ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਕਾਨਫ਼ਰੰਸ ਨੈਕਸਸ-2026 ਦੀ ਸ਼ਾਨਦਾਰ ਸ਼ੁਰੂਆਤ
ਬੰਗਾ, 13 ਅਗਸਤ (ਧਰਮਵੀਰ ਪਾਲ) - ਪੰਜਾਬ ਦੀ ਪ੍ਰਸਿੱਧ ਪੈਰਾਮੈਡੀਕਲ ਸਿੱਖਿਆ ਦੀ ਸੰਸਥਾ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਐਨਸਥੀਸੀਆ ਅਤੇ ਆਪਰੇਸ਼ਨ ਥੀਏਟਰ ਤਕਨਾਲੋਜੀ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ ਨੈਕਸਸ-2026 ਸਫਲਤਾਪੂਰਵਕ ਕਰਵਾਈ ਗਈ। ਇਸ ਕੌਮੀ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਮੈਡੀਕਲ ਅਤੇ ਪੈਰਾ ਮੈਡੀਕਲ ਕਾਲਜਾਂ ਦੇ ਮਾਹਿਰ, ਅਧਿਆਪਕ, ਖੋਜੀ ਅਤੇ ਵਿਦਿਆਰਥੀ ਸ਼ਾਮਲ ਹੋਏ।
ਬੰਗਾ, 13 ਅਗਸਤ (ਧਰਮਵੀਰ ਪਾਲ) - ਪੰਜਾਬ ਦੀ ਪ੍ਰਸਿੱਧ ਪੈਰਾਮੈਡੀਕਲ ਸਿੱਖਿਆ ਦੀ ਸੰਸਥਾ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਐਨਸਥੀਸੀਆ ਅਤੇ ਆਪਰੇਸ਼ਨ ਥੀਏਟਰ ਤਕਨਾਲੋਜੀ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ ਨੈਕਸਸ-2026 ਸਫਲਤਾਪੂਰਵਕ ਕਰਵਾਈ ਗਈ। ਇਸ ਕੌਮੀ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਮੈਡੀਕਲ ਅਤੇ ਪੈਰਾ ਮੈਡੀਕਲ ਕਾਲਜਾਂ ਦੇ ਮਾਹਿਰ, ਅਧਿਆਪਕ, ਖੋਜੀ ਅਤੇ ਵਿਦਿਆਰਥੀ ਸ਼ਾਮਲ ਹੋਏ। ਕਾਨਫਰੰਸ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਜਦਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋ. (ਡਾ.) ਪ੍ਰਵੀਨ ਬਾਂਸਲ ਡੀਨ ਰੀਸਰਚ ਐਂਡ ਡਿਵੈਲਪਮੈਂਟ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਪ੍ਰੋ. (ਡਾ.) ਲਲਿਤ ਗੁਪਤਾ ਸੀਨੀਅਰ ਐਨਸਥੀਸੀਆ ਮਾਹਿਰ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਅਤੇ ਲੋਕ ਨਾਇਕ ਹਸਪਤਾਲ, ਨਵੀਂ ਦਿੱਲੀ ਅਤੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ। ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਸ਼ਮਾ ਰੌਸ਼ਨ ਦੀ ਰਸਮ ਨਾਲ ਕੀਤਾ। ਸ. ਢਾਹਾਂ ਨੇ ਨੈਸ਼ਨਲ ਕਾਨਫਰੰਸ ਨੈਕਸਸ-2026 ਦੇ ਸਫਲ ਪ੍ਰਬੰਧ ਦੀ ਵਧਾਈ ਦਿੰਦੇ ਕਿਹਾ ਕਿ ਮਰੀਜ਼ਾਂ ਦੇ ਮਿਆਰੀ ਅਤੇ ਸਫਲ ਅਪਰੇਸ਼ਨਾਂ ਲਈ ਐਨਸਥੀਸੀਆ ਤੇ ਆਪਰੇਸ਼ਨ ਥੀਏਟਰ ਟੈਕਨਾਲੋਜੀ ਦੇ ਸਮੂਹ ਅਧਿਆਪਕਾਂ, ਖੋਜੀਆਂ, ਵਿਦਿਆਰਥੀਆਂ ਅਤੇ ਟੈਕਨੀਸ਼ੀਅਨਾਂ ਦਾ ਨਵੀਆਂ ਆਧੁਨਿਕ ਕੰਪਿਊਟਰਾਈਜ਼ਡ ਤਕਨੀਕਾਂ ਨਾਲ ਨਿਰੰਤਰ ਅੱਪਡੇਟ ਰਹਿਣਾ ਸਮੇਂ ਦੀ ਅਹਿਮ ਜ਼ਰੂਰਤ ਹੈ। ਇਸ ਮੌਕੇ ਪ੍ਰੋ. (ਡਾ.) ਪ੍ਰਵੀਨ ਬਾਂਸਲ, ਪ੍ਰੋ. (ਡਾ.) ਲਲਿਤ ਗੁਪਤਾ, ਡਾ. ਜਸਦੀਪ ਸਿੰਘ ਸੈਣੀ, ਡਾ. ਦੀਪਕ ਦੁੱਗਲ ਅਨਸਥੀਸੀਆ ਮਾਹਿਰ, ਸ਼ੇਸ਼ਨਾਥ ਯਾਦਵ ਪ੍ਰਧਾਨ, ਰਾਜੀਵ ਕੁਮਾਰ ਸਕਸੈਨਾ ਐਸ. ਟੀ. ਉ., ਸੰਜੇ ਗਾਂਧੀ, ਮਨੋਜ ਕੁਮਾਰ ਟੈਕਨੀਕਲ ਅਫਸਰ, ਮਕਸੂਦ ਆਲਮ ਸੀਨੀਅਰ ਟੈਕਨੀਕਲ ਅਫਸਰ ਏਮਜ਼ ਰਿਸ਼ੀਕੇਸ਼, ਮਹਿੰਦਰ ਸਿੰਘ ਉ.ਟੀ. ਵਿਭਾਗ, ਨਰੇਸ਼ ਕੁਮਾਰ ਟੈਕਨੀਕਲ ਅਫਸਰ ਅਨਸਥੀਸੀਆ ਵਿਭਾਗ, ਰਾਜਦੀਪ ਥਿਦਵਾਰ ਐਸੋਸੀਏਟ ਪ੍ਰੋਫੈਸਰ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਲਜ ਵਿਦਿਆਰਥੀਆਂ ਇੰਦਰਪ੍ਰੀਤ ਕੌਰ, ਦੀਆ ਅਤੇ ਪਲਕ ਠਾਕੁਰ ਨੇ ਸਾਂਝੇ ਰੂਪ ’ਚ ਬਾਖੂਬੀ ਨਿਭਾਈ। ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਪਿਯੂਸ਼ੀ ਯਾਦਵ ਐਚ.ਓ.ਡੀ. ਅਤੇ ਕਾਨਫਰੰਸ ਕਨਵੀਨਰ, ਵਿਕਾਸ ਕੁਮਾਰ ਅਸਿਸਟੈਂਟ ਪ੍ਰੋਫੈਸਰ, ਇੰਦੂ ਬਾਲਾ ਅਸਿਸਟੈਂਟ ਪ੍ਰੋਫੈਸਰ, ਆਰਚੀ ਅਸਿਸਟੈਂਟ ਪ੍ਰੋਫੈਸਰ ਨੇ ਕਾਨਫ਼ਰੋਸ ਕਰਵਾਉਣ ’ਚ ਅਹਿਮ ਯੋਗਦਾਨ ਪਾਇਆ।