14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਘੋਸ਼ਣਾ ਪੱਤਰ ਫਾਰਮ ਐਸ.ਐਮ.ਓ. ਨੂੰ ਸੌਂਪੇ

ਨਵਾਂਸ਼ਹਿਰ, 14 ਅਗਸਤ (ਜਸਬੀਰ ਸਿੰਘ ਨੂਰਪੁਰ) - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਅਣਰਜਿਸਰਡ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟ੍ਰੇਨਿੰਗ ਦੇਣ ਲਈ ਜੋ ਸਵੈ ਘੋਸ਼ਣਾ ਪੱਤਰ ਫ਼ਾਰਮ ਭਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ ਉਸ ਦੇ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਅਤੇ ਬਲਾਕ ਜਾਡਲਾ ਦੇ ਮੈਂਬਰਾਂ ਦੇ ਸਵੈ ਘੋਸ਼ਣਾ ਫ਼ਾਰਮ ਭਰ ਕੇ ਸੂਬਾ ਚੇਅਰਮੈਨ ਪ੍ਰੇਮ ਸਲੋਹ, ਬਲਾਕ ਪ੍ਰਧਾਨ ਪਰਮਜੀਤ ਬੱਧਣ ਅਤੇ ਜ਼ਿਲ੍ਹਾ ਵਾਇਸ ਪ੍ਰਧਾਨ ਜਗੀਰ ਸਿੰਘ ਦੀ ਅਗਵਾਈ ਹੇਠ ਐਸ. ਐਮ.

Ad Position 21
No active advertisement
ਅਜੀਤ ਡੈਸਕ 15-08-2026
ਨਵਾਂਸ਼ਹਿਰ, 14 ਅਗਸਤ (ਜਸਬੀਰ ਸਿੰਘ ਨੂਰਪੁਰ) - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਅਣਰਜਿਸਰਡ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟ੍ਰੇਨਿੰਗ ਦੇਣ ਲਈ ਜੋ ਸਵੈ ਘੋਸ਼ਣਾ ਪੱਤਰ ਫ਼ਾਰਮ ਭਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ ਉਸ ਦੇ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਅਤੇ ਬਲਾਕ ਜਾਡਲਾ ਦੇ ਮੈਂਬਰਾਂ ਦੇ ਸਵੈ ਘੋਸ਼ਣਾ ਫ਼ਾਰਮ ਭਰ ਕੇ ਸੂਬਾ ਚੇਅਰਮੈਨ ਪ੍ਰੇਮ ਸਲੋਹ, ਬਲਾਕ ਪ੍ਰਧਾਨ ਪਰਮਜੀਤ ਬੱਧਣ ਅਤੇ ਜ਼ਿਲ੍ਹਾ ਵਾਇਸ ਪ੍ਰਧਾਨ ਜਗੀਰ ਸਿੰਘ ਦੀ ਅਗਵਾਈ ਹੇਠ ਐਸ.ਐਮ.ਓ ਮੁਜ਼ੱਫਰਪੁਰ ਡਾਕਟਰ ਸਤਿੰਦਰਜੀਤ ਕੋਰ ਨੂੰ ਸੌਂਪੇ ਗਏ। ਮੀਟਿੰਗ ਦੌਰਾਨ ਐਸ.ਐਮ.ਓ ਮੁਜ਼ੱਫਰਪੁਰ ਡਾਕਟਰ ਸਤਿੰਦਰਜੀਤ ਕੌਰ ਨੇ ਵਫ਼ਦ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੇ ਇਹ ਸਵੈ ਘੋਸ਼ਣਾ ਫ਼ਾਰਮ ਲੈ ਕੇ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ, ਅਗਰ ਸਰਕਾਰ ਵੱਲੋਂ ਟ੍ਰੇਨਿੰਗ ਵਾਸਤੇ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਉਦੋਂ ਹੀ ਟ੍ਰੇਨਿੰਗ ਸ਼ੁਰੂ ਕਰਵਾਈ ਜਾਵੇਗੀ। ਇਸ ਸਮੇਂ ਨਵਾਂਸ਼ਹਿਰ ਬਲਾਕ ਤੋਂ ਜ਼ਿਲ੍ਹਾ ਆਗੂ ਏ. ਬੀ ਅਰੌੜਾ, ਬਲਾਕ ਕੈਸ਼ੀਅਰ ਸੁਰਜੀਤ ਰਲ਼, ਬਲਾਕ ਜਾਡਲਾ ਦੇ ਜਨਰਲ ਸਕੱਤਰ ਰਵਿੰਦਰ ਕੁਮਾਰ ਵਸ਼ਿਸ਼ਟ, ਨਿਰਮਲ ਸਿੰਘ ਅਤੇ ਬਲਾਕ ਨਵਾਂਸ਼ਹਿਰ ਦੇ ਮੈਂਬਰ ਰਾਮ ਕਪੂਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰੀ ਨਰਸਰੀ ਸਕੂਲ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਕਰਵਾਉਣ ਰਜਿਸਟਰੇਸ਼ਨ ਅਗਲੀ ਖ਼ਬਰ ਕਸਬਾ ਜਾਡਲਾ ਨੂੰ ਦਿੱਤਾ ਜਾਵੇ ਬਲਾਕ ਦਾ ਦਰਜਾ-ਸਰਪੰਚ ਜਸਪਾਲ ਸਿੰਘ ਬੀਰੋਵਾਲ
Ad Position 24