ਪਿੰਡ ਮਜਾਰਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਦਾ ਡੈਲੀਗੇਟ ਇਜਲਾਸ ਹੋਇਆ
ਉਸਮਾਨਪੁਰ, 2 ਅਗਸਤ (ਸੰਦੀਪ ਮਝੂਰ) - ਪਿੰਡ ਮਜਾਰਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਇਲਾਕਾ ਨਵਾਂਸ਼ਹਿਰ ਦਾ ਡੈਲੀਗੇਟ ਅਜਲਾਸ ਹੋਇਆ ਜਿਸ ਵਿੱਚ 60 ਤੋਂ ਵੱਧ ਡੈਲੀਗੇਟ ਸ਼ਾਮਲ ਹੋਏ। ਇਸ ਮੌਕੇ ਪੁਰਾਣੀ ਇਲਾਕਾ ਕਮੇਟੀ ਭੰਗ ਕਰਕੇ ਨਵੀਂ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੁਲਵੀਰ ਸਿੰਘ ਸ਼ਾਹਪੁਰ ਨੂੰ ਇਲਾਕਾ ਪ੍ਰਧਾਨ, ਮੇਜ਼ਰ ਸਿੰਘ ਉਸਮਾਨਪੁਰ ਨੂੰ ਸਕੱਤਰ, ਮੱਖਣ ਸਿੰਘ ਭਾਨਮਜਾਰਾ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਬਿੱਕਰ ਸਿੰਘ ਸ਼ੇਖੂਪੁਰ ਬਾਗ ਨੂੰ ਵਿੱਤ ਸਕੱਤਰ ਚੁਣਿਆ ਗਿਆ।
ਉਸਮਾਨਪੁਰ, 2 ਅਗਸਤ (ਸੰਦੀਪ ਮਝੂਰ) - ਪਿੰਡ ਮਜਾਰਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਇਲਾਕਾ ਨਵਾਂਸ਼ਹਿਰ ਦਾ ਡੈਲੀਗੇਟ ਅਜਲਾਸ ਹੋਇਆ ਜਿਸ ਵਿੱਚ 60 ਤੋਂ ਵੱਧ ਡੈਲੀਗੇਟ ਸ਼ਾਮਲ ਹੋਏ। ਇਸ ਮੌਕੇ ਪੁਰਾਣੀ ਇਲਾਕਾ ਕਮੇਟੀ ਭੰਗ ਕਰਕੇ ਨਵੀਂ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੁਲਵੀਰ ਸਿੰਘ ਸ਼ਾਹਪੁਰ ਨੂੰ ਇਲਾਕਾ ਪ੍ਰਧਾਨ, ਮੇਜ਼ਰ ਸਿੰਘ ਉਸਮਾਨਪੁਰ ਨੂੰ ਸਕੱਤਰ, ਮੱਖਣ ਸਿੰਘ ਭਾਨਮਜਾਰਾ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਬਿੱਕਰ ਸਿੰਘ ਸ਼ੇਖੂਪੁਰ ਬਾਗ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਤੋਂ ਪਹਿਲਾਂ ਕੁਲਵੀਰ ਸਿੰਘ ਸ਼ਾਹਪੁਰ ਨੇ ਇਲਾਕੇ ਦੀ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਸਾਨਾਂ ’ਤੇ ਹੋ ਰਹੇ ਹਮਲਿਆਂ ਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਤਰਨਾਕ ਕਿਸਾਨ ਵਿਰੋਧੀ ਇਰਾਦਿਆਂ ਤੋਂ ਜਾਣੂ ਕਰਾਉਂਦਿਆਂ ਕਿਹਾ ਕਿ ਅਮਰੀਕਾ ਨਾਲ ਸੰਘੀ ਸਰਕਾਰ ਨੇ ਮੁਕਤ ਵਪਾਰ ਸਮਝੌਤਾ ਕਰਕੇ ਕਿਸਾਨਾਂ ਤੇ ਦੇਸ਼ ਦੇ ਲੋਕਾਂ ਨਾਲ ਧਰੋ ਕੀਤਾ ਗਿਆ ਹੈ। ਇਹ ਖੇਤੀ ਕਾਨੂੰਨਾਂ ਨਾਲੋਂ ਵੀ ਕਿਤੇ ਵੱਧ ਖ਼ਤਰਨਾਕ ਹੈ। ਉਨ੍ਹਾਂ ਸਮੁੱਚੇ ਹਾਊਸ ਨੂੰ ਨਵੀਂ ਕਮੇਟੀ ਚੁਣਨ ’ਤੇ ਵਧਾਈ ਦਿੱਤੀ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਤੇ ਇਲਾਕਾ ਔੜ ਦੇ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ ਨੇ ਵੀ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ। ਜ਼ਿਲ੍ਹਾ ਅਜਲਾਸ ਲਈ ਡੇਲੀਗੇਟਾਂ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਕਮੇਟੀ ਮੈਂਬਰ ਸਰਬਜੀਤ ਸਿੰਘ ਸਹਾਬਪੁਰ, ਪਰਵਿੰਦਰ ਸਿੰਘ ਮਜਾਰਾ ਕਲਾਂ ਰਾਣਾ, ਰਾਮਜੀ ਦਾਸ ਸਨਾਵਾ, ਸੁਰਜੀਤ ਕੌਰ ਉਟਾਲਾ, ਮਨਜੀਤ ਕੌਰ, ਜਸਵਿੰਦਰ ਸਿੰਘ ਸ਼ੇਖੂਪੁਰ ਬਾਗ਼ ਆਦਿ ਹਾਜ਼ਰ ਸਨ।