09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬਿਆਨੇ ’ਤੇ ਲਈ ਜ਼ਮੀਨ ਵਾਹੁਣ ’ਤੇ ਮਾਰੀਆਂ ਸੱਟਾਂ, ਪਤੀ-ਪਤਨੀ ਅਤੇ ਪੁੱਤਰ ਨਾਮਜਦ

ਜ਼ੀਰਾ,9 ਅਗਸਤ (ਰਜਨੀਸ਼ ਕਥੂਰੀਆ)- ਬਿਆਨੇ ’ਤੇ ਲਈ ਜਮੀਨ ਵਾਹੁਣ ਤੇ ਪਿੰਡ ਕਸੋਆਣਾ ਦੇ ਇਕ ਵਿਅਕਤੀ ਦੇ ਇਕ ਪਰਿਵਾਰ ਵਲੋਂ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਪਤੀ-ਪਤਨੀ ਅਤੇ ਪੁੱਤਰ ਸਮੇਤ 3 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਲਖਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਕੱਸੋਆਣਾ ਨੇ ਦੱਸਿਆ ਕਿ ਉਸ ਨੇ ਬੇਅੰਤ ਸਿੰਘ ਪੁੱਤਰ ਤੇਜ ਸਿੰਘ ਵਾਸੀ ਪਿੰਡ ਜੋਈਆਂਵਾਲਾ ਹਾਲ ਵਾਸੀ ਛੀਨਾ ਕਾਲੋਨੀ ਤਲਵੰਡੀ ਭਾਈ ਦੀ ਮਾਤਾ ਨਾਲ 7 ਏਕੜ ਜਮੀਨ ਦਾ ਬਿਆਨਾ ਕੀਤਾ ਸੀ।

Ad Position 21
No active advertisement
ਅਜੀਤ ਡੈਸਕ 10-08-2026
ਜ਼ੀਰਾ,9 ਅਗਸਤ (ਰਜਨੀਸ਼ ਕਥੂਰੀਆ)- ਬਿਆਨੇ ’ਤੇ ਲਈ ਜਮੀਨ ਵਾਹੁਣ ਤੇ ਪਿੰਡ ਕਸੋਆਣਾ ਦੇ ਇਕ ਵਿਅਕਤੀ ਦੇ ਇਕ ਪਰਿਵਾਰ ਵਲੋਂ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਪਤੀ-ਪਤਨੀ ਅਤੇ ਪੁੱਤਰ ਸਮੇਤ 3 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਲਖਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਕੱਸੋਆਣਾ ਨੇ ਦੱਸਿਆ ਕਿ ਉਸ ਨੇ ਬੇਅੰਤ ਸਿੰਘ ਪੁੱਤਰ ਤੇਜ ਸਿੰਘ ਵਾਸੀ ਪਿੰਡ ਜੋਈਆਂਵਾਲਾ ਹਾਲ ਵਾਸੀ ਛੀਨਾ ਕਾਲੋਨੀ ਤਲਵੰਡੀ ਭਾਈ ਦੀ ਮਾਤਾ ਨਾਲ 7 ਏਕੜ ਜਮੀਨ ਦਾ ਬਿਆਨਾ ਕੀਤਾ ਸੀ। ਲਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬੇਅੰਤ ਸਿੰਘ ਪੁੱਤਰ ਤੇਜ ਸਿੰਘ, ਉਸ ਦੀ ਪਤਨੀ ਸੁਖਵਿੰਦਰ ਕੌਰ ਅਤੇ ਪੁੱਤਰ ਸੁਖਦਿਆਲ ਸਿੰਘ ਵਾਸੀ ਪਿੰਡ ਜੋਈਆਂਵਾਲਾ ਹਾਲ ਅਬਾਦ ਛੀਨਾ ਕਲੋਨੀ,ਤਲਵੰਡੀ ਭਾਈ ਉਸ ਨੂੰ ਬਿਆਨੇ ਦੀ ਜ਼ਮੀਨ ਵਾਹੁਣ ਤੋਂ ਰੋਕਦੇ ਸਨ। ਜਿਸ ਦੀ ਰੰਜਿਸ਼ ਨੂੰ ਲੈ ਕੇ ਇਹਨਾਂ ਨੇ ਉਸ ਦੇ ਸੱਟਾਂ ਮਾਰ ਦਿੱਤੀਆਂ। ਲਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਤੋਂ ਇਲਾਵਾ 3 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਮੰਗਾਂ ਨੂੰ ਲੈ ਕੇ 11 ਨੂੰ ਰੇਲ ਰੋਕੋ ਅੰਦੋਲਨ ਕੀਤਾ ਜਾਏਗਾ-ਕਿਸਾਨ ਆਗੂ ਗੁਰਜੀਤ ਸਿੰਘ ਅਗਲੀ ਖ਼ਬਰ ਮਾਤਾ ਚਰਨਜੀਤ ਕੌਰ ਨਮਿੱਤ ਹੋਈ ਅੰਤਿਮ ਅਰਦਾਸ
Ad Position 24