09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਐੱਮ.ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਬਲਾਚੌਰ, 9 ਅਗਸਤ (ਨਰੇਸ਼ ਧੌਲ)- ਐੱਮ. ਆਰ.

Ad Position 21
No active advertisement
ਸਮਾਗਮ ਦੌਰਾਨ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਰੀਤੂ ਬੱਤਰਾ ਤੇ ਹਾਜ਼ਰ ਹੋਰ ਵੱਖ-ਵੱਖ ਸ਼ਖਸੀਅਤਾਂ। ਤਸਵੀਰਾਂ : ਨਰੇਸ਼ ਧੌਲ 10-08-2026
ਬਲਾਚੌਰ, 9 ਅਗਸਤ (ਨਰੇਸ਼ ਧੌਲ)- ਐੱਮ.ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ 2025-26 ਜਮਾਤ ਪੰਜਵੀਂ ਤੋਂ ਨੌਵੀਂ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਲਈ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੌਕੇ ਪੰਜਵੀਂ ਤੋਂ ਨੌਵੀਂ ਤੇ ਗਿਆਰ੍ਹਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਅਤੇ 100 ਫ਼ੀਸਦੀ ਸਾਲਾਨਾ ਹਾਜ਼ਰੀ ਦੀ ਪ੍ਰਾਪਤੀਆਂ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਜੋਤੀ ਡੱਬ, ਬਲਜਿੰਦਰ ਕੌਰ ਅਤੇ ਸ਼ੰਕਰ ਲਾਲ ਵਰਮਾ ਨੇ ਪ੍ਰੇਰਣਾਦਾਇਕ ਸੰਬੋਧਨ ਕਰਦਿਆਂ ਹੋਇਆਂ ਵਿਦਿਆਰਥੀਆਂ ਨੂੰ ਮਿਹਨਤ ਨਾਲ ਆਪਣੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੋਲ ਪਲੇ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸੁਖਬਿੰਦਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ਼ਾਨਦਾਰ ਸੰਗੀਤਕ ਪੇਸ਼ਕਾਰੀ ਨੇ ਸਮਾਗਮ ਵਿੱਚ ਜੋਸ਼ ਭਰ ਦਿੱਤਾ। ਮੁੱਖ ਬੁਲਾਰਿਆਂ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਕੂਲ ਮੈਨੇਜਮੈਂਟ ਤੇ ਸਕੂਲ ਦੇ ਪ੍ਰਿੰਸੀਪਲ ਰਿਤੂ ਬਤਰਾ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਉੱਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਸਮਾਗਮ ਨੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਉੱਤਮਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਅੰਤ ਵਿੱਚ ਸ਼ਾਨਦਾਰ ‘ਗ੍ਰੈਂਡ ਭੰਗੜਾ ਫਿਨਾਲੇ’ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਪਤਵੰਤੇ ਬੂਟੇ ਲਗਾਉਣ ਸਮੇਂ। ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ... ਅਗਲੀ ਖ਼ਬਰ ਅਮਰਦੀਪ ਕਾਲਜ ਦੇ ਐੱਮ.ਬੀ.ਏ. (ਦੋ ਸਾਲਾ) ਪ੍ਰੋਗਰਾਮ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ
Ad Position 24