ਆਰੀਆ ਮਹਿਲਾ ਮਹਾਂਵਿਦਿਆਲਿਆ ’ਚ ਕਰਵਾਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ
ਪਠਾਨਕੋਟ, 29 ਅਕਤੂਬਰ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਕਰਵਾਚੌਥ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਮੁੱਖ ਰੱਖਦਿਆਂ ‘ਮਹਿੰਦੀ ਲਗੀ ਮੇਰੇ ਹੱਥ’ ਵਿਸ਼ੇ ’ਤੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ । ਇਹ ਮੁਕਾਬਲਾ ਕਾਰਜਕਾਰੀ ਪ੍ਰਿੰਸੀਪਲ ਡਾ: ਰੁਪਿੰਦਰਜੀਤ ਗਿੱਲ ਦੀ ਪ੍ਰਧਾਨਗੀ ਤੇ ਵਿਭਾਗ ਮੁਖੀ ਪ੍ਰੋ: ਨੇਹਾ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ ।
ਪਠਾਨਕੋਟ, 29 ਅਕਤੂਬਰ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਕਰਵਾਚੌਥ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਮੁੱਖ ਰੱਖਦਿਆਂ ‘ਮਹਿੰਦੀ ਲਗੀ ਮੇਰੇ ਹੱਥ’ ਵਿਸ਼ੇ ’ਤੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ । ਇਹ ਮੁਕਾਬਲਾ ਕਾਰਜਕਾਰੀ ਪ੍ਰਿੰਸੀਪਲ ਡਾ: ਰੁਪਿੰਦਰਜੀਤ ਗਿੱਲ ਦੀ ਪ੍ਰਧਾਨਗੀ ਤੇ ਵਿਭਾਗ ਮੁਖੀ ਪ੍ਰੋ: ਨੇਹਾ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਇਕ-ਦੂਜੀ ਦੇ ਹੱਥਾਂ ’ਤੇ ਮਹਿੰਦੀ ਦੇ ਵੱਖ-ਵੱਖ ਮਨਮੋਹਕ ਡਿਜ਼ਾਈਨ ਬਣਾਏ । ਇਸ ਮੌਕੇ ਡਾ: ਰੁਪਿੰਦਰਜੀਤ ਗਿੱਲ ਨੇ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਮਹਿੰਦੀ ਦੇ ਖੂਬਸੂਰਤ ਡਿਜ਼ਾਈਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਸਾਰਿਆਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਖ਼ੁਸ਼ੀਆਂ ਭਰੇ ਤਿਉਹਾਰ ਸਾਡੇ ਜੀਵਨ ’ਚ ਪਿਆਰ, ਸਾਂਝ ਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ । ਸਾਨੂੰ ਸਾਰੇ ਤਿਉਹਾਰ ਆਪਸੀ ਪਿਆਰ ਤੇ ਮਿਲਵਰਤਣ ਨਾਲ ਮਨਾਉਣੇ ਚਾਹੀਦੇ ਹਨ । ਮੁਕਾਬਲੇ ’ਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਪ੍ਰੋ: ਨਿਸ਼ਾ ਰਾਣੀ ਵੀ ਹਾਜ਼ਰ ਸਨ ।