ਢਾਹਾਂ ਕਲੇਰਾਂ ਮੀਡੀਆ ਟੀਮ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਨ ਸਮੇਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਯੋਜਨਾਕਾਰ ਸੁਰਜੀਤ ਮਜਾਰੀ।
ਢਾਹਾਂ ਕਲੇਰਾਂ ਦਰਪਣ ਦੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ
ਬੰਗਾ, 5 ਅਗਸਤ (ਧਰਮਵੀਰ ਪਾਲ)- ਢਾਹਾਂ ਕਲੇਰਾਂ ਵਿਖੇ ਸਥਾਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਬੁਲਾਰੇ ‘ਢਾਹਾਂ ਕਲੇਰਾਂ ਦਰਪਣ’ ਦੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ‘ਢਾਹਾਂ ਕਲੇਰਾਂ ਦਰਪਣ’ ਦੇ ਦੋ ਸਾਲਾ ਸਫ਼ਰ ਰਾਹੀਂ ਟਰੱਸਟ ਦੇ 44 ਸਾਲ ਦੀਆਂ ਸੇਵਾਵਾਂ ਸਬੰਧੀ ਬਹੁਪੱਖੀ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ।
ਬੰਗਾ, 5 ਅਗਸਤ (ਧਰਮਵੀਰ ਪਾਲ)- ਢਾਹਾਂ ਕਲੇਰਾਂ ਵਿਖੇ ਸਥਾਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਬੁਲਾਰੇ ‘ਢਾਹਾਂ ਕਲੇਰਾਂ ਦਰਪਣ’ ਦੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ‘ਢਾਹਾਂ ਕਲੇਰਾਂ ਦਰਪਣ’ ਦੇ ਦੋ ਸਾਲਾ ਸਫ਼ਰ ਰਾਹੀਂ ਟਰੱਸਟ ਦੇ 44 ਸਾਲ ਦੀਆਂ ਸੇਵਾਵਾਂ ਸਬੰਧੀ ਬਹੁਪੱਖੀ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ। ਇਸ ਕਾਰਗਜ਼ਾਰੀ ਹਿੱਤ ਮੀਡੀਆ ਟੀਮ ਦੇ ਨੁਮਾਇੰਦਿਆਂ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਅਤੇ ਮੈਡਲ ਪ੍ਰਦਾਨ ਕੀਤੇ ਗਏ। ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸਹੀ ਅਤੇ ਸਾਰਥਿਕ ਸੁਨੇਹੇ ਦੇ ਪ੍ਰਚਾਰ ਪਸਾਰ ਲਈ ਪ੍ਰਿੰਟ ਅਤੇ ਇਲੈਕਟ੍ਰਨਿਕ ਮੀਡੀਏ ਦੀ ਭੂਮਿਕਾ ਸਦਾ ਸ਼ਲਾਘਯੋਗ ਰਹੀ ਹੈ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਪ੍ਰਿੰਟ ਰੂਪ ’ਚ ਪ੍ਰਕਾਸ਼ਿਤ ਹੋਇਆ ਮਾਸਿਕ ਬੁਲਾਰਾ ‘ਢਾਹਾਂ ਕਲੇਰਾਂ ਦਰਪਣ’ ਹੁਣ ਆਪਣੇ ਚੈਨਲ ਰਾਹੀਂ ‘ਢਾਹਾਂ ਕਲੇਰਾਂ ਦਰਪਣ’ ਦੇ ਨਿਊਜ਼ ਬੁਲੇਟਿਨ ਤੱਕ ਪੁੱਜ ਗਿਆ ਹੈ। ‘ਢਾਹਾਂ ਕਲੇਰਾਂ ਦਰਪਣ’ ਦੇ ਯੋਜਨਾਕਾਰ ਸੁਰਜੀਤ ਮਜਾਰੀ ਨੇ ਦੱਸਿਆ ਕਿ ਇਹਨਾਂ ਦੋਵਾਂ ਮੀਡੀਆ ਸਾਧਨਾ ਰਾਹੀਂ ਟਰੱਸਟ ਦੀ ਆਰੰਭਤਾ ਤੋਂ ਲੈ ਕੇ ਹੁਣ ਤੱਕ ਸਥਾਪਤੀ, ਸੇਵਾਵਾਂ ਤੇ ਸੰਭਾਵਨਾਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਅਖ਼ਬਾਰ ਅਤੇ ਬੁਲੇਟਿਨ ਦੇ ਰੂਪ ਵਿੱਚ ‘ਢਾਹਾਂ ਕਲੇਰਾਂ ਦਰਪਣ’ ਨੂੰ ਪਾਠਕਾਂ ਅਤੇ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਟਰੱਸਟ ਦੀ ਮੀਡੀਆ ਟੀਮ ਦੇ ਨੁਮਾਇੰਦਿਆਂ ਵਿੱਚ ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਪ੍ਰਿੰਸੀਪਲ ਰਮਨਦੀਪ ਕੌਰ, ਡਾ. ਗੁਰਤੇਜ ਸਿੰਘ, ਪ੍ਰਿੰਸੀਪਲ ਰਾਜਦੀਪ ਥਿਥਵਾਰ, ਫਰੰਟ ਡੈਸਕ ਮੈਨੇਜਰ ਜੋਤੀ ਭਾਟੀਆ, ਵਾਇਸ ਪ੍ਰਿੰਸੀਪਲ ਰਮਨ ਕੁਮਾਰ, ਮੀਡੀਆ ਕੋ-ਆਰਡੀਨੇਟਰ ਰੁਪਿੰਦਰ ਸਿੰਘ ਸੰਧੂ, ਆਈ.ਟੀ ਸਪੈਸ਼ਲਿਸਟ ਅੰਜ਼ਲੀ ਸ਼ਰਮਾ, ਸੁਸ਼ੀਲ ਕੁਮਾਰ, ਵਿਕਾਸ ਭਾਰਦਵਾਜ, ਪਿਊਸੀ ਯਾਦਵ ਸ਼ਾਮਲ ਸਨ।