02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਬਸਪਾ ਆਗੂ ਤੇ ਪ੍ਰਸਿੱਧ ਟੇਲਰ ਮਾਸਟਰ ਸਤਨਾਮ ਚਾਹਲ ਦੀ ਅੰਤਿਮ ਅਰਦਾਸ ’ਚ ਪੁੱਜੀਆਂ ਪ੍ਰਮੁੱਖ ਹਸਤੀਆਂ

ਕਾਠਗੜ੍ਹ, 2 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਮਾਰਕੀਟ ਦੇ ਪ੍ਰਸਿੱਧ ਟੇਲਰ ਮਾਸਟਰ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਆਗੂ ਸਤਨਾਮ ਚਾਹਲ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਲ ਦੀ ਧੜਕਣ ਰੁਕ ਜਾਣ ਕਾਰਨ ਬੇਵਕਤ ਅਕਾਲ ਚਲਾਣਾ ਹੋ ਗਿਆ ਸੀ, ਦੇ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਚਾਹਲਾਂ ਵਿਖੇ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕਰਵਾਈ ਗਈ। ਸ਼ਰਧਾਂਜਲੀ ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Ad Position 21
No active advertisement
ਵੱਖ- ਵੱਖ ਸ਼ਖਸ਼ੀਅਤਾਂ ਸਤਨਾਮ ਚਾਹਲ ਨੂੰ ਸ਼ਰਧਾਂਜਲੀ ਭੇਟ ਕਰਨ ਸਮੇਂ। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ 03-08-2026
ਕਾਠਗੜ੍ਹ, 2 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਮਾਰਕੀਟ ਦੇ ਪ੍ਰਸਿੱਧ ਟੇਲਰ ਮਾਸਟਰ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਆਗੂ ਸਤਨਾਮ ਚਾਹਲ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਲ ਦੀ ਧੜਕਣ ਰੁਕ ਜਾਣ ਕਾਰਨ ਬੇਵਕਤ ਅਕਾਲ ਚਲਾਣਾ ਹੋ ਗਿਆ ਸੀ, ਦੇ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਚਾਹਲਾਂ ਵਿਖੇ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕਰਵਾਈ ਗਈ। ਸ਼ਰਧਾਂਜਲੀ ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਪ੍ਰਸਿੱਧ ਰਾਗੀ ਜਥਾ ਭਾਈ ਜਸਬੀਰ ਸਿੰਘ ਪਿੱਪਲ ਮਾਜਰਾ ਵਾਲਿਆਂ ਦੇ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਸਮੁੱਚੇ ਪੰਡਾਲ ਦੇ ਮਾਹੌਲ ਨੂੰ ਗੰਭੀਰ ਤੇ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਜਸਬੀਰ ਸਿੰਘ ਪਿੱਪਲ ਮਾਜਰਾ ਨੇ ਆਖਿਆ ਕਿ ਮਨੁੱਖੀ ਜੀਵਨ ਇੱਕ ਸੰਸਾਰਿਕ ਯਾਤਰਾ ਵਾਲੀ ਖੇਡ ਵਾਂਗ ਹੈ, ਜਿਸ ਵਿੱਚ ਹਰ ਪ੍ਰਾਣੀ ਦਾ ਸਮਾਂ ਨਿਰਧਾਰਿਤ ਹੈ ਅਤੇ ਜਿਸ ਦਾ ਸਮਾਂ ਪੂਰਾ ਹੋ ਜਾਂਦਾ ਹੈ, ਉਸ ਨੂੰ ਇਸ ਫਾਨੀ ਸੰਸਾਰ ਤੋਂ ਜਾਣਾ ਹੀ ਪੈਂਦਾ ਹੈ। ਇਸ ਮੌਕੇ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐੱਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਖਿਆ ਕਿ ਸਤਨਾਮ ਚਾਹਲ ਇੱਕ ਬਹੁਤ ਹੀ ਮਿਹਨਤੀ, ਨੇਕਦਿਲ ਤੇ ਸਮਾਜ ਸੇਵੀ ਇਨਸਾਨ ਸਨ, ਜਿਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਸਿੰਘ ਜੰਡੀ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਿੱਤਰਾਜ ਜੰਡੀ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਵਿੱਕੀ ਚੌਧਰੀ, ਸਰਪੰਚ ਕੁਲਦੀਪ ਦੀਪਾ, ਕਾਮਰੇਡ ਪਰਵਿੰਦਰ ਮੇਨਕਾ, ਜਸਵੀਰ ਔਲੀਆਪੁਰ, ਬਸਪਾ ਜ਼ਿਲ੍ਹਾ ਸਕੱਤਰ ਡਾਕਟਰ ਰਜਿੰਦਰ ਸਿੰਘ ਲੱਕੀ, ਵਾਰਿਸ ਪੰਜਾਬ ਦੇ ਆਗੂ ਐਡਵੋਕੇਟ ਪ੍ਰਵੇਸ਼ ਖੋਸਲਾ, ਐਡਵੋਕੇਟ ਕ੍ਰਿਸ਼ਨ ਕੁਮਾਰ ਅਤੇ ਕਾਂਗਰਸੀ ਆਗੂ ਰਵੀ ਕਾਠਗੜ੍ਹ ਉਚੇਚੇ ਤੌਰ ’ਤੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਸਰਪੰਚ ਕੁਲਵੰਤ ਸਿੰਘ (ਸਰਪੰਚ ਚਾਹਲ ਜੱਟਾਂ), ਹਰਵਿੰਦਰ ਸਿੰਘ, ਜਤਿੰਦਰ ਸਿੰਘ, ਗੋਬਿੰਦ ਸ਼ਰਮਾ, ਰੋਹਿਤ ਕੁਮਾਰ, ਰਾਜਪਾਲ, ਦਿਲਬਾਗ ਰਾਏ, ਪ੍ਰੀਤਮ ਪੰਚ ਚਾਹਲ, ਮਾਸਟਰ ਅਜੀਤ ਰਾਮ, ਮਦਨ ਲਾਲ, ਉਡੀਕ ਚੰਦ, ਸਾਬਕਾ ਸਰਪੰਚ ਹਰਭਜਨ ਜੱਬਾ, ਕੇਵਲ ਕ੍ਰਿਸ਼ਨ ਅੰਸਰ, ਬਖਸ਼ੀਸ਼ ਸਿੰਘ, ਸਾਬਕਾ ਸਰਪੰਚ ਰਾਮ ਜੀ ਦਾਸ, ਦੇਵਰਾਜ, ਰਾਜਪਾਲ, ਕਸ਼ਮੀਰ ਚੰਦ, ਬਹਾਦਰ ਚੰਦ ਤੇ ਕੇਵਲ ਰਾਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ ਕਾਠਗੜ੍ਹ ਮੋੜ ਵਿਖੇ ਹੋਈ 12 ਅਗਸਤ ਨੂੰ ਕੀਤੀ ਜਾਵੇਗੀ ਨਵਾਂਸ਼ਹਿਰ ਦੀ... ਅਗਲੀ ਖ਼ਬਰ ਆਦਰਸ਼ ਸਕੂਲ ਜੰਡਿਆਲਾ ਦੇ ਅਧਿਆਪਕਾਂ ਦਾ ਧਰਨਾ ਜਾਰੀ
Ad Position 24
No active advertisement