ਬਲਾਕ ਸੰਮਤੀ ਸੜੋਆ ਦੀ ਪਹਿਲੀ ਮੀਟਿੰਗ ਚੇਅਰਪਰਸਨ ਕਿਰਨਦੀਪ ਕੌਰ ਦੀ ਅਗਵਾਈ ਹੇਠ ਹੋਈ
ਸੜੋਆ, 5 ਅਗਸਤ (ਹਰਮੇਲ ਸਹੂੰਗੜਾ)- ਬਲਾਕ ਸੰਮਤੀ ਸੜੋਆ ਦੇ ਚੁਣੇ ਹੋਏ ਸੰਮਤੀ ਮੈਂਬਰਾਂ ਦੀ ਪਹਿਲੀ ਮੀਟਿੰਗ ਬੀ. ਡੀ.
ਸੜੋਆ, 5 ਅਗਸਤ (ਹਰਮੇਲ ਸਹੂੰਗੜਾ)- ਬਲਾਕ ਸੰਮਤੀ ਸੜੋਆ ਦੇ ਚੁਣੇ ਹੋਏ ਸੰਮਤੀ ਮੈਂਬਰਾਂ ਦੀ ਪਹਿਲੀ ਮੀਟਿੰਗ ਬੀ.ਡੀ.ਪੀ.ਓ. ਦਫਤਰ ਸੜੋਆ ਵਿਖੇ ਚੇਅਰਪਰਸਨ ਕਿਰਨਦੀਪ ਕੌਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੰਮਤੀ ਮੈਂਬਰਾਂ ਨੇ ਆਪਣੇ-ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਦੱਸੀਆਂ ਅਤੇ ਵਾਈਸ ਚੇਅਰਮੈਨ ਬਲਵੀਰ ਚੰਦ ਸਿੰਘਪੁਰ ਵਾਲਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਝੰਡੂਪੁਰ ਦੇ ਲਾਈਟਾਂ ਵਾਸਤੇ ਸੜੋਆ ਲਾਈਟਾਂ ਤੇ ਇੰਟਰਲੋਕ ਲਈ ਖੁਰਦਾ ਸ਼ਮਸ਼ਾਨ ਘਾਟ ਲਈ ਖਰੋੜ ਭੰਨੂ ਜਿੰਮ ਲਈ ਅਤੇ ਪਿੰਡ ਸਹੂੰਗੜਾ ਦੇ ਸੀਵਰੇਜ ਪਾਉਣ ਲਈ ਇਹਨਾਂ ਮੈਂਬਰਾਂ ਨੇ ਫੰਡਾਂ ਦੀ ਮੰਗ ਕੀਤੀ ਹੈ ਅਤੇ ਆਪਣੇ-ਆਪਣੇ ਪਿੰਡਾਂ ਦੇ ਰਹਿੰਦੇ ਹੋਏ ਵਿਕਾਸ ਦੇ ਕੰਮਾਂ ਦੀ ਸੂਚੀ ਤਿਆਰ ਕੀਤੀ ਜਾਵੇ ਜਿਸ ਨਾਲ ਅਗਲੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਲਈ ਫੰਡਾਂ ਬਾਰੇ ਖਰੜਾ ਤਿਆਰ ਕਰਕੇ ਜ਼ਿਲੇ ‘ਚ ਭੇਜਿਆ ਜਾਵੇਗਾ। ਮੀਟਿੰਗ ਵਿੱਚ ਵੱਖ-ਵੱਖ ਚੁਣੇ ਸੰਮਤੀ ਮੈਂਬਰ ਹਾਜ਼ਰ ਸਨ ਜਿਨਾਂ ‘ਚ ਚੌਧਰੀ ਸ਼ਾਮ ਲਾਲ ਸੜੋਆ, ਗੁਰਵਿੰਦਰ ਸਿੰਘ, ਸੰਤੋਸ਼ ਰਾਣੀ, ਮੋਹਨ ਕੌਰ, ਦਫਤਰੀ ਸਟਾਫ ਵੱਲੋਂ ਸ਼ਿਵ ਕੁਮਾਰ ਕਲਰਕ, ਵਿਜੇ ਕੁਮਾਰ, ਸੈਕਟਰੀ ਰਾਕੇਸ਼ ਕੁਮਾਰ ਤੇ ਹੋਰ ਬਾਕੀ ਸਟਾਫ ਹਾਜ਼ਰ ਸਨ।