03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਠਲਾਵਾ ਸੰਸਥਾ ਨੇ ਐਮਾਂ ਜੱਟਾਂ ’ਚ ‘ਸਾਂਝੀਆਂ ਛਾਵਾਂ’ ਤਹਿਤ ਬੂਟੇ ਲਗਾਏ

ਬੰਗਾ, 2 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਏਕਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਆਪਣੇ ਯੂਨੀਕ ਪ੍ਰੋਜੈਕਟ ‘ਸਾਂਝੀਆਂ ਛਾਵਾਂ’ ਤਹਿਤ ਵਾਤਾਵਰਣ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਲਈ ਹਜ਼ਾਰਾਂ ਬੂਟਿਆਂ ਨੂੰ ਲਗਾ ਕੇ ਪ੍ਰਵਾਨ ਚੜ੍ਹਾਇਆ ਹੈ ਵਲੋਂ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਐਮਾਂ ਜੱਟਾਂ ਦੇ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਉੱਪਰ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਸ਼ੁੱਭ ਮਹੂਰਤ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਐਮਾਂ ਜੱਟਾਂ ਦੇ ਮਹਿਲਾ ਸਰਪੰਚ ਕਸ਼ਮੀਰ ਕੌਰ, ਮਹਿਲਾ ਪੰਚ ਮੈਡਮ ਜਸਕਰਨ ਮੱਲ੍ਹੀ, ਸ੍ਰੀਮਤੀ ਸੀਤਾ ਦੇਵੀ ਤੇ ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਵਲੋਂ ਇੱਕ-ਇੱਕ ਬੂਟਾ ਲਗਾ ਕੇ ਕੀਤਾ ਗਿਆ।

Ad Position 21
No active advertisement
ਪਿੰਡ ਐਮਾਂ ਜੱਟਾਂ ਵਿਖੇ ਏਕ ਨੂਰ ਸਵੈ ਸੇਵੀ ਸੰਸਥਾ ਦੇ ਮੈਂਬਰ ਬੂਟੇ ਲਗਾਉਣ ਸਮੇਂ ਨਾਲ ਹੋਰ। 03-08-2026
ਬੰਗਾ, 2 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਏਕਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਆਪਣੇ ਯੂਨੀਕ ਪ੍ਰੋਜੈਕਟ ‘ਸਾਂਝੀਆਂ ਛਾਵਾਂ’ ਤਹਿਤ ਵਾਤਾਵਰਣ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਲਈ ਹਜ਼ਾਰਾਂ ਬੂਟਿਆਂ ਨੂੰ ਲਗਾ ਕੇ ਪ੍ਰਵਾਨ ਚੜ੍ਹਾਇਆ ਹੈ ਵਲੋਂ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਐਮਾਂ ਜੱਟਾਂ ਦੇ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਉੱਪਰ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਸ਼ੁੱਭ ਮਹੂਰਤ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਐਮਾਂ ਜੱਟਾਂ ਦੇ ਮਹਿਲਾ ਸਰਪੰਚ ਕਸ਼ਮੀਰ ਕੌਰ, ਮਹਿਲਾ ਪੰਚ ਮੈਡਮ ਜਸਕਰਨ ਮੱਲ੍ਹੀ, ਸ੍ਰੀਮਤੀ ਸੀਤਾ ਦੇਵੀ ਤੇ ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਵਲੋਂ ਇੱਕ-ਇੱਕ ਬੂਟਾ ਲਗਾ ਕੇ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ, ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਕਾਰਜਕਾਰੀ ਪ੍ਰਧਾਨ ਸ. ਬਲਵੀਰ ਸਿੰਘ ਯੂ.ਕੇ., ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਤੇ ਮਾਸਟਰ ਰਮੇਸ਼ ਕੁਮਾਰ ਪਠਲਾਵਾ ਨੇ ਆਖਿਆ ਕਿ ਕੁਦਰਤ ਵਲੋਂ ਸਾਨੂੰ ਹਵਾ, ਪਾਣੀ, ਮਿੱਟੀ ਤੇ ਬਨਸਪਤੀ ਵਰਗੀਆਂ ਜੋ ਵੱਡਮੁੱਲੀਆਂ ਸੌਗਾਤਾਂ ਮੁਫ਼ਤ ਵਿੱਚ ਦਿਤੀਆਂ ਹਨ ਅਸੀਂ ਉਸਦਾ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਮਲੀਆਮੇਟ ਕਰ ਕੇ ਰੱਖ ਦਿੱਤਾ ਹੈ। ਪਿੰਡ ਐਮਾਂ ਜੱਟਾਂ ਦੇ ਪੱਤਵੰਤੇ ਸੱਜਣਾਂ ਨਾਲ ਗੱਲ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਆਪਣੇ-ਆਪਣੇ ਪਿੰਡਾਂ ਦੀਆਂ ਗਰਾਊਂਡਾਂ, ਸ਼ਮਸ਼ਾਨਘਾਟਾਂ, ਸਕੂਲਾਂ, ਜਨਤਕ ਥਾਵਾਂ ਤੇ ਸੜਕਾਂ ’ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣੇ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਆਲੀਸਟੋਨੀਆ, ਅਮਲਤਾਸ, ਸਿਲਵਰ ਓਕ, ਲਾਜੀਸਟੋਨੀਆ ਤੇ ਚਕਰਸੀਆ ਦੇ ਲਗਪਗ ਪੰਜਾਹ ਬੂਟੇ ਲਗਾਏ ਗਏ। ਇਸ ਦੌਰਾਨ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਪ੍ਰਭਜੋਤ ਸਿੰਘ ਪਠਲਾਵਾ, ਬਲਵੀਰ ਸਿੰਘ ਨੰਬਰਦਾਰ ਐਮਾਂ ਜੱਟਾਂ, ਡਾ. ਰਵਿੰਦਰ ਕੁਮਾਰ ਰਵੀ, ਸੁਖਦੇਵ ਰਾਜ ਮੈਂਬਰ ਪੰਚਾਇਤ, ਅਨਮੋਲ ਸਿੰਘ ਜੱਸਲ ਹਜ਼ਾਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਵਰਨ ਕੌਰ ਨਮਿਤ ਅੰਤਿਮ ਅਰਦਾਸ ਹੋਈ ਅਗਲੀ ਖ਼ਬਰ ਪਿੰਡ ਮਜਾਰਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਦਾ ਡੈਲੀਗੇਟ ਇਜਲਾਸ ਹੋਇਆ
Ad Position 24
No active advertisement