09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਾਤਾ ਚਰਨਜੀਤ ਕੌਰ ਨਮਿੱਤ ਹੋਈ ਅੰਤਿਮ ਅਰਦਾਸ

ਕਾਠਗੜ੍ਹ, 9 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਦੇ ਗੱਦੀਨਸ਼ੀਨ ਬਾਬਾ ਸਖੀ ਰਾਮ ਦੀ ਪਤਨੀ ਅਤੇ ਡੇਰੇ ਦੇ ਮੁੱਖ ਸੇਵਾਦਾਰ ਸਾਂਈ ਕਾਲੇ ਸ਼ਾਹ ਦੀ ਮਾਤਾ ਚਰਨਜੀਤ ਕੌਰ ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਸਿਆਸੀ ਤੇ ਸਮਾਜਸੇਵੀ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਵਿਛੜੀ ਪਵਿੱਤਰ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੱਦੀਨਸ਼ੀਨ ਬਾਬਾ ਸਖੀ ਰਾਮ, ਮੁੱਖ ਸੇਵਾਦਾਰ ਸਾਈ ਕਾਲੇ ਸ਼ਾਹ ਤੇ ਸਮੁੱਚੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 10-08-2026
ਕਾਠਗੜ੍ਹ, 9 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਦੇ ਗੱਦੀਨਸ਼ੀਨ ਬਾਬਾ ਸਖੀ ਰਾਮ ਦੀ ਪਤਨੀ ਅਤੇ ਡੇਰੇ ਦੇ ਮੁੱਖ ਸੇਵਾਦਾਰ ਸਾਂਈ ਕਾਲੇ ਸ਼ਾਹ ਦੀ ਮਾਤਾ ਚਰਨਜੀਤ ਕੌਰ ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਸਿਆਸੀ ਤੇ ਸਮਾਜਸੇਵੀ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਵਿਛੜੀ ਪਵਿੱਤਰ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੱਦੀਨਸ਼ੀਨ ਬਾਬਾ ਸਖੀ ਰਾਮ, ਮੁੱਖ ਸੇਵਾਦਾਰ ਸਾਈ ਕਾਲੇ ਸ਼ਾਹ ਤੇ ਸਮੁੱਚੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਦੇ ਜੱਥੇ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਉਪਰੰਤ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਜੋਦੜੀ ਕੀਤੀ ਗਈ। ਪ੍ਰਮੁੱਖ ਧਾਰਮਿਕ ਤੇ ਸੱਭਿਆਚਾਰਕ ਸ਼ਖਸੀਅਤਾਂ ਤਰਸੇਮ ਸਿੰਘ ਮੋਰਾਂਵਾਲੀ ਇੰਟਰਨੈਸ਼ਨਲ ਢਾਡੀ, ਸੰਤ ਬ੍ਰਹਮਾਨੰਦ ਗਿਰੀ ਕਾਲੀ ਮੰਦਰ ਪਟਿਆਲਾ ਵਾਲੇ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਐਡਵੋਕੇਟ ਰਾਜਵਿੰਦਰ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਐਡਵੋਕੇਟ ਸੰਜੀਵ ਚੌਧਰੀ ਚੇਚੀ ਸੀਨੀਅਰ ਆਗੂ ਆਪ, ਰਮਨ ਨੰਦ ਲਾਲ ਸੀਨੀਅਰ ਅਕਾਲੀ ਆਗੂ, ਸੰਦੀਪ ਭਾਟੀਆ ਸੋਨੂੰ ਆਦੋਆਣਾ ਸੀਨੀਅਰ ਭਾਜਪਾ ਆਗੂ, ਗੁਰਪ੍ਰੀਤ ਗੁੱਜਰ ਰੈਲਮਾਜਰਾ ਸੀਨੀਅਰ ਅਕਾਲੀ ਆਗੂ, ਕਾਮਰੇਡ ਅਵਤਾਰ ਸਿੰਘ ਤਾਰੀ, ਨਾਨਕ ਸਿੰਘ ਜੰਡੀ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਸੁਭਾਸ਼ ਅਨੰਦ ਸਾਬਕਾ ਸਰਪੰਚ ਕਾਠਗੜ੍ਹ, ਸਤਨਾਮ ਜਲਾਲਪੁਰ ਸਾਬਕਾ ਚੇਅਰਮੈਨ, ਵਿੱਕੀ ਚੌਧਰੀ ਕਾਠਗੜ੍ਹ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਸੁਰੇਸ਼ ਕੁਮਾਰ ਪੈਨੀ ਪਹਿਲਵਾਨ ਬਲਾਕ ਸੰਮਤੀ ਮੈਂਬਰ, ਡਾ. ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ, ਰਾਜ ਕੁਮਾਰ ਆਨੰਦ ਪ੍ਰਧਾਨ ਮਾਰਕੀਟ ਕਾਠਗੜ੍ਹ, ਸਤੀਸ਼ ਸ਼ਰਮਾ, ਲੈਂਬਰ ਪਹਿਲਵਾਨ, ਰਮੇਸ਼ ਹੈਪੀ ਦੱਤ ਕਾਠਗੜ੍ਹ, ਬਲਦੇਵ ਸਿੰਘ ਪਨੇਸਰ ਆਦਿ ਨੇ ਭਾਵਭਿੰਨੀਆਂ ਸਰਧਾਂਜਲੀਆਂ ਦਿੱਤੀਆਂ। ਇਸ ਮੌਕੇ ਸਰੂਪ ਸਿੰਘ ਪਨੇਸਰ, ਵਿਜੇ ਭਾਰਦਵਾਜ, ਦਰਸ਼ਨ ਲਾਲ, ਬਲਵੰਤ ਸਿੰਘ ਜੰਡੀ, ਮੁਖਤਿਆਰ ਸਿੰਘ ਗਿੱਲ, ਗੁਰਦਿਆਲ ਸਿੰਘ ਪੰਨੂ, ਸੁਭਾਸ਼ ਸ਼ਰਮਾ , ਰਕੇਸ਼ ਭਾਟੀਆ ਗੋਲੂਮਾਜਰਾ, ਹਰਨੇਕ ਸਿੰਘ ਫੌਜੀ, ਸੁਰਜੀਤ ਸਿੰਘ ਦੋਭਾਲੀ, ਗੁਰਵਿੰਦਰ ਸਿੰਘ ਮੱਲ੍ਹੀ, ਗੋਬਿੰਦ ਸ਼ਰਮਾ, ਮਾਸਟਰ ਗਿਆਨ ਸਿੰਘ ਨਿੱਘੀ, ਗੁਰਦੀਪ ਸਿੰਘ ਕਟਾਰੀਆ, ਨੰਨਾ ਅਨੰਦ, ਬੱਬੀ ਪਹਿਲਵਾਨ, ਅਸ਼ੋਕ ਕੁਮਾਰ, ਬਲਵੀਰ ਸਿੰਘ ਬਾਂਠ ਜੰਡੀ, ਅਰਸ਼ਦੀਪ ਬਾਂਠ ਜੰਡੀ, ਰਛਪਾਲ ਸਿੰਘ ਪੰਨੂੰ, ਬਾਬਾ ਸਤਨਾਮ ਸਿੰਘ ਬਾਜਵਾ, ਬਾਬਾ ਲਖਵਿੰਦਰ ਸਿੰਘ ਬਾਜਵਾ ਕਾਠਗੜ੍ਹ ਅਤੇ ਰਵੀ ਕਾਠਗੜ੍ਹ ਸਮੇਤ ਹੋਰ ਅਨੇਕਾਂ ਪਤਵੰਤੇ ਸੱਜਣ, ਮਿੱਤਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਆਨੇ ’ਤੇ ਲਈ ਜ਼ਮੀਨ ਵਾਹੁਣ ’ਤੇ ਮਾਰੀਆਂ ਸੱਟਾਂ, ਪਤੀ-ਪਤਨੀ ਅਤੇ ਪੁੱਤਰ ਨਾਮਜਦ ਅਗਲੀ ਖ਼ਬਰ ਬਲਾਚੌਰ ਵਿਖੇ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਬੁਲਾਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
Ad Position 24