09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਖੱਡੇ ਦੀ ਰਿਪੇਅਰ ਕਰਵਾ ਕੇ ਸਮਾਜਸੇਵੀ ਨੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢੀ

ਮਜਾਰੀ/ਸਾਹਿਬਾ, 9 ਅਗਸਤ (ਨਿਰਮਲਜੀਤ ਸਿੰਘ ਚਾਹਲ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਪਿੰਡਾਂ ’ਚ ਵਿਕਾਸ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰ ਦਾ ਆਪਣਾ ਹੀ ਪੰਚਾਇਤ ਵਿਭਾਗ ਸੜੋਆ ਦੇ ਅਧਿਕਾਰੀ ਤੇ ਮੁਲਾਜ਼ਮ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢੀ ਜਾ ਰਹੇ ਹਨ ਜਿਸ ਦੀ ਮਿਸਾਲ ਵੇਖਣ ਨੂੰ ਮਿਲੀ ਕਸਬਾ ਮਜਾਰੀ ਵਿਖੇ ਜਿਥੇ ਸਾਹਿਬਾ ਰੋਡ ‘ਤੇ ਇੱਕ ਦੋ ਕੁ ਮਹੀਨੇ ਤੋਂ ਸੜਕ ਦੇ ਕਿਨਾਰੇ ਸੀਵਰੇਜ ਦਾ ਖੱਡਾ ਜਿਸ ਦੀ ਸਲੈਬ ਤੇ ਕੰਧਾਂ ਟੁੱਟ ਕੇ ਵਿੱਚ ਡਿੱਗੀਆਂ ਹੋਈਆਂ ਸਨ। ਇਸ ਸੀਵਰੇਜ ਦੇ ਖੱਡੇ ਦਾ ਦੂਰ ਤੋਂ ਪਤਾ ਹੀ ਨਹੀ ਲੱਗਦਾ ਸੀ।

Ad Position 21
No active advertisement
ਅਜੀਤ ਡੈਸਕ 10-08-2026
ਮਜਾਰੀ/ਸਾਹਿਬਾ, 9 ਅਗਸਤ (ਨਿਰਮਲਜੀਤ ਸਿੰਘ ਚਾਹਲ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਪਿੰਡਾਂ ’ਚ ਵਿਕਾਸ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰ ਦਾ ਆਪਣਾ ਹੀ ਪੰਚਾਇਤ ਵਿਭਾਗ ਸੜੋਆ ਦੇ ਅਧਿਕਾਰੀ ਤੇ ਮੁਲਾਜ਼ਮ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢੀ ਜਾ ਰਹੇ ਹਨ ਜਿਸ ਦੀ ਮਿਸਾਲ ਵੇਖਣ ਨੂੰ ਮਿਲੀ ਕਸਬਾ ਮਜਾਰੀ ਵਿਖੇ ਜਿਥੇ ਸਾਹਿਬਾ ਰੋਡ ‘ਤੇ ਇੱਕ ਦੋ ਕੁ ਮਹੀਨੇ ਤੋਂ ਸੜਕ ਦੇ ਕਿਨਾਰੇ ਸੀਵਰੇਜ ਦਾ ਖੱਡਾ ਜਿਸ ਦੀ ਸਲੈਬ ਤੇ ਕੰਧਾਂ ਟੁੱਟ ਕੇ ਵਿੱਚ ਡਿੱਗੀਆਂ ਹੋਈਆਂ ਸਨ। ਇਸ ਸੀਵਰੇਜ ਦੇ ਖੱਡੇ ਦਾ ਦੂਰ ਤੋਂ ਪਤਾ ਹੀ ਨਹੀ ਲੱਗਦਾ ਸੀ। ਇਸ ਸੜਕ ‘ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਖੱਡੇ ਵਿੱਚ ਡਿੱਗ ਕੇ ਹਰ ਰੋਜ਼ ਗੱਡੀਆਂ ਦੇ ਅਗਲੇ ਹਿੱਸੇ, ਸਕੂਟਰੀਆਂ, ਮੋਟਰਸਾਈਕਲ ਸਵਾਰ ਤੇ ਪੈਦਲ ਜਾਂਦੇ ਰਾਹਗੀਰ ਵੀ ਹਾਦਸਾ ਗ੍ਰਸਤ ਹੋ ਰਹੇ ਸਨ। ਇਸ ਖੱਡੇ ਦੇ ਟੁੱਟੇ ਹੋਣ ਦਾ ਪੰਚਾਇਤ ਤੇ ਪੰਚਾਇਤ ਵਿਭਾਗ ਸੜੋਆ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਚੰਗੀ ਤਰਾਂ ਪਤਾ ਸੀ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀ ਦਿੱਤਾ। ਇਸ ਖੱਡੇ ਬਾਰੇ ਹਲਕਾ ਵਿਧਾਇਕਾ ਨੂੰ ਵੀ ਪਿੰਡ ਵਾਸੀਆਂ ਵਲੋਂ ਮੌਕਾ ਦਿਖਾਇਆ ਗਿਆ ਸੀ ਪਰ ਕੋਈ ਅਸਰ ਨਹੀ ਸੀ ਹੋਇਆ। ਅਖੀਰ ਦੂਸਰੇ ਪਿੰਡ ਦੇ ਇੱਕ ਸਮਾਜਸੇਵੀ ਵਿਅਕਤੀ ਵਲੋਂ ਆਪਣੇ ਕੋਲੋਂ ਖਰਚਾ ਕਰਕੇ ਪਹਿਲਾਂ ਇਸ ਖੱਡੇ ਦੀਆਂ ਕੰਧਾਂ ਤਿਆਰ ਕਰਕੇ ਹੌਦੀ ਬਣਵਾਈ ਤੇ ਫਿਰ ਉਪਰੋਂ ਸਲੈਬਾਂ ਰੱਖ ਕੇ ਇਸ ਖੱਡੇ ਨੂੰ ਠੀਕ ਕਰਵਾਇਆ। ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਬੁਲਾਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਪਤਵੰਤੇ ਬੂਟੇ ਲਗਾਉਣ ਸਮੇਂ। ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ...
Ad Position 24