09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬਲਾਚੌਰ ਵਿਖੇ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਬੁਲਾਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਬਲਾਚੌਰ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਬਲਾਚੌਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਸੇਵਾਮੁਕਤ ਉੱਚ ਸੈਨਾ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨਾਲ ਸੰਬਧਤ ਵਰਕਰ, ਸਮਰਥਕ, ਸਰਪੰਚ, ਪੰਚ ਤੇ ਹੋਰ ਪਾਰਟੀਆਂ ਨਾਲ ਸੰਬੰਧਤ ਲੋਕ ਜਿਹੜੇ ਬ੍ਰਿਗੇਡੀਅਰ ਰਾਜ ਕੁਮਾਰ ਦਾ ਸਤਿਕਾਰ ਕਰਦੇ ਹਨ, ਦੇ ਵੱਡੀ ਗਿਣਤੀ ਵਿੱਚ ਪਹੁੰਚਣ ‘ਤੇ ਜਿੱਥੇ ਆਮ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਉਥੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਸੁੱਖ ਮੈਂਬਰ ਗੁੱਜਰ ਭਲਾਈ ਬੋਰਡ ਪੰਜਾਬ, ਪਰਮਜੀਤ ਸਿੰਘ ਡਵੀਜਨਲ ਕਮਿਸ਼ਨਰ ਕਰ ਤੇ ਆਬਕਾਰੀ, ਕੈਪਟਨ ਭਗਤ ਰਾਮ, ਬਹਾਦਰ ਸਿੰਘ ਹਿਆਤਪੁਰ ਜੱਟਾਂ, ਸੂਬੇਦਾਰ ਪਰਮਜੀਤ ਸਿੰਘ ਸਰਪੰਚ ਪਿੰਡ ਮੌਹਰਾਂ, ਮਲਕੀਤ ਸਿੰਘ, ਚੌਧਰੀ ਬਲਵੀਰ ਸਿੰਘ ਟਕਾਰਲਾ, ਮਾਸਟਰ ਬਿਕਰਮ ਸਿੰਘ ਮਾਣਕੂ, ਮੁਲਾਜਮ ਆਗੂ ਪ੍ਰੋ. ਵਰਿੰਦਰ ਕੁਮਾਰ ਬਛੋੜੀ, ਪਰਮਜੀਤ ਸਿੰਘ ਗੜ੍ਹੀ ਚੇਅਰਮੈਨ ਬੈਰਾਗੀ ਭਲਾਈ ਬੋਰਡ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸੈਣੀ, ਚੌਧਰੀ ਕਾਬਲ ਸਿੰਘ ਚੇਚੀ, ਬਲਵੀਰ ਸਿੰਘ ਬਿੰਦਾਂ, ਬਲਿਹਾਰ ਸਿੰਘ ਬਛੋੜੀ ਨੇ ਕਿਹਾ ਕਿ ਬ੍ਰਿਗੇਡੀਅਰ ਰਾਜ ਕੁਮਾਰ ਪ੍ਰਭਾਵਸ਼ਾਲੀ ਦੂਰ ਅੰਦੇਸ਼ੀ ਸ਼ਖਸੀਅਤ ਹਨ ਉਨ੍ਹਾਂ ਦੀ ਨਿਸ਼ਕਾਮ ਸੇਵਾ, ਨੌਜਵਾਨਾਂ ਦੇ ਸੁਨਿਹਰੀ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਅਤੇ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਹਾਈਕਮਾਂਡ ਕੋਲ ਕੀਤੀ ਜਾ ਰਹੀ ਪਹੁੰਚ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਬ੍ਰਿਗੇ: ਰਾਜ ਕੁਮਾਰ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਉਹ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਦਰਜ ਕਰ ਸਕਦੇ ਹਨ ਕਿਉਂਕਿ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਪਾਰਟੀ ਤੇ ਇਲਾਕੇ ਲਈ ਖਾਸ ਕਰਕੇ ਨੌਜਵਾਨਾਂ ਦੇ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਕਾਰਨ ਵੱਖ-ਵੱਖ ਪਾਰਟੀਆਂ ਨਾਲ ਸੰਬਧਤ ਲੋਕ ਉਨ੍ਹਾਂ ਦਾ ਸਨਮਾਨ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 10-08-2026
ਬਲਾਚੌਰ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਬਲਾਚੌਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਸੇਵਾਮੁਕਤ ਉੱਚ ਸੈਨਾ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨਾਲ ਸੰਬਧਤ ਵਰਕਰ, ਸਮਰਥਕ, ਸਰਪੰਚ, ਪੰਚ ਤੇ ਹੋਰ ਪਾਰਟੀਆਂ ਨਾਲ ਸੰਬੰਧਤ ਲੋਕ ਜਿਹੜੇ ਬ੍ਰਿਗੇਡੀਅਰ ਰਾਜ ਕੁਮਾਰ ਦਾ ਸਤਿਕਾਰ ਕਰਦੇ ਹਨ, ਦੇ ਵੱਡੀ ਗਿਣਤੀ ਵਿੱਚ ਪਹੁੰਚਣ ‘ਤੇ ਜਿੱਥੇ ਆਮ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਉਥੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਸੁੱਖ ਮੈਂਬਰ ਗੁੱਜਰ ਭਲਾਈ ਬੋਰਡ ਪੰਜਾਬ, ਪਰਮਜੀਤ ਸਿੰਘ ਡਵੀਜਨਲ ਕਮਿਸ਼ਨਰ ਕਰ ਤੇ ਆਬਕਾਰੀ, ਕੈਪਟਨ ਭਗਤ ਰਾਮ, ਬਹਾਦਰ ਸਿੰਘ ਹਿਆਤਪੁਰ ਜੱਟਾਂ, ਸੂਬੇਦਾਰ ਪਰਮਜੀਤ ਸਿੰਘ ਸਰਪੰਚ ਪਿੰਡ ਮੌਹਰਾਂ, ਮਲਕੀਤ ਸਿੰਘ, ਚੌਧਰੀ ਬਲਵੀਰ ਸਿੰਘ ਟਕਾਰਲਾ, ਮਾਸਟਰ ਬਿਕਰਮ ਸਿੰਘ ਮਾਣਕੂ, ਮੁਲਾਜਮ ਆਗੂ ਪ੍ਰੋ. ਵਰਿੰਦਰ ਕੁਮਾਰ ਬਛੋੜੀ, ਪਰਮਜੀਤ ਸਿੰਘ ਗੜ੍ਹੀ ਚੇਅਰਮੈਨ ਬੈਰਾਗੀ ਭਲਾਈ ਬੋਰਡ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸੈਣੀ, ਚੌਧਰੀ ਕਾਬਲ ਸਿੰਘ ਚੇਚੀ, ਬਲਵੀਰ ਸਿੰਘ ਬਿੰਦਾਂ, ਬਲਿਹਾਰ ਸਿੰਘ ਬਛੋੜੀ ਨੇ ਕਿਹਾ ਕਿ ਬ੍ਰਿਗੇਡੀਅਰ ਰਾਜ ਕੁਮਾਰ ਪ੍ਰਭਾਵਸ਼ਾਲੀ ਦੂਰ ਅੰਦੇਸ਼ੀ ਸ਼ਖਸੀਅਤ ਹਨ ਉਨ੍ਹਾਂ ਦੀ ਨਿਸ਼ਕਾਮ ਸੇਵਾ, ਨੌਜਵਾਨਾਂ ਦੇ ਸੁਨਿਹਰੀ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਅਤੇ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਹਾਈਕਮਾਂਡ ਕੋਲ ਕੀਤੀ ਜਾ ਰਹੀ ਪਹੁੰਚ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਬ੍ਰਿਗੇ: ਰਾਜ ਕੁਮਾਰ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਉਹ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਦਰਜ ਕਰ ਸਕਦੇ ਹਨ ਕਿਉਂਕਿ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਪਾਰਟੀ ਤੇ ਇਲਾਕੇ ਲਈ ਖਾਸ ਕਰਕੇ ਨੌਜਵਾਨਾਂ ਦੇ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਕਾਰਨ ਵੱਖ-ਵੱਖ ਪਾਰਟੀਆਂ ਨਾਲ ਸੰਬਧਤ ਲੋਕ ਉਨ੍ਹਾਂ ਦਾ ਸਨਮਾਨ ਕਰਦੇ ਹਨ। ਇਸ ਮੌਕੇ ਕਰੋਨਾ ਕਾਲ ਦੌਰਾਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਵਿਧਾਨ ਸਭਾ ਹਲਕਾ ਬਲਾਚੌਰ ਅਤੇ ਹੋਰ ਹਲਕਿਆਂ ਤੋਂ ਕਾਟਨ ਕਾਰੋਬਾਰ ਨਾਲ ਸੰਬਧਤ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਨਿਭਾਈ ਗਈ ਸੇਵਾ ਦਾ ਜ਼ਿਕਰ ਵੀ ਕੀਤਾ ਗਿਆ। ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਸੰਖੇਪ ਪਰ ਪ੍ਰਭਾਵਸ਼ਾਲੀ ਸਬਦਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਅਤੇ ਵਿਕਾਸ ਕੰਮਾਂ ‘ਤੇ ਰੌਸ਼ਨੀ ਪਾਈ ਉਥੇ ਨਾਲ ਸਾਫ ‘ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦਾ ਸੁਪਨਾਂ ਤੇ ਉਦੇਸ਼ ਨੌਜਵਾਨਾਂ ਦਾ ਭਵਿੱਖ ਸੁਨਿਹਰੀ ਬਣਾਉਣਾ ਹੈ, ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਸੰਬਧੀ ਜਾਣਕਾਰੀ ਦੇਣਾ ਤੇ ਰਾਹ ਦੱਸਣਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਵੱਲੋਂ ਟੀਮ ਵਰਕ ਕਰਦਿਆਂ ਜਿਨ੍ਹਾਂ ਨੌਜਵਾਨਾਂ ਨੂੰ ਫੌਜ, ਪੁਲਿਸ ਅਤੇ ਅਰਧ ਸੈਨਿਕ ਬੱਲਾਂ ਹਿੱਤ ਨਿਸ਼ਕਾਮ ਸਿਖਲਾਈ ਦਿੱਤੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਫੌਜ, ਪੁਲਿਸ, ਬੀ.ਐਸ.ਐਫ, ਸੀ.ਆਈ.ਐਸ.ਐਫ ਤੇ ਹੋਰ ਪੈਰਾ ਮਿਲਟਰੀ ਫੋਰਸ ਵਿੱਚ ਬੜੇ-ਬੜੇ ਰੈਂਕਾਂ ‘ਤੇ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਅੱਜ ਦੀ ਮੀਟਿੰਗ ਵਿੱਚ ਇਲਾਕਾ ਨਿਵਾਸੀਆਂ, ਸਰਪੰਚਾਂ, ਪੰਚਾਂ ਤੇ ਸਾਬਕਾ ਫੌਜੀਆਂ ਦੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਕੈਪਟਨ ਰਘਵੀਰ ਸਿੰਘ ਕੁੱਲੇਵਾਲ, ਹਵਾਲਦਾਰ ਸ਼ਲਿੰਦਰ ਸਿੰਘ ਘਮੌਰ, ਸੁਲੱਖਣ ਸਿੰਘ ਬਛੋੜੀ, ਸਰਪੰਚ ਚਮਨ ਲਾਲ ਹਿਆਤਪੁਰ ਜੱਟਾਂ, ਕੇਵਲ ਕ੍ਰਿਸ਼ਨ ਜੋਗੇਵਾਲ, ਰੇਵਲ ਸਿੰਘ ਬਛੌੜੀ, ਪ੍ਰਿੰ: ਰਾਮ ਦਾਸ ਬਛੌੜੀ, ਪ੍ਰਧਾਨ ਗੁਰਦੇਵ ਸਿੰਘ, ਬਲਵੀਰ ਸਿੰਘ ਮਾਜਰਾ ਜੱਟਾਂ, ਮੱਖਣ ਸਿੰਘ ਮੌਜੋਵਾਲ, ਜਗਦੀਸ਼ ਕੁਮਾ ਰ, ਮਨੀਸ਼ ਕੁਮਾਰ ਧੀਮਾਨ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਚਰਨਜੀਤ ਕੌਰ ਨਮਿੱਤ ਹੋਈ ਅੰਤਿਮ ਅਰਦਾਸ ਅਗਲੀ ਖ਼ਬਰ ਖੱਡੇ ਦੀ ਰਿਪੇਅਰ ਕਰਵਾ ਕੇ ਸਮਾਜਸੇਵੀ ਨੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢੀ
Ad Position 24