ਸਾਈਂ ਪੌਲੀਟੈਕਨਿਕ ਕਾਲਜ ’ਵਿਚ ਪੰਜਾਬੀ ਗਾਇਕ ਅਮਰ ਸੰਧੂ ਨੇ ਬੰਨ੍ਹਿਆ ਰੰਗ
ਪਠਾਨਕੋਟ, 29 ਅਕਤੂਬਰ (ਸੰਧੂ)-ਸਾਈਂ ਪੌਲੀਟੈਕਨਿਕ ਕਾਲਜ ਬਧਾਨੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕਰਵਾਈ ਗਈ । ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਅਮਰ ਸੰਧੂ ਨੇ ਆਪਣੇ ਗੀਤਾਂ ਨਾਲ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ ।
ਪਠਾਨਕੋਟ, 29 ਅਕਤੂਬਰ (ਸੰਧੂ)-ਸਾਈਂ ਪੌਲੀਟੈਕਨਿਕ ਕਾਲਜ ਬਧਾਨੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕਰਵਾਈ ਗਈ । ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਅਮਰ ਸੰਧੂ ਨੇ ਆਪਣੇ ਗੀਤਾਂ ਨਾਲ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ । ਉਨ੍ਹਾਂ ਨੇ ‘ਬਾਬੂ ਤੇਰੇ ਕਰਕੇ’, ‘ਇੱਕ ਮੁੰਡਾ’, ‘ਚਿੱਟਾ’, ‘ਪਿਆਰ ਤੇਰਾ’, ‘ਗੋਲੀ ਵਰਗੀ’ ਤੇ ਹੋਰ ਗੀਤ ਪੇਸ਼ ਕਰਕੇ ਖੂਬ ਰੌਣਕਾਂ ਲਾਈਆਂ । ਸਮਾਗਮ ’ਚ ਗਰੁੱਪ ਦੇ ਚੇਅਰਮੈਨ ਐਸ.ਕੇ. ਪੁੰਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਐਮ.ਡੀ. ਤ੍ਰਿਪਤਾ ਪੁੰਜ, ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਤੇ ਵਾਈਸ ਪ੍ਰੈਜ਼ੀਡੈਂਟ ਰਿਆ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ । ਇਸ ਮੌਕੇ ਪ੍ਰਿੰਸੀਪਲ ਮੁਕੇਸ਼ ਗੁਪਤਾ ਤੇ ਪ੍ਰਬੰਧਕਾਂ ਵਲੋਂ ਗਾਇਕ ਅਮਰ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ । ਚੇਅਰਮੈਨ ਐਸ.ਕੇ. ਪੁੰਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਇਕ ਚੰਗਾ ਇਨਸਾਨ ਤੇ ਕਾਮਯਾਬ ਪੇਸ਼ੇਵਰ ਬਣਾਉਣਾ ਹੈ । ਉਨ੍ਹਾਂ ਦੱਸਿਆ ਕਿ ਕਾਲਜ ਦੇ ਕਈ ਵਿਦਿਆਰਥੀ ਦੇਸ਼-ਵਿਦੇਸ਼ ਦੀਆਂ ਨਾਮਵਰ ਸੰਸਥਾਵਾਂ ’ਚ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ । ਉਨ੍ਹਾਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਇਸ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ । ਮਿਸਟਰ ਫਰੈਸ਼ਰ-2026 ਦਾ ਖ਼ਿਤਾਬ ਨਿਸ਼ਾਤ ਅਤੇ ਮਿਸ ਫਰੈਸ਼ਰ-2026 ਦਾ ਖ਼ਿਤਾਬ ਹਰਗੁਨ ਨੇ ਜਿੱਤਿਆ । ਸਮਾਗਮ ਦਾ ਆਯੋਜਨ ਪ੍ਰਿੰਸੀਪਲ ਮੁਕੇਸ਼ ਗੁਪਤਾ ਦੀ ਦੇਖ-ਰੇਖ ਹੇਠ ਕੀਤਾ ਗਿਆ । ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਡਾ. ਵਿਪਿਨ ਗੁਪਤਾ, ਡਾ. ਦਿਨੇਸ਼ ਮਹਾਜਨ, ਡਾ. ਨਵਦੀਪ ਸਾਂਵਲ, ਪੁਨੀਤ ਸਾਂਵਲ, ਸੰਜੇ ਪੰਡਿਤ, ਡਾ. ਰਾਜੇਸ਼ ਗੁਪਤਾ, ਡਾ. ਗਿਰੀਸ਼ ਗੁਪਤਾ, ਡਾ. ਦੀਪਕ ਸ਼ਰਮਾ, ਪਵਨ ਸ਼ਰਮਾ, ਸੁਲਕਸ਼ਯ ਕੁਮਾਰ, ਅਸ਼ਵਨੀ ਸ਼ਰਮਾ, ਦੀਪਕ ਕੁਮਾਰ, ਨੀਰਜ ਕੁਮਾਰ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ ।