29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪਿੰਡ ਮੱਲੜਵਾਂ ਵਿਖੇ ਕਾਂਗਰਸ ਦੇ ਆਗੂ ਪੰਕਜ ਰਾਏ ਨੇ ਨੌਜਵਾਨਾਂ ਨੂੰ ਖੇਡਾਂ ਦੀ ਸਮੱਗਰੀ ਵੰਡੀ

ਨਰੋਟ ਜੈਮਲ ਸਿੰਘ, 29 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਮੱਲੜਵਾਂ ਵਿਖੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਂਗਰਸ ਦੇ ਆਗੂ ਪੰਕਜ ਰਾਏ ਨੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਵੰਡਿਆ । ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਨਿਸ਼ੂ ਸ਼ਰਮਾ, ਰਿਸ਼ਵ ਸ਼ਰਮਾ, ਮਨੀਸ਼ ਕੁਮਾਰ, ਸੌਰਵ, ਰੋਹਿਤ, ਅਮਿਤ, ਰਵੀ ਕੁਮਾਰ, ਪ੍ਰੇਮ ਭਗਤ, ਅੰਗਰੇਜ਼ ਗੇਜਾ ਅਤੇ ਲਾਲੀ ਹਾਜ਼ਰ ਸਨ ।

Ad Position 21
No active advertisement
ਅਜੀਤ ਡੈਸਕ 30-10-2026
ਨਰੋਟ ਜੈਮਲ ਸਿੰਘ, 29 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਮੱਲੜਵਾਂ ਵਿਖੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਂਗਰਸ ਦੇ ਆਗੂ ਪੰਕਜ ਰਾਏ ਨੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਵੰਡਿਆ । ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਨਿਸ਼ੂ ਸ਼ਰਮਾ, ਰਿਸ਼ਵ ਸ਼ਰਮਾ, ਮਨੀਸ਼ ਕੁਮਾਰ, ਸੌਰਵ, ਰੋਹਿਤ, ਅਮਿਤ, ਰਵੀ ਕੁਮਾਰ, ਪ੍ਰੇਮ ਭਗਤ, ਅੰਗਰੇਜ਼ ਗੇਜਾ ਅਤੇ ਲਾਲੀ ਹਾਜ਼ਰ ਸਨ । ਇਸ ਮੌਕੇ ਖੇਡਾਂ ਦੀ ਸਮੱਗਰੀ ਵੰਡਦੇ ਹੋਏ ਕਾਂਗਰਸ ਦੇ ਆਗੂ ਪੰਕਜ ਰਾਏ ਨੇ ਕਿਹਾ ਕਿ ਖੇਡਾਂ ਵੀ ਸਾਡੇ ਸਰੀਰ ਦਾ ਹਿੱਸਾ ਹਨ, ਜਿੱਥੋਂ ਤੱਕ ਅਸੀਂ ਖੇਡਾਂ ਦੇ ਰਾਹੀਂ ਆਪਣੇ ਸਰੀਰ ਨੂੰ ਕਸਰਤ ਕਰਨ ਦਾ ਸ਼ੌਂਕ ਨਹੀਂ ਰੱਖਾਂਗੇ ਤਦ ਤੱਕ ਅਸੀਂ ਹੌਲੀ ਹੌਲੀ ਭਿਆਨਕ ਬਿਮਾਰੀਆਂ ਦੇ ਕੇ ਘੇਰੇ ਵਿਚ ਆਉਂਦੇ ਹੋਏ ਬਿਮਾਰ ਹੋ ਜਾਵਾਂਗੇ ਜਿਸ ਤੋਂ ਬਾਅਦ ਸਾਡਾ ਸਰੀਰ ਕੋਈ ਵੀ ਖੇਡ ਜਾਂ ਕਸਰਤ ਕਰਨ ਵਿਚ ਬਿਲਕੁਲ ਅਸਮਰਥ ਹੋਵੇਗਾ । ਪੰਕਜ ਰਾਏ ਨੇ ਕਿਹਾ ਕਿ ਖੇਡਾਂ ਦੇ ਰਾਹੀਂ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਵਿਚ ਖੇਡਾਂ ਦਾ ਪ੍ਰਬੰਧ ਵੱਧ ਤੋਂ ਵੱਧ ਕਰਨ ਤਾਂ ਜੋ ਸਾਡੇ ਨੌਜਵਾਨ ਪੀੜੀ ਖੇਡਾਂ ’ਚ ਦਿਲਚਸਪੀ ਲੈਂਦੀ ਹੋਈ ਨਸ਼ਿਆਂ ਤੋਂ ਦੂਰ ਰਹਿ ਸਕੇ । ਅੰਤ ਵਿਚ ਪੰਕਜ ਰਾਏ ਨੇ ਕਿਹਾ ਕਿ ਜਿਸ ਦੇਸ਼ ਦਾ ਨੌਜਵਾਨ ਸੁਰੱਖਿਅਤ ਹੈ, ਉਹ ਦੇਸ਼ ਤਰੱਕੀ ਦੇ ਮਾਰਗ ’ਤੇ ਚੱਲਦੇ ਹਨ। ਇਸ ਮੌਕੇ ਪਿੰਡ ਮੱਲੜਵਾਂ ਦੇ ਨੌਜਵਾਨਾਂ ਨੇ ਨੇ ਕਾਂਗਰਸੀ ਆਗੂ ਪੰਕਜ ਰਾਏ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸਾਈਂ ਪੌਲੀਟੈਕਨਿਕ ਕਾਲਜ ’ਵਿਚ ਪੰਜਾਬੀ ਗਾਇਕ ਅਮਰ ਸੰਧੂ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਆਰੀਆ ਮਹਿਲਾ ਮਹਾਂਵਿਦਿਆਲਿਆ ’ਚ ਕਰਵਾਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ
Ad Position 24