ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ’ਚ ਤੀਆਂ ਦੇ ਤਿਉਹਾਰ ਦਾ ਆਗਾਜ਼
ਸੜੋਆ, 13 ਅਗਸਤ (ਹਰਮੇਲ ਸਹੂੰਗੜਾ) - ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਪੰਜਾਬੀ ਸੱਭਿਆਚਾਰ ਤੇ ਰਵਾਇਤੀ ਤਿਉਹਾਰ ਤੀਆਂ ਦੇ ਤਿਉਹਾਰ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਹ ਤਿਉਹਾਰ ਸਕੂਲ ਵਿੱਚ ਤਿੰਨ ਦਿਨਾਂ ਤੱਕ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਵੇਗਾ।
ਸੜੋਆ, 13 ਅਗਸਤ (ਹਰਮੇਲ ਸਹੂੰਗੜਾ) - ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਪੰਜਾਬੀ ਸੱਭਿਆਚਾਰ ਤੇ ਰਵਾਇਤੀ ਤਿਉਹਾਰ ਤੀਆਂ ਦੇ ਤਿਉਹਾਰ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਹ ਤਿਉਹਾਰ ਸਕੂਲ ਵਿੱਚ ਤਿੰਨ ਦਿਨਾਂ ਤੱਕ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਵੇਗਾ। ਤੀਆਂ ਦੇ ਤਿਉਹਾਰ ਦੇ ਪਹਿਲੇ ਦਿਨ ਅੱਠਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਵੱਲੋਂ ਸੁੰਦਰ ਚੂੜੀਆਂ ਸਜਾਉਣ ਦੀ ਗਤੀਵਿਧੀ ਕਰਵਾਈ ਗਈ। ਵਿਦਿਆਰਥਣਾਂ ਨੇ ਆਪਣੀ ਕਲਾ ਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਖੂਬਸੂਰਤ ਤੇ ਰੰਗ-ਬਿਰੰਗੀਆਂ ਚੂੜੀਆਂ ਤਿਆਰ ਕੀਤੀਆਂ। ਇਸ ਮੌਕੇ ਚੂੜੀਆਂ ਨਾਲ ਤੀਆਂ ਦੇ ਤਿਉਹਾਰ ਦਾ ਸ਼ੁਭ ਆਗਾਜ਼ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੈਡਮ ਗੀਤਿਕਾ ਚੰਦੇਲ ਨੇ ਵਿਦਿਆਰਥਣਾਂ ਵੱਲੋਂ ਕੀਤੇ ਗਏ ਸ਼ਾਨਦਾਰ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥਣਾਂ ਦੀ ਰਚਨਾਤਮਕਤਾ ਅਤੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਅਤੇ ਪਰੰਪਰਾਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।