02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ ਕਾਠਗੜ੍ਹ ਮੋੜ ਵਿਖੇ ਹੋਈ 12 ਅਗਸਤ ਨੂੰ ਕੀਤੀ ਜਾਵੇਗੀ ਨਵਾਂਸ਼ਹਿਰ ਦੀ ਨਵੀਂ ਕਮੇਟੀ ਦੀ ਚੋਣ

ਕਾਠਗੜ੍ਹ, 2 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕਾਠਗੜ੍ਹ ਮੋੜ ’ਤੇ ਸਥਿਤ ਚੀਮਾ ਟੈਲੀਕਾਮ ਵਿਖੇ ਜਨਰਲ ਸੈਕਟਰੀ ਗੁਰਮੁਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੀ ਮਜ਼ਬੂਤੀ, ਨਵੇਂ ਸੰਗਠਨ ਦੀ ਸਥਾਪਨਾ ਤੇ ਅਗਲੇਰੀ ਰਣਨੀਤੀ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਕਾਠਗੜ੍ਹ, 2 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕਾਠਗੜ੍ਹ ਮੋੜ ’ਤੇ ਸਥਿਤ ਚੀਮਾ ਟੈਲੀਕਾਮ ਵਿਖੇ ਜਨਰਲ ਸੈਕਟਰੀ ਗੁਰਮੁਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੀ ਮਜ਼ਬੂਤੀ, ਨਵੇਂ ਸੰਗਠਨ ਦੀ ਸਥਾਪਨਾ ਤੇ ਅਗਲੇਰੀ ਰਣਨੀਤੀ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਨਵਾਂਸ਼ਹਿਰ ਜ਼ਿਲ੍ਹਾ ਕਮੇਟੀ ਨੂੰ ਲੰਘੀ 15 ਜੁਲਾਈ ਨੂੰ ਭੰਗ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਥੇਬੰਦੀ ਦਾ ਪੁਨਰਗਠਨ ਕਰਨ ਲਈ ਇਹ ਬੈਠਕ ਬੁਲਾਈ ਗਈ ਜਿਸ ਵਿੱਚ ਅਗਲੇਰੀ ਚੋਣ ਪ੍ਰਕਿਰਿਆ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਨਵਾਂਸ਼ਹਿਰ ਜ਼ਿਲ੍ਹੇ ਦੀ ਨਵੀਂ ਕਮੇਟੀ ਬਣਾਉਣ ਤੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਲਈ 12 ਅਗਸਤ ਦੀ ਮਿਤੀ ਨਿਸ਼ਚਿਤ ਕੀਤੀ ਗਈ ਹੈ। ਮੀਟਿੰਗ ਦੌਰਾਨ ਕਿਸਾਨੀ ਹਿੱਤਾਂ ਦੀ ਰਾਖੀ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੈਠਕ ਵਿੱਚ ਜਨਰਲ ਸੈਕਟਰੀ ਗੁਰਮੁਖ ਸਿੰਘ ਤੋਂ ਇਲਾਵਾ ਉਪ ਪ੍ਰਧਾਨ ਸਵਰਨ ਸਿੰਘ, ਉਪ ਪ੍ਰਧਾਨ ਅਮਰੀਕ ਸਿੰਘ, ਕੈਸ਼ੀਅਰ ਧਰਮਪਾਲ, ਸੁਰਜੀਤ ਸਿੰਘ, ਸੀਨੀਅਰ ਸਲਾਹਕਾਰ ਤਰਲੋਚਨ ਸਿੰਘ, ਸੁਖਵੰਤ ਸਿੰਘ ਚੀਮਾ, ਮਾਸਟਰ ਜਸਵੰਤ ਰਾਏ, ਚੌਧਰੀ ਸਤਪਾਲ ਸਿੰਘ ਭੱਲਾ ਤੇ ਮਨਪ੍ਰੀਤ ਸਿੰਘ ਆਦਿ ਆਗੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਹਾਜ਼ਰ ਆਗੂਆਂ ਨੇ ਅਗਾਮੀ 12 ਅਗਸਤ ਦੀ ਚੋਣ ਨੂੰ ਸਫਲ ਬਣਾਉਣ ਅਤੇ ਕਿਸਾਨੀ ਏਕਤਾ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਦਾ ਅਹਿਦ ਲਿਆ।
Ad Position 22
No active advertisement
ਪਿਛਲੀ ਖ਼ਬਰ 17ਵਾਂ ਅੰਤਰਰਾਸ਼ਟਰੀ ਰੁੱਖ ਦਿਵਸ ਮਨਾਇਆ ਅਗਲੀ ਖ਼ਬਰ ਬਸਪਾ ਆਗੂ ਤੇ ਪ੍ਰਸਿੱਧ ਟੇਲਰ ਮਾਸਟਰ ਸਤਨਾਮ ਚਾਹਲ ਦੀ ਅੰਤਿਮ ਅਰਦਾਸ ’ਚ ਪੁੱਜੀਆਂ ਪ੍ਰਮੁੱਖ ਹਸਤੀਆਂ
Ad Position 24
No active advertisement