17ਵਾਂ ਅੰਤਰਰਾਸ਼ਟਰੀ ਰੁੱਖ ਦਿਵਸ ਮਨਾਇਆ
ਉਸਮਾਨਪੁਰ, 2 ਅਗਸਤ (ਸੰਦੀਪ ਮਝੂਰ) - ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 17ਵੇਂ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ।
ਉਸਮਾਨਪੁਰ, 2 ਅਗਸਤ (ਸੰਦੀਪ ਮਝੂਰ) - ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 17ਵੇਂ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ। ਇਸ ਮੌਕੇ ‘ਮੇਰਾ ਰੁੱਖ ਦਿਵਸ ’ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੁੱਖ ਮਹਿਮਾਨ ਐਸ. ਡੀ. ਐਮ ਨਵਾਂਸ਼ਹਿਰ ਅਨਮਜੋਤ ਕੌਰ ਨੇ ਰਸਮੀ ਤੌਰ ’ਤੇ ਬੂਟਾ ਲਗਾ ਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਰੁੱਖਾਂ ਨਾਲ ਭਾਵੁਕ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਬੱਚਾ ਆਪਣਾ-ਆਪਣਾ ਬੂਟਾ ਲਗਾ ਕੇ ਉਸਨੂੰ ਪਾਲ-ਪੋਸ ਕੇ ‘ਮਿੱਤਰ ਰੁੱਖ’ ਦੇ ਰੂਪ ਵਿੱਚ ਵੱਡਾ ਕਰੇ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲਖਬੀਰ ਸਿੰਘ ਨੇ ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਪਿਛਲੇ 16 ਸਾਲਾਂ ਤੋਂ ਚਲਾਏ ਜਾ ਰਹੇ ਗਰੀਨ ਅੰਦੋਲਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸੁਖਜੀਤ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਇੱਕ-ਇੱਕ ਰੁੱਖ ਆਪਣੇ ਪਰਿਵਾਰ ਸਮੇਤ ਲਗਾ ਕੇ ਉਸਦੀ ਸਾਂਭ-ਸੰਭਾਲ ਕਰਨ। ਇਸ ਮੌਕੇ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਪ੍ਰਿੰਸੀਪਲ ਸੁਖਜੀਤ ਕੌਰ, ਸਤਿੰਦਰ ਕੌਰ, ਜੰਗਲਾਤ ਬਲਾਕ ਅਫ਼ਸਰ ਅਭਿਸ਼ੇਕ ਸ਼ਰਮਾ, ਨੰਦਿਤਾ ਬਹਿਲ, ਸਰਬਜੀਤ ਕੌਰ, ਜੋਧ ਪਾਲ, ਪੂਜਾ ਸ਼ਰਮਾ, ਕੁਮਾਰੀ ਜੋਤੀ, ਤਜਿੰਦਰ ਸਿੰਘ, ਜਸਵੀਰ ਸਿੰਘ, ਮੀਨੂ ਜੋਸ਼ੀ, ਨਵਦੀਪ ਕੌਰ, ਹਰਜਿੰਦਰ ਸਿੰਘ, ਮਨਦੀਪ ਕੌਰ, ਅਜਾਇਬ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਮਦਨ ਲਾਲ, ਤਰਸੇਮ ਸਿੰਘ, ਹਰਜਿੰਦਰ ਸਿੰਘ, ਮਦਨ ਲਾਲ, ਨੰਬਰਦਾਰ ਮਲਕੀਤ ਸਿੰਘ ਆਦਿ ਵਲੋਂ ਵੀ ਬੂਟੇ ਲਗਾਏ ਗਏ।