ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਬ੍ਰੈਂਪਟਨ (ਕੈਨੇਡਾ) ਵਿਖੇ ਐਨ. ਆਰ. ਆਈ. ਭਾਈਚਾਰੇ ਵਲੋਂ ਸਨਮਾਨਿਤ
ਟੱਪਰੀਆਂ ਖੁਰਦ, 2 ਅਗਸਤ (ਬੂਥਗੜ੍ਹੀਆ) - ਬ੍ਰੈਂਪਟਨ, ਓਂਟਾਰੀਓ-ਅੰਤਰਰਾਸ਼ਟਰੀ ਦੋਸਤੀ, ਸੱਭਿਆਚਾਰਕ ਆਦਾਨ-ਪ੍ਰਦਾਨ ਤੇ ਵਿਸ਼ਵ ਵਿਆਪੀ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਭਾਵਨਾ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਬਲਾਚੌਰ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਬ੍ਰੈਂਪਟਨ ਸ਼ਹਿਰ ਦਾ ਆਪਣਾ ਵਿਸ਼ੇਸ਼ ਦੌਰਾ ਕੀਤਾ ਤੇ ਸਰਦਾਰ ਰਣਬੀਰ ਸਿੰਘ ਜਾਡਲੀ ਦੀ ਪੋਤਰੀ ਦੇ ਜਨਮ ਦਿਨ ਸਮਾਗਮ ਮੌਕੇ ਸ਼ਾਮਿਲ ਹੋਏ। ਇਸ ਮੌਕੇ ਬ੍ਰੈਂਪਟਨ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਦਾ ਸਮੁੱਚੇ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਕ
ਕੈਨੇਡਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਬਲਾਚੌਰ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਦਾ ਸਨਮਾਨ ਕਰਦੇ ਹੋਏ ਐਨ. ਆਰ. ਆਈ। ਤਸਵੀਰ : ਬੂਥਗੜ੍ਹੀਆ
03-08-2026
ਟੱਪਰੀਆਂ ਖੁਰਦ, 2 ਅਗਸਤ (ਬੂਥਗੜ੍ਹੀਆ) - ਬ੍ਰੈਂਪਟਨ, ਓਂਟਾਰੀਓ-ਅੰਤਰਰਾਸ਼ਟਰੀ ਦੋਸਤੀ, ਸੱਭਿਆਚਾਰਕ ਆਦਾਨ-ਪ੍ਰਦਾਨ ਤੇ ਵਿਸ਼ਵ ਵਿਆਪੀ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਭਾਵਨਾ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਬਲਾਚੌਰ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਬ੍ਰੈਂਪਟਨ ਸ਼ਹਿਰ ਦਾ ਆਪਣਾ ਵਿਸ਼ੇਸ਼ ਦੌਰਾ ਕੀਤਾ ਤੇ ਸਰਦਾਰ ਰਣਬੀਰ ਸਿੰਘ ਜਾਡਲੀ ਦੀ ਪੋਤਰੀ ਦੇ ਜਨਮ ਦਿਨ ਸਮਾਗਮ ਮੌਕੇ ਸ਼ਾਮਿਲ ਹੋਏ। ਇਸ ਮੌਕੇ ਬ੍ਰੈਂਪਟਨ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਦਾ ਸਮੁੱਚੇ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰੇ ਲਈ ਆਪਣੀਆਂ ਸ਼ੁਕਰਗੁਜ਼ਾਰੀਆਂ ਭੇਟ ਕੀਤੀਆਂ। ਇਸ ਮੌਕੇ ਰਣਬੀਰ ਸਿੰਘ ਜਾਡਲੀ, ਦਵਿੰਦਰ ਜਗਤਪੁਰ, ਹਰਮੇਸ਼ ਬੈਂਸ, ਕਰਨੈਲ ਬੈਂਸ, ਨਛੱਤਰ ਬੈਂਸ, ਸਰਦਾਰ ਜਸਪਾਲ ਸਿੰਘ ਜਾਡਲੀ, ਝਲਮਣ ਜੈਨਪੁਰ ਆਦਿ ਸਮੁੱਚੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਆਦਾਨ-ਪ੍ਰਦਾਨ ਬ੍ਰੈਂਪਟਨ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਲਈ ਮਹੱਤਵਪੂਰਨ ਹਨ ਤੇ ਦੁਨੀਆ ਭਰ ਦੇ ਭਾਈਚਾਰਿਆਂ ਨਾਲ ਮਜ਼ਬੂਤ ਸਬੰਧ ਬਣਾਉਣ ਦੀ ਸ਼ਹਿਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਇਸ ਮੌਕੇ ਬਲਬੀਰ ਸਿੰਘ ਢਿੱਲੋਂ, ਹਰਭਜਨ ਸਿੰਘ ਜਾਡਲੀ, ਹਰਪਾਲ ਸਿੰਘ ਜਾਡਲੀ, ਰਜਿੰਦਰ ਮੰਢਿਆਣੀ, ਕੇਸਰ ਸਿੰਘ, ਰੋਹਿਤ ਚੌਧਰੀ (ਲੱਕੀ), ਬਿੱਟੂ ਚੌਹਾਨ, ਡਿੰਪੀ ਕਟਾਰੀਆ, ਗੋਰਾ ਚੌਧਰੀ, ਲਾਡੀ ਨਵਾਂਗਰਾ, ਰਾਜੂ ਜੀਤਪੁਰ, ਹਨੀ ਰੁੜ੍ਹਕੀ, ਤਾਰਾ ਰੋੜ੍ਹੀ, ਮਨਦੀਪ, ਜਗਦੀਸ਼ ਚੌਹਾਨ ਆਦਿ ਹਾਜ਼ਰ ਸਨ।