਦੀ ਫਾਈਲ ਤਸਵੀਰ
03-08-2026
ਕਟਾਰੀਆਂ, 2 ਅਗਸਤ (ਪ੍ਰੇਮੀ ਸੰਧਵਾਂ) - ਉੱਘੀ ਸਮਾਜ ਸੇਵਿਕਾ ਤੇ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਸੁਰਜੀਤ ਸਿੰਘ ਸੰਧੂ ਦੀ ਮਾਤਾ, ਸੰਮਤੀ ਮੈਂਬਰ ਮਨਪ੍ਰੀਤ ਕੌਰ ਸੰਧੂ ਦੀ ਸੱਸ ਅਤੇ ਕਿਸਾਨ ਆਗੂ ਰਘਵੀਰ ਸਿੰਘ ਸੰਧੂ ਦੀ ਪਤਨੀ ਸਰਦਾਰਨੀ ਬਲਵੀਰ ਕੌਰ ਸੰਧੂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਦਿਲਬਾਗ ਸਿੰਘ ਵਲੋਂ ਕੀਰਤਨ ਕੀਤਾ ਗਿਆ। ਉਪਰੰਤ ਭਾਈ ਸਾਹਿਬ ਵਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸੀਨੀਅਰ ਕਾਂਗਰਸੀ ਮਹਿਲਾ ਆਗੂ ਚੌਧਰੀ ਮੀਨਾ ਸੂੰਢ ਪਤਨੀ ਸਾਬਕਾ ਵਿਧਾਇਕ ਸ ਵ: ਤਰਲੋਚਨ ਸਿੰਘ ਸੂੰਢ, ਸਤਵੀਰ ਸਿੰਘ ਪੱਲੀ ਝਿੱਕੀ , ਦਰਬਜੀਤ ਸਿੰਘ ਪੂੰਨੀਆ, ਬਲਦੇਵ ਸਿੰਘ ਮਕਸੂਦਪੁਰ-ਸੂੰਢ, ਜਸਵੀਰ ਸ਼ੀਰਾ, ਕੁਲਵੰਤ ਸਿੰਘ ਕਲੇਰਾਂ, ਆਤਮਾ ਸਿੰਘ ਮਾਹਿਲਪੁਰ, ਕੁਲਵਰਨ ਸਿੰਘ ਗਿੱਲ, ਥਾਣੇਦਾਰ ਇਕਬਾਲ ਸਿੰਘ ਸੰਧਵਾਂ, ਰਜਿੰਦਰ ਸ਼ਰਮਾ, ਠੇਕੇਦਾਰ ਸੁਰਿੰਦਰ ਪਾਲ, ਮਨਜੀਤ ਸਿੰਘ ਸੰਧੂ, ਕਮਲਜੀਤ ਬੰਗਾ, ਹਰਪ੍ਰੀਤ ਸਿੰਘ ਬੈਂਸ, ਗੁਰਵਿੰਦਰ ਸਿੰਘ, ਜ਼ੋਰਾਵਰ ਸਿੰਘ ਗਿੱਲ, ਮੱਖਣ ਸਿੰਘ ਸੰਧੂ, ਆਤਮਾ ਸਿੰਘ ਨੰਗਲ ਕਲਾਂ, ਮਾਸਟਰ ਗੁਰਦੀਪ ਸਿੰਘ ਗਿੱਲ ਆਦਿ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਵਾਸ ਦੇਵੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਮਨਪ੍ਰੀਤ ਕੌਰ ਸੰਧੂ, ਕੀਰਤਨ ਸੰਧੂ, ਰਘਵੀਰ ਸਿੰਘ ਸੰਧੂ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਅਮਨਦੀਪ ਸਿੰਘ, ਕਮਲਜੀਤ ਕੌਰ, ਸੈਕਟਰੀ ਬਲਵੀਰ ਸਿੰਘ ਸੰਧੂ, ਆਤਮਾ ਸਿੰਘ ਸੰਧੂ, ਤਰੁਣ ਸਿੰਘ ਸੰਧੂ, ਆਦਿ ਹਾਜ਼ਰ ਸਨ। ਠੇਕੇਦਾਰ ਸੁਰਜੀਤ ਸਿੰਘ ਸੰਧੂ ਪੁੱਤਰ ਰਘਵੀਰ ਸਿੰਘ ਸੰਧੂ ਅਤੇ ਬਲਾਕ ਸੰਮਤੀ ਮੈਂਬਰ ਮਨਪ੍ਰੀਤ ਕੌਰ ਸੰਧੂ ਨੇ ਸ਼ਰਧਾਂਜਲੀ ਸਮਾਗਮ ਵਿੱਚ ਆਏ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ।