09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬੰਗਾ ਤੋਂ ਵਾਇਆ ਲਧਾਣਾ ਝਿੱਕਾ-ਲਧਾਣਾ ਉੱਚਾ ਆਦਿ ਪਿੰਡਾਂ ਤੋਂ ਹੋ ਕੇ ਸੈਲੇ ਜਾਂਦੀ ਸੜਕ ਟੁੱਟ ਕੇ ਹੋਈ ਖਸਤਾ ਹਾਲ

ਬੰਗਾ, 9 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਲਧਾਣਾ ਝਿੱਕਾ ਅਤੇ ਲਧਾਣਾ ਉੱਚਾ ਦੀਆਂ ਪੰਚਾਇਤਾਂ ਦੇ ਸਰਪੰਚਾਂ - ਪੰਚਾਂ ਨੇ ਬੰਗਾ ਤੋਂ ਵਾਇਆ ਸੈਲਾ ਜਾਣ ਵਾਲੀ ਮੰਡੀ ਬੋਰਡ ਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.

Ad Position 21
No active advertisement
ਅਜੀਤ ਡੈਸਕ 10-08-2026
ਬੰਗਾ, 9 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਲਧਾਣਾ ਝਿੱਕਾ ਅਤੇ ਲਧਾਣਾ ਉੱਚਾ ਦੀਆਂ ਪੰਚਾਇਤਾਂ ਦੇ ਸਰਪੰਚਾਂ - ਪੰਚਾਂ ਨੇ ਬੰਗਾ ਤੋਂ ਵਾਇਆ ਸੈਲਾ ਜਾਣ ਵਾਲੀ ਮੰਡੀ ਬੋਰਡ ਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਤਨਾਮ ਸਿੰਘ ਝਿੱਕਾ ਮੈਂਬਰ ਪੰਚਾਇਤ ਅਤੇ ਸਾਬਕਾ ਸੀਨੀਅਰ ਮੈਨੇਜਰ, ਸ. ਪਰਮਜੀਤ ਸਿੰਘ ਪਰਮ ਪੰਚ, ਪਰਮਿੰਦਰ ਕੌਰ ਬੀ.ਸੀ. ਮੈਂਬਰ ਅਤੇ ਸ. ਉਂਕਾਰ ਸਿੰਘ ਕਾਰੀ ਸਰਪੰਚ ਨੇ ਦੱਸਿਆ ਕਿ ਇਹ ਸੜਕ ਬੰਗਾ ਤਹਿਸੀਲ ਤੋਂ ਹੁੰਦੀ ਹੋਈ ਲਧਾਣਾ ਝਿੱਕਾ, ਲਧਾਣਾ ਉੱਚਾ, ਪਠਲਾਵਾ ਤੋਂ ਸੈਲੇ ਨੂੰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੰਗਾ ਤੋਂ ਝਿੱਕਾ ਤੱਕ ਦੀ ਸੜਕ ਬੰਗਾ ਮੰਡੀ ਬੋਰਡ ਦੇ ਅਧੀਨ ਹੈ। ਝਿੱਕਾ ਤੋਂ ਅੱਗੇ ਦੀ ਸੜਕ ਨਵਾਂਸ਼ਹਿਰ ਮੰਡੀ ਬੋਰਡ ਦੇ ਅਧੀਨ ਹੈ। ਇਸ ਕਰਕੇ ਦੋਵੇਂ ਬੋਰਡ ਵੱਖ-ਵੱਖ ਸਮੇਂ ’ਤੇ ਮੁਰੰਮਤ ਕਰਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਟੁਕੜਿਆਂ ’ਚ ਨਾ ਬਣਾ ਕੇ ਬੰਗਾ ਤੋਂ ਸੈਲਾ ਤੱਕ ਇੱਕੋ ਸਮੇਂ ਪ੍ਰੀਮਿਕਸ ਨਾਲ ਬਣਵਾਇਆ ਜਾਵੇ। ਬੰਗਾ ਤੋਂ ਸੈਲਾ ਦੇ ਵਿਚਕਾਰ ਪੈਂਦੇ ਪਿੰਡ ਲਧਾਣਾ ਝਿੱਕਾ, ਲਧਾਣਾ ਉੱਚਾ ਤੇ ਪਠਲਾਵਾ ਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ। ਰੋਜ਼ਾਨਾ ਹਜ਼ਾਰਾਂ ਲੋਕਾਂ, ਕਿਸਾਨਾਂ ਅਤੇ ਸਕੂਲੀ ਬੱਚਿਆਂ ਦਾ ਇਸ ’ਤੇ ਆਉਣਾ-ਜਾਣਾ ਹੈ। ਉਨ੍ਹਾਂ ਕਿਹਾ ਕਿ ਬੰਗਾ ਤੋਂ ਝਿੱਕੇ ਤੱਕ ਦੀ ਸੜਕ ਬੰਗਾ ਮੰਡੀ ਬੋਰਡ ਦੇ ਅਧੀਨ ਹੈ ਅਤੇ ਝਿੱਕੇ ਤੋਂ ਅੱਗੇ ਦੀ ਸੜਕ ਨਵਾਂਸ਼ਹਿਰ ਮੰਡੀ ਬੋਰਡ ਦੇ ਅਧੀਨ ਹੈ। ਇਸ ਕਰਕੇ ਦੋਵੇਂ ਬੋਰਡ ਵੱਖ-ਵੱਖ ਸਮੇਂ ’ਤੇ ਮੁਰੰਮਤ ਕਰਦੇ ਹਨ ਜਿਸ ਕਾਰਨ ਸੜਕ ਕਦੇ ਵੀ ਪੂਰੀ ਠੀਕ ਨਹੀਂ ਹੁੰਦੀ। ਆਗੂਆਂ ਨੇ ਦੱਸਿਆ ਕਿ ਇਸ ਵੇਲੇ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ ਅਤੇ ਵੱਡੇ-ਵੱਡੇ ਟੋਏ ਪੈ ਗਏ ਹਨ। ਬਰਸਾਤਾਂ ਦੇ ਦਿਨਾਂ ਵਿੱਚ ਇਹਨਾਂ ਟੋਇਆਂ ਵਿੱਚ ਪਾਣੀ ਭਰਕੇ ਲੋਕਾਂ ਲੰਘਣਾ ਮੁਹਾਲ ਕਰ ਦਿੰਦਾ ਹੈ। ਸੜਕ ਵਿੱਚ ਥਾਂ-ਥਾਂ ਪਏ ਡੂੰਘੇ ਟੋਏ ਲੋਕਾਂ ਦੇ ਸੱਟਾਂ ਲੱਗਣ ਦਾ ਕਾਰਨ ਬਣ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਦੇ ਦੂਜੇ ਸ਼ੋਅ ਰੂਮ ਦਾ ਫਗਵਾੜਾ ਵਿਖੇ ਹੋਇਆ ਉਦਘਾਟਨ ਅਗਲੀ ਖ਼ਬਰ ਲੀਗ ਮੈਚ ’ਚ ਰੁੜਕਾ ਕਲਾਂ ਨੇ ਸੰਤ ਬਾਬਾ ਹਰਨਾਮ ਸਿੰਘ ਅਕੈਡਮੀ ਨੂੰ ਹਰਾਇਆ
Ad Position 24