ਕਰਵਾ ਚੌਥ ਵਰਤ ’ਤੇ ਲੱਗੀਆਂ ਬਜ਼ਾਰਾਂ ’ਚ ਰੌਣਕਾਂ
ਸ਼ਾਹਪੁਰ ਕੰਢੀ, 29 ਅਕਤੂਬਰ (ਰਣਜੀਤ ਸਿੰਘ)-ਸੁਹਾਗ ਦਾ ਵਰਤ ਕਰਵਾ ਚੌਥ ਤੇ ਬਜ਼ਾਰਾਂ ’ਚ ਰੌਣਕਾਂ ਲੱਗੀਆਂ ਰਹੀਆਂ ਔਰਤਾਂ ਤੇ ਲੜਕੀਆਂ ਮਹਿੰਦੀ ਲਗਵਾਉਣ ਲਈ ਹੁੰਮਹੁਮਾ ਕੇ ਪਹੁੰਚ ਰਹੀਆਂ ਸਨ । ਗੋਲ ਮਾਰਕਿਟ ਵਿਖੇ ਨਿਸ਼ਾ ਮੇਕਉਵਰ ਵਲੋਂ 21 ਗਰੀਬ ਲੜਕੀਆਂ ਦੇ ਮੁਫਤ ਮਹਿੰਦੀ ਲਗਾਈ ਗਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਤੇ ਨਿਸ਼ਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਰੀਬ ਕੰਨਿਆਵਾਂ ਦੇ ਮੁਫਤ ਮਹਿੰਦੀ ਲਗਾ ਕੇ ਅਨੋਖੀ ਪਹਿਲ ਸ਼ੁਰੂ ਕੀਤੀ ਹੈ ।
ਅਜੀਤ ਡੈਸਕ
30-10-2026