06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਿੱਧ ਪੁਰਸ਼ ਬਾਬਾ ਬਲਰਾਜ ਛਿੰਝ ਮੇਲੇ ਵਾਲੇ ਦਿਨ 9 ਨੂੰ ਬਲਾਚੌਰ ਵਿਖੇ ਤਹਿਸੀਲ ਪੱਧਰੀ ਸਰਕਾਰੀ ਛੁੱਟੀ ਦੀ ਮੰਗ ਬਾਬਾ ਬਲਰਾਜ ਜੀ ਯਾਦ ’ਚ ਹੁੰਦਾ ਹੈ ਨੈਸ਼ਨਲ ਪੱਧਰੀ ਦੰਗਲ

ਬਲਾਚੌਰ, 6 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਬਾਬਾ ਬਲਰਾਜ ਮੰਦਰ ਕਮੇਟੀ ਬਲਾਚੌਰ, ਰਾਜਪੂਤ ਵੈੱਲਫੇਅਰ ਬੋਰਡ, ਰਾਜਪੂਤ ਸਭਾ ਬਲਾਚੌਰ ਅਤੇ ਹੋਰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਮੰਦਰ ਕਮੇਟੀਆਂ ਵਲੋਂ ਦੀਵਾਲੀ ਦੇ ਦੂਸਰੇ ਦਿਨ ਬਾਬਾ ਬਲਰਾਜ ਜੀ ਦੀ ਯਾਦ ’ਚ 9 ਨਵੰਬਰ ਦਿਨ ਸੋਮਵਾਰ ਨੂੰ ਲੱਗਣ ਵਾਲੇ ਮੇਲੇ ’ ਤੇ ਸਰਕਾਰੀ ਤੌਰ ’ਤੇ ਤਹਿਸੀਲ ਬਲਾਚੌਰ ਪੱਧਰੀ ਛੁੱਟੀ ਦੀ ਮੰਗ ਕੀਤੀ ਹੈ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਮੁਨੀਸ਼ ਕੌਸ਼ਲ ਬਾਬਾ ਬਲਰਾਜ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਨਾਮਵਰ ਐਡਵੋਕੇਟ ਪੀ. ਕੇ ਰਾਣਾ, ਰਾਜਪੂਤ ਵੈਲਫੇਅਰ ਬੋਰਡ ਦੇ ਚੇਅਰਮੈਨ ਵਿਸ਼ਵਰਾਜ ਕੌਸ਼ਲ ਵਿਸ਼ੂ ਰਾਣਾ, ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ, ਰਾਜਪੂਤ ਸਭਾ ਦੇ ਪ੍ਰਧਾਨ ਰਾਣਾ ਭੂਪਿੰਦਰ ਸਿੰਘ, ਸਮਾਜ ਸੇਵੀ ਰਾਣਾ ਪੁਸ਼ਪਿੰਦਰ ਸਿੰਘ ਸਪੁੱਤਰ ਸਵ ਰਾਣਾ ਦਿਲਾਵਰ ਸਿੰਘ ਸਾਬਕਾ ਚੇਅਰਮੈਨ ਰਾਜਪੂਤ ਸਭਾ ਪੰਜਾਬ ਨੇ 9 ਨਵੰਬਰ ਦੀ ਲੋਕਲ ਤਹਿਸੀਲ ਪੱਧਰੀ ਛੁੱਟੀ ਦੀ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਬਲਾਚੌਰ ਸ਼ਹਿਰ ਜਿੱਥੇ ਬਲਾਚੌਰ ਦੇ ਬਾਨੀ ਆਸਥਾ ਦੇ ਕੇਂਦਰ ਸਿੱਧ ਪੁਰਸ਼ ਬਾਬਾ ਬਲਰਾਜ ਦੀ ਪਵਿੱਤਰ ਯਾਦ ’ਚ ਸਦੀਆਂ ਤੋਂ ਹਰ ਸਾਲ ਦੀਵਾਲੀ ਤੋਂ ਅੱਗਲੇ ਦਿਨ ਬਹੁਤ ਭਾਰੀ ਮੇਲਾ ਭਰਦਾ ਆ ਰਿਹਾ ਹੈ ਅਤੇ ਬਾਬਾ ਜੀ ਦੇ ਅਸਥਾਨ ਜੋ ਬਲਾਚੌਰ ਦੇ ਮੁੱਖ ਚੌਕ ਨੇੜੇ ਮੰਦਰ ਬਾਬਾ ਬਲਰਾਜ ਜੀ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਅਤੇ ਉਸੇ ਦਿਨ ਬਾਅਦ ਦੁਪਹਿਰ ਬਾਬਾ ਬਲਰਾਜ ਖੇਡ ਸਟੇਡੀਅਮ ਵਿਖੇ ਕੌਮੀ ਪੱਧਰ ਦਾ ਦੰਗਲ ਕਰਾਇਆ ਜਾਂਦਾ ਹੈ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 07-11-2026
ਬਲਾਚੌਰ, 6 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਬਾਬਾ ਬਲਰਾਜ ਮੰਦਰ ਕਮੇਟੀ ਬਲਾਚੌਰ, ਰਾਜਪੂਤ ਵੈੱਲਫੇਅਰ ਬੋਰਡ, ਰਾਜਪੂਤ ਸਭਾ ਬਲਾਚੌਰ ਅਤੇ ਹੋਰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਮੰਦਰ ਕਮੇਟੀਆਂ ਵਲੋਂ ਦੀਵਾਲੀ ਦੇ ਦੂਸਰੇ ਦਿਨ ਬਾਬਾ ਬਲਰਾਜ ਜੀ ਦੀ ਯਾਦ ’ਚ 9 ਨਵੰਬਰ ਦਿਨ ਸੋਮਵਾਰ ਨੂੰ ਲੱਗਣ ਵਾਲੇ ਮੇਲੇ ’ ਤੇ ਸਰਕਾਰੀ ਤੌਰ ’ਤੇ ਤਹਿਸੀਲ ਬਲਾਚੌਰ ਪੱਧਰੀ ਛੁੱਟੀ ਦੀ ਮੰਗ ਕੀਤੀ ਹੈ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਮੁਨੀਸ਼ ਕੌਸ਼ਲ ਬਾਬਾ ਬਲਰਾਜ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਨਾਮਵਰ ਐਡਵੋਕੇਟ ਪੀ.ਕੇ ਰਾਣਾ, ਰਾਜਪੂਤ ਵੈਲਫੇਅਰ ਬੋਰਡ ਦੇ ਚੇਅਰਮੈਨ ਵਿਸ਼ਵਰਾਜ ਕੌਸ਼ਲ ਵਿਸ਼ੂ ਰਾਣਾ, ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ, ਰਾਜਪੂਤ ਸਭਾ ਦੇ ਪ੍ਰਧਾਨ ਰਾਣਾ ਭੂਪਿੰਦਰ ਸਿੰਘ, ਸਮਾਜ ਸੇਵੀ ਰਾਣਾ ਪੁਸ਼ਪਿੰਦਰ ਸਿੰਘ ਸਪੁੱਤਰ ਸਵ ਰਾਣਾ ਦਿਲਾਵਰ ਸਿੰਘ ਸਾਬਕਾ ਚੇਅਰਮੈਨ ਰਾਜਪੂਤ ਸਭਾ ਪੰਜਾਬ ਨੇ 9 ਨਵੰਬਰ ਦੀ ਲੋਕਲ ਤਹਿਸੀਲ ਪੱਧਰੀ ਛੁੱਟੀ ਦੀ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਬਲਾਚੌਰ ਸ਼ਹਿਰ ਜਿੱਥੇ ਬਲਾਚੌਰ ਦੇ ਬਾਨੀ ਆਸਥਾ ਦੇ ਕੇਂਦਰ ਸਿੱਧ ਪੁਰਸ਼ ਬਾਬਾ ਬਲਰਾਜ ਦੀ ਪਵਿੱਤਰ ਯਾਦ ’ਚ ਸਦੀਆਂ ਤੋਂ ਹਰ ਸਾਲ ਦੀਵਾਲੀ ਤੋਂ ਅੱਗਲੇ ਦਿਨ ਬਹੁਤ ਭਾਰੀ ਮੇਲਾ ਭਰਦਾ ਆ ਰਿਹਾ ਹੈ ਅਤੇ ਬਾਬਾ ਜੀ ਦੇ ਅਸਥਾਨ ਜੋ ਬਲਾਚੌਰ ਦੇ ਮੁੱਖ ਚੌਕ ਨੇੜੇ ਮੰਦਰ ਬਾਬਾ ਬਲਰਾਜ ਜੀ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਅਤੇ ਉਸੇ ਦਿਨ ਬਾਅਦ ਦੁਪਹਿਰ ਬਾਬਾ ਬਲਰਾਜ ਖੇਡ ਸਟੇਡੀਅਮ ਵਿਖੇ ਕੌਮੀ ਪੱਧਰ ਦਾ ਦੰਗਲ ਕਰਾਇਆ ਜਾਂਦਾ ਹੈ। ਮੁੱਖ ਚੌਕ ਤੋਂ ਲੈ ਕੇ ਹਰ ਗਲੀ ਮੁਹੱਲੇ ਵਿੱਚ ਤਿੱਲ ਸੁੱਟਣ ਦੀ ਥਾਂ ਵੀ ਨਹੀ ਬੱਚਦੀ। ਇੱਥੇ ਜ਼ਿਕਰਯੋਗ ਹੈ ਉਸ ਦਿਨ ਗਿਆਨ ਵਿਗਿਆਨ ਦੇ ਜਨਮ ਦਾਤਾ ਭਗਵਾਨ ਵਿਸ਼ਵਕਰਮਾ ਜੀ ਅਤੇ ਬਾਬਾ ਨੀਲ ਦੀ ਯਾਦ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਬਲਾਚੌਰ ਧਾਰਮਿਕ ਅਸਥਾਨਾਂ ’ਤੇ ਬਲਾਚੌਰ ਵਿਖੇ ਸਿੱਜਦਾ ਕਰਨ ਲਈ ਪਹੁੰਚਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਰੱਤੇਵਾਲ ਵਿਖੇ ਗੋਤ ਕਟਾਰੀਆ ਦਾ ਮੇਲਾ ਭਲਕੇ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਨਸ਼ਾ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ
Ad Position 24