06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਹਲਕਾ ਇੰਚਾਰਜ ਜਥੇ. ਸੁਖਦੀਪ ਸਿੰਘ ਸ਼ੁਕਾਰ ਵਲੋਂ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ

ਉਸਮਾਨਪੁਰ, 6 ਅਗਸਤ (ਸੰਦੀਪ ਮਝੂਰ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਨਵਾਂਸ਼ਹਿਰ ਤੋਂ ਇੰਚਾਰਜ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਵਲੋਂ ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਸ਼ਾਹਪੁਰ ਪੱਟੀ, ਮਝੂਰ, ਸ਼ੇਖੂਪੁਰ ਬਾਗ਼, ਤਾਜੋਵਾਲ, ਆਲੋਵਾਲ ਆਦਿ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਬਾਦਲ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 07-08-2026
ਉਸਮਾਨਪੁਰ, 6 ਅਗਸਤ (ਸੰਦੀਪ ਮਝੂਰ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਨਵਾਂਸ਼ਹਿਰ ਤੋਂ ਇੰਚਾਰਜ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਵਲੋਂ ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਸ਼ਾਹਪੁਰ ਪੱਟੀ, ਮਝੂਰ, ਸ਼ੇਖੂਪੁਰ ਬਾਗ਼, ਤਾਜੋਵਾਲ, ਆਲੋਵਾਲ ਆਦਿ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਬਾਦਲ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ, ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਤੇ ਜਨਤਾ ਦੇ ਮੁੱਦਿਆਂ ਨੂੰ ਤਰਜੀਹ ਦੇਣ ਸਬੰਧੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਪਾਰਟੀ ਵਰਕਰ ਅਤੇ ਆਗੂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇਕਜੁੱਟ ਹੋਣ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਾਰ ਬਣਾਵੇਗੀ। ਇਸ ਮੌਕੇ ਸਚਿਨ ਕੁਮਾਰ ਸ਼ਾਹਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਆਲਮਬੀਰ ਸਿੰਘ ਜੂਨੀਅਰ ਮੀਤ ਪ੍ਰਧਾਨ ਪੰਜਾਬ, ਜਥੇ ਅਮਰੀਕ ਸਿੰਘ ਸ਼ੇਖੂਪੁਰ, ਅਮਨਦੀਪ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸੋਗੀ , ਬਾਰੂ ਰਾਮ ਸਕਲ ਪ੍ਰਧਾਨ, ਪਰਮਜੀਤ ਪੰਚ, ਬਾਬਾ ਰਾਮ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਹਰਜਸਦੇਵ ਸਿੰਘ ਨੰਬਰਦਾਰ, ਧੰਨਰਾਜ ਸਿੰਘ, ਗੁਰਜੀਤ ਸਿੰਘ, ਗਗਨ ਬੜਵਾ, ਹਨੀ ਜਾਡਲੀ, ਰਿੰਕੂ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੇਪਰ ਲੀਕ ਮਾਮਲੇ ਖਿਲਾਫ ਵਿਧਾਨ ਸਭਾ ਦੇ ਘਿਰਾਉ ਲਈ ਜ਼ਿਲ੍ਹਾ ਪ੍ਰਧਾਨ ਹਿੱਤਰਾਜ ਜੰਡੀ ਵਲੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ ਅਗਲੀ ਖ਼ਬਰ ਕਾਂਗਰਸ ਘੱਟ ਗਿਣਤੀ ਵਿਭਾਗ ਵੱਲੋਂ ਜਸਵਿੰਦਰ ਜੱਸੀ ਨਵਾਂਸ਼ਹਿਰ ਦੇ ਸਹਿ ਆਬਜ਼ਰਵਰ ਨਿਯੁਕਤ
Ad Position 24
No active advertisement