13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਰਕਾਰ ਕਿਸਾਨਾਂ ਦਾ 68 ਰੁਪਏ ਗੰਨੇ ਦਾ ਬਕਾਇਆ ਦੇਵੇ - ਸੁਖਦੇਵ ਸਿੰਘ

ਘੁੰਮਣਾਂ, 13 ਅਗਸਤ (ਮਹਿੰਦਰਪਾਲ ਸਿੰਘ) - ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦਾ 68 ਰੁਪਏ 50 ਪੈਸੇ ਦੇਣ ਦਾ ਐਲਾਨ ਕੀਤਾ ਸੀ। ਗੰਨੇ ਦਾ ਮੁੜ ਕੇ ਸੀਜਨ ਫੇਰ ਆਉਣ ਵਾਲਾ ਹੈ।

Ad Position 21
No active advertisement
ਅਜੀਤ ਡੈਸਕ 14-08-2026
ਘੁੰਮਣਾਂ, 13 ਅਗਸਤ (ਮਹਿੰਦਰਪਾਲ ਸਿੰਘ) - ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦਾ 68 ਰੁਪਏ 50 ਪੈਸੇ ਦੇਣ ਦਾ ਐਲਾਨ ਕੀਤਾ ਸੀ। ਗੰਨੇ ਦਾ ਮੁੜ ਕੇ ਸੀਜਨ ਫੇਰ ਆਉਣ ਵਾਲਾ ਹੈ। ਇਹ ਵਿਚਾਰ ਸ਼੍ਰੋ੍ਮਣੀ ਅਕਾਲੀ ਦਲ (ਬ) ਦੇ ਆਗੂ ਸੁਖਵੇਦ ਸਿੰਘ ਮੇਹਲੀਆਣਾ ਕਿਸਾਨ ਮੈਂਬਰ ਨੇ ਪੱਤਰਕਾਰਾਂ ਨਾਲ ਪ੍ਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਫਗਵਾੜਾ ਮਿੱਲਵੱਲ ਅਜੇ ਵੀ ਲੱਖਾਂ ’ਚ ਕਿਸਾਨਾਂ ਦੀ ਕਈ ਸਾਲਾਂ ਤੋਂ ਬਕਾਇਆ ਰਾਸ਼ੀ ਪਈ ਹੈ ਜੋ ਮਿੱਲ ਵਲੋਂ ਨਹੀਂ ਦਿੱਤੀ ਗਈ। ਪੰਜਾਬ ਦਾ ਅੰਨਦਾਤਾ ਕਦੀ ਹੜ੍ਹਾਂ ਦੀ ਆਫਤ ਤੇ ਹੁਣ ਮੀਂਹ ਘੱਟ ਪੈਣ ਕਰਕੇ ਪ੍ਰੇਸ਼ਾਨ ਹੈ। ਉਪਰੋਂ ਜੇਕਰ ਫਸਲ ਵੇਚੀ ਜਾਂਦੀ ਹੈ ਤਾਂ ਉਸ ਦਾ ਭੁਗਤਾਨ ਸਮੇਂ ਸਿਰ ਨਹੀਂ ਹੁੰਦਾ। ਕਿਸਾਨ ਮਹਿੰਗਾਈ ’ਚ ਖਰਚਾ ਕਿਥੋਂ ਕਰਨ, ਹਰ ਚੀਜ ਦੇ ਭਾਅ ਸਿਖਰਾਂ ’ਤੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਗੰਨੇ ਦੀ ਬਕਾਇਆ ਰਾਸ਼ੀ ਜਲਦ ਦੇਵੇ।
Ad Position 22
No active advertisement
ਪਿਛਲੀ ਖ਼ਬਰ ਲੋੜਵੰਦਾਂ ਦੀ ਸੇਵਾ ਕੀਤੀ ਕਦੇ ਵਿਅਰਥ ਨਹੀਂ ਜਾਂਦੀ - ਡਾ. ਸੁਖਵਿੰਦਰ ਸਿੰਘ, ਡਾ. ਗੌਰਵਦੀਪ ਸਿੰਘ ਅਗਲੀ ਖ਼ਬਰ ਚੰਨੀ ਭਰੋਲੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ
Ad Position 24