29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਾਬਾ ਗੁਰਦਿੱਤਾ ਦੀ ਯਾਦ ’ਚ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ ਭਰਵਾਂ ਸਵਾਗਤ

ਸੜੋਆ, 29 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪ੍ਰਬੰਧਕ ਕਮੇਟੀ ਪਿੰਡ ਕਟਵਾਰਾ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਅਰਿਆਂ ਦੀ ਯੋਗ ਅਗਵਾਈ ’ਚ ਨਗਰ ਕੀਰਤਨ ਦਾ ਮੰਦਰ ਬਾਬਾ ਬਾਲਕ ਨਾਥ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕਰਦਿਆਂ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਰਾਹੀਂ ਹਾਜ਼ਰੀਆਂ ਲਗਾਈਆਂ।

Ad Position 21
No active advertisement
ਅਜੀਤ ਡੈਸਕ 30-10-2026
ਸੜੋਆ, 29 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪ੍ਰਬੰਧਕ ਕਮੇਟੀ ਪਿੰਡ ਕਟਵਾਰਾ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਅਰਿਆਂ ਦੀ ਯੋਗ ਅਗਵਾਈ ’ਚ ਨਗਰ ਕੀਰਤਨ ਦਾ ਮੰਦਰ ਬਾਬਾ ਬਾਲਕ ਨਾਥ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕਰਦਿਆਂ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਰਾਹੀਂ ਹਾਜ਼ਰੀਆਂ ਲਗਾਈਆਂ। ਇਸੇ ਤਰ੍ਹਾਂ ਸ੍ਰੀਮਤੀ ਕ੍ਰਾਂਤਾ ਦੇਵੀ ਸਰਪੰਚ ਤੇ ਚੌਧਰੀ ਰਾਕੇਸ਼ ਕੁਮਾਰ ਕੇਸ਼ੀ ਵਲੋਂ ਵੀ ਲੰਗਰ ਲਗਾ ਕੇ ਨਗਰ ਕੀਰਤਨ ’ਚ ਸ਼ਾਮਿਲ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ। ਸਮੁੱਚੇ ਨਗਰ ਦੀ ਪਰਕਰਮਾ ਕਰਦਿਆਂ ਨਗਰ ਕੀਰਤਨ ਦਾ ਇਕਬਾਲ ਸੰਘ ਸਬ ਇੰਸਪੈਕਟਰ ਤੇ ਕੈਲਾਸ਼ ਚੰਦਰ ਥਾਣੇਦਾਰ ਦੇ ਪਰਿਵਾਰਾਂ ਵਲੋਂ ਦੁੱਧ ਦੇ ਲੰਗਰਾਂ ਨਾਲ ਸਵਾਗਤ ਕੀਤਾ। ਇਸੇ ਤਰ੍ਹਾਂ ਸੁਰਿੰਦਰ ਪਾਲ, ਅਸ਼ਵਨੀ ਕੁਮਾਰ ਤੇ ਧਰਮ ਪਾਲ ਦੇ ਪਰਿਵਾਰ ਸਮੇਤ ਸਮੂਹ ਬਜਾੜ ਪਰਿਵਾਰਾਂ ਵਲੋਂ ਵੀ ਵੱਖਰੇ ਤੌਰ ’ਤੇ ਲੰਗਰ ਲਗਾ ਕੇ ਸਵਾਗਤ ਕੀਤਾ। ਨਗਰ ਕੀਰਤਨ ਦੇ ਅਗਲੇ ਪੜਾਅ ਮੌਕੇ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਚਾਂਦਪੁਰ ਰੁੜਕੀ ਦੀਆਂ ਸੰਗਤਾਂ ਵਲੋਂ ਵੀ ਲੰਗਰਾਂ ਨਾਲ ਸਵਾਗਤ ਕੀਤਾ। ਇਸੇ ਤਰ੍ਹਾਂ ਗੁਰਦੁਆਰਾ ਬਾਬਾ ਗੁਰਦਿੱਤਾ ਕਰੀਮਪੁਰ ਧਿਆਨੀ ਰੋਡ ਕਟਵਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਵੀ ਚਾਹ ਪਕੌੜੇ ਦੇ ਲੰਗਰਾਂ ਲਗਾ ਕੇ ਸੰਗਤਾਂ ਦਾ ਸਵਾਗਤ ਕੀਤਾ। ਨਗਰ ਕੀਰਤਨ ਵਿੱਚ ਬਾਬਾ ਸੁਖਦੇਵ ਸਿੰਘ ਨੰਗਲਾਂ ਵਾਲਿਆਂ ਦੇ ਕੀਰਤਨੀ ਜਥੇ ਨੇ ਵੱਖ-ਵੱਖ ਪੜਾਵਾਂ ਮੌਕੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਗੁਰਦੁਆਰਾ ਕਾਰ ਸੇਵਾ ਕਰੀਮਪੁਰ ਚਾਹਵਾਲਾ ਦੀ ਪ੍ਰਬੰਧਕ ਕਮੇਟੀ, ਬੱਸ ਅਡਾ ਪੋਜੇਵਾਲ ਤੇ ਕਟਵਾਰਾ ਖੁਰਦ ਦੀਆਂ ਸੰਗਤਾਂ ਵਲੋਂ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਦੇਰ ਸ਼ਾਮ ਨਗਰ ਕੀਰਤਨ ਗੁਰਦੁਆਰਾ ਸਾਹਿਬ ਕਟਵਾਰਾ ਵਿਖੇ ਨਿਰਵਿਘਨ ਸਮਾਪਤ ਹੋਇਆ। ਨਗਰ ਕੀਰਤਨ ਨੂੰ ਸਫਲ ਲਣਾਉਣ ਵਿਚ ਯੋਗਦਾਨ ਪਾਉਣ ਵਾਲਿਆ ਵਿਚ ਗੁਰੁੂ ਦੇ ਪਰਮ ਸੇਵਕ ਚੌਧਰੀ ਓਮਕਾਰ ਨਾਥ ਸਾਬਕਾ ਸਰਪੰਚ ਕਟਵਾਰਾ, ਇਕਬਾਲ ਸਿੰਘ ਪੰਜਾਬ ਪੁਲਿਸ, ਥਾਣੇਦਾਰ ਕੈਲਾਸ਼ ਚੰਦਰ, ਬਲਵਿੰਦਰ ਕੁਮਾਰ, ਗੁਰਚਰਨ ਸਿੰਘ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਭਗਤ ਗੁਰਮੇਲ ਰਾਮ, ਸਰਬਣ ਰਾਮ ਮੀਲੂ, ਤੇਲੂ ਰਾਮ, ਰਵੀ ਕੁਮਾਰ, ਓਮ ਪ੍ਰਕਾਸ਼, ਲਾਲ ਚੰਦ ਬਿੱਟੂ, ਸਤਨਾਮ ਸਿੰਘ ਸਰਪੰਚ ਕਟਵਾਰਾ ਖੁਰਦ, ਗੁਰਮੀਤ ਲਾਲ ਸਾਬਕਾ ਸਰਪੰਚ, ਰੋਸ਼ਨ ਲਾਲ ਚੇਚੀ, ਇਕਬਾਲ ਸਿੰਘ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ, ਅਵਤਾਰ ਸਿੰਘ ਟੋਰੋਵਾਲ, ਹੁਸਨ ਚੰਦ ਮੀਲੂ, ਜਸਪਾਲ, ਜਸਵਿੰਦਰ ਸਿੰਘ ਚੂਹੜ੍ਹਪੁਰ, ਸੁਰਿੰਦਰ ਪਾਲ, ਰੋਸ਼ਨ ਲਾਲ, ਹੈਪੀ ਚਾੜ, ਰਾਜ ਕੁਮਾਰ, ਗੁਰਬਚਨ ਚੰਦ, ਫੁੰਮਣ ਰਾਮ ਅਸਟ੍ਰੇਲੀਆ, ਦੇਵ ਰਾਜ ਕਸਾਣਾ, ਭਿੰਦਰ ਕਸਾਣਾ, ਕੁੰਦਨ ਲਾਲ ਮੀਲੂ, ਗਿਆਨ ਰਾਜ ਪਟਿਆਲਾ, ਮੇਸ਼ੀ ਮਲੂ, ਦੀਪੂ ਕਟਵਾਰਾ, ਮਨੋਹਰ ਲਾਲ ਬਾਂਠ, ਸਤੰਤਰ ਦੇਵ ਨੰਬਰਦਾਰ, ਸੁਰੇਸ਼ ਕਟਾਰੀਆ, ਹਰਮੇਸ਼ ਲਾਲ ਸਾਬਕਾ ਸਰਪੰਚ, ਨਰੇਸ਼ ਬਾਂਠ, ਕੁਲਦੀਪ ਕੁਮਾਰ ਸਰਪੰਚ, ਹਰਜਾਪ ਸਿੰਘ ਮੁੱਖ ਗ੍ਰੰਥੀ ਅਤੇ ਅਵਤਾਰ ਸਿੰਘ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰਵਾ ਚੌਥ ਵਰਤ ’ਤੇ ਲੱਗੀਆਂ ਬਜ਼ਾਰਾਂ ’ਚ ਰੌਣਕਾਂ ਅਗਲੀ ਖ਼ਬਰ ‘ ਮਾਤਾ ਧਰਤਿ ਮਹਤੁ’ ਪੁਸਤਕ ਦਾ ਲੋਕ ਅਰਪਣ ਸਮਾਗਮ ਅੱਜ
Ad Position 24