07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜਨਮ ਦਿਨ ਮੌਕੇ ਬੂਟਾ ਲਗਾ ਕੇ ਪੱਤਰਕਾਰਾਂ ਨੇ ਦਿੱਤਾ ਏਕਤਾ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ

ਬੰਗਾ, 7 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਿਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਜਨਰਲ ਸਕੱਤਰ ਧਰਮਵੀਰ ਪਾਲ ਨੇ ਆਪਣੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਅਤੇ ਪੱਤਰਕਾਰਾਂ ਦੀ ਏਕਤਾ ਦਾ ਸੁਨੇਹਾ ਦਿੱਤਾ। ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਸਕੱਤਰ ਧਰਮਵੀਰ ਪਾਲ ਆਪਣੇ ਜਨਮ ਦਿਨ ਮੌਕੇ ਬੂਟਾ ਲਗਾਉਂਦੇ ਹੋਏ ਨਾਲ ਹੋਰ ਅਹੁਦੇਦਾਰ ਅਤੇ ਮੈਂਬਰਾਨ। ਤਸਵੀਰ : ਕਰਮ ਲਧਾਣਾ 08-08-2026
ਬੰਗਾ, 7 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਿਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਜਨਰਲ ਸਕੱਤਰ ਧਰਮਵੀਰ ਪਾਲ ਨੇ ਆਪਣੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਅਤੇ ਪੱਤਰਕਾਰਾਂ ਦੀ ਏਕਤਾ ਦਾ ਸੁਨੇਹਾ ਦਿੱਤਾ। ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਪੱਤਰਕਾਰ ਭਾਈਚਾਰੇ ਦੀ ਏਕਤਾ, ਆਪਸੀ ਸਹਿਯੋਗ ਅਤੇ ਸੰਗਠਿਤ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਨਮ ਦਿਨ ਨੂੰ ਸਮਾਜ ਅਤੇ ਕੁਦਰਤ ਦੀ ਭਲਾਈ ਲਈ ਕੋਈ ਚੰਗਾ ਕੰਮ ਕਰਕੇ ਮਨਾਉਣਾ ਚਾਹੀਦਾ ਹੈ। ਜਨਰਲ ਸਕੱਤਰ ਧਰਮਵੀਰ ਪਾਲ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ। ਇਸ ਮੌਕੇ ਜਸਬੀਰ ਸਿੰਘ ਨੂਰਪੁਰ, ਡਾਕਟਰ ਨਵਕਾਂਤ ਭਰੋਮਜਾਰਾ, ਸੁਰਿੰਦਰ ਸਿੰਘ ਕਰਮ ਲਧਾਣਾ, ਰਕੇਸ਼ ਅਰੋੜਾ, ਮਨੀਸ਼ ਚੁੱਘ, ਨਰਿੰਦਰ ਮਾਹੀ, ਪਰਵੀਰ ਅੱਬੀ, ਚੇਤ ਰਾਮ ਰਤਨ, ਬਿੱਟੂ ਭੱਟੀ, ਰਾਜ ਮਜਾਰੀ, ਨਛੱਤਰ ਸਿੰਘ ਬਹਿਰਾਮ, ਕੁਲਦੀਪ ਬੰਗਾ, ਸ਼ਕੁੰਤਲਾ ਸਰੋਆ, ਹਰਜਾਪ ਸਿੰਘ, ਮਨਜੀਤ ਸਿੰਘ ਜੱਬੋਵਾਲ, ਮਹਿੰਦਰ ਪਾਲ ਸਿੰਘ, ਸਰਬਜੀਤ ਚੱਕਰਾਮੂ, ਅਮਰੀਕ ਕਟਾਰੀਆ, ਸੁਖਜਿੰਦਰ ਸਿੰਘ, ਅਵਤਾਰ ਕਲੇਰ, ਜੀ ਚੰਨੀ ਪਠਲਾਵਾ, ਪ੍ਰੇਮ ਨਾਥ, ਪ੍ਰੇਮੀ ਸੰਧਵਾਂ, ਰਕੇਸ਼ ਆਨੰਦ, ਅਮਰੀਕ ਸਿੰਘ ਢੀਂਡਸਾ, ਚਰਨਜੀਤ ਸੱਲ੍ਹਾਂ, ਰੇਸ਼ਮ ਕਲੇਰ, ਗੁਰਜਿੰਦਰ ਸਿੰਘ ਗੁਰੂ, ਮੀਨਾਕਸ਼ੀ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਮਨਾਇਆ ਨਵੋਦਿਆ ਸਥਾਪਨਾ ਦਿਵਸ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਬੀ.ਕਾਮ ਸਮੈਸਟਰ-ਛੇਵੇਂ ਦੀਆਂ ਵਿਦਿਆਰਥਣਾਂ ਨੇ ਬਣਾਈ ਯੂਨੀਵਰਸਿਟੀ-ਮੈਰਿਟ ਸੂਚੀ ’ਚ ਥਾਂ
Ad Position 24