06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲਾਇਨਜ਼ ਕਲੱਬ ਬੰਗਾ ਵਲੋਂ ਮੁਫਤ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ

ਬੰਗਾ, 5 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਲਾਇਨ ਸੰਦੀਪ ਕੁਮਾਰ ਗਾਭਾ ਦੀ ਯੋਗ ਅਗਵਾਈ ਹੇਠ ਦੂਜਾ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਡਿਸਟ੍ਰਿਕਟ ਦੇ ਸੀਨੀਅਰ ਲਾਇਨ ਲੀਡਰ ਸਵ: ਬਲਦੇਵ ਨਈਅਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੇ ਸਪੁੱਤਰ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 06-08-2026
ਬੰਗਾ, 5 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਲਾਇਨ ਸੰਦੀਪ ਕੁਮਾਰ ਗਾਭਾ ਦੀ ਯੋਗ ਅਗਵਾਈ ਹੇਠ ਦੂਜਾ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਡਿਸਟ੍ਰਿਕਟ ਦੇ ਸੀਨੀਅਰ ਲਾਇਨ ਲੀਡਰ ਸਵ: ਬਲਦੇਵ ਨਈਅਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੇ ਸਪੁੱਤਰ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ 49 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਕਸ਼ਮੀਰ ਸਿੰਘ ਰਾਏ ਨੇ ਇਸ ਨਾ-ਮੁਰਾਦ ਬਿਮਾਰੀ ਤੋਂ ਬਚਣ ਲਈ ਕੁੱਝ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਮਰੀਜ਼ਾਂ ਨੂੰ ਸੰਬੋਧਨ ਹੁੰਦਿਆਂ ਸਵੇਰ-ਸ਼ਾਮ ਸੈਰ ਕਰਨ ਅਤੇ ਜੀਭ ਦੇ ਸੁਆਦ ਨੂੰ ਕੰਟਰੋਲ ਵਿੱਚ ਰੱਖਦਿਆਂ ਸੰਤੁਲਿਤ ਭੋਜਨ ਖਾਣ ਦੀ ਸਲਾਹ ਦਿੱਤੀ। ਉਹਨਾਂ ਨੇ ਮਰੀਜ਼ਾਂ ਦੀ ਸ਼ੂਗਰ ਦੀ ਬਿਮਾਰੀ ਤੋਂ ਬਚਾਅ ਲਈ ਨਿਯਮਤ ਜਾਂਚ ਕੈਂਪ ਲਗਾਉਂਣ ਲਈ ਕਲੱਬ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਪ੍ਰੋਜੈਕਟ ਚੇਅਰਮੈਨ, ਲਾਇਨ ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟਰ, ਲਾਇਨ ਰਾਮ ਜੀਤ ਸਿੰਘ ਮੈਬਰਸ਼ਿਪ ਚੇਅਰਪਰਸਨ, ਲਾਇਨ ਸੁੱਚਾ ਰਾਮ ਡਾਇਰੈਕਟਰ, ਲਾਇਨ ਨਿਰੰਜਣ ਸਿੰਘ ਡਾਇਰੈਕਟਰ, ਕਰਨਦੀਪ ਸਿੰਘ, ਰਾਣੀ ਕੁਮਾਰੀ ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਨੇ ਵੰਡੇ ਨਿਯੁਕਤੀ ਪੱਤਰ ਅਗਲੀ ਖ਼ਬਰ ਭਗੌੜਾ ਵਿਅਕਤੀ ਕਾਬੂ
Ad Position 24
No active advertisement