ਕੁਦਰਤੀ ਖੱਡ ਬੰਦ ਕਰਨ ਕਰਕੇ ਪਿੰਡ ’ਤੇ ਮੰਡਰਾਇਆ ਹੜ੍ਹਾਂ ਦਾ ਖ਼ਤਰਾ
ਰਿਸ਼ੀ ਮਾਡਲ ਸਕੂਲ ਦਾ ਜ਼ਿਲ੍ਹਾ ਟਾਪਰ ਜਸਮਨ ਸਿੰਘ ਬਰਾੜ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ
ਕਾਠਗੜ੍ਹ, 17 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ਕਾਠਗੜ੍ਹ ਦੇ ਨੇੜਲੇ ਪਿੰਡ ਮੋਹਨ ਮਾਜਰਾ ਵਿਖੇ ਦਫ਼ਾ-4 ਅਧੀਨ ਆਉਂਦੀ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਥਿਤ ਭੂ-ਮਾਫ਼ੀਆ ਵੱਲੋਂ ਪੱਧਰਾ ਕਰਕੇ ਨਾਜਾਇਜ਼ ਕਬਜ਼ੇ ਕਰਨ ਅਤੇ ਸਦੀਆਂ ਪੁਰਾਣੀ ਕੁਦਰਤੀ ਚੋਅ ਦਾ ਵਹਾਅ ਬੰਦ ਕਰਨ ਦੇ ਵਿਰੋਧ ਵਿੱਚ ਸਮੁੱਚੇ ਪਿੰਡ ਮੋਹਨ ਮਾਜਰਾ ਵਾਸੀਆਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ ਤੇ ਮੋਹਤਬਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕ
ਕੁਦਰਤੀ ਖੱਡ ਬੰਦ ਕਰਨ ਕਰਕੇ ਪਿੰਡ ’ਤੇ ਮੰਡਰਾਇਆ ਹੜ੍ਹਾਂ ਦਾ ਖ਼ਤਰਾ
ਬਾਰ੍ਹਵੀਂ ਜਮਾਤ ਵਿਚੋਂ ਜ਼ਿਲ੍ਹੇ ਭਰ ’ਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਰਿਸ਼ੀ ਮਾਡਲ ਸਕੂਲ ਪੰਜਗਰਾਈਂ ਕਲਾਂ ਦੇ ਵਿਦਿਆਰਥੀ ਜਸਮਨ ਸਿੰਘ ਬਰਾੜ ਨੂੰ ਆਜ਼ਾਦੀ ਦਿਹਾੜੇ ਦੀ 80ਵੀਂ ਵਰ੍ਹੇਗੰਢ ਮੌਕੇ ਸਨਮਾਨਿਤ ਕਰਦੇ ਹੋਏ ਐਸ.ਡੀ.ਐਮ. ਰਜਿੰਦਰ ਸਿੰਘ। ਅਜੀਤ ਤਸਵੀਰ
18-08-2026
ਕਾਠਗੜ੍ਹ, 17 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ਕਾਠਗੜ੍ਹ ਦੇ ਨੇੜਲੇ ਪਿੰਡ ਮੋਹਨ ਮਾਜਰਾ ਵਿਖੇ ਦਫ਼ਾ-4 ਅਧੀਨ ਆਉਂਦੀ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਥਿਤ ਭੂ-ਮਾਫ਼ੀਆ ਵੱਲੋਂ ਪੱਧਰਾ ਕਰਕੇ ਨਾਜਾਇਜ਼ ਕਬਜ਼ੇ ਕਰਨ ਅਤੇ ਸਦੀਆਂ ਪੁਰਾਣੀ ਕੁਦਰਤੀ ਚੋਅ ਦਾ ਵਹਾਅ ਬੰਦ ਕਰਨ ਦੇ ਵਿਰੋਧ ਵਿੱਚ ਸਮੁੱਚੇ ਪਿੰਡ ਮੋਹਨ ਮਾਜਰਾ ਵਾਸੀਆਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ ਤੇ ਮੋਹਤਬਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਬਾਹਰੀ ਪਾਰਟੀਆਂ ਵੱਲੋਂ ਜੰਗਲਾਤ ਵਿਭਾਗ ਦੇ ਕਥਿਤ ਗੱਠਜੋੜ ਨਾਲ ਰਾਤੋ-ਰਾਤ ਭਾਰੀ ਮਸ਼ੀਨਰੀ ਚਲਾ ਕੇ ਟਿੱਬਿਆਂ ‘ਤੇ ਕੁਦਰਤੀ ਜੰਗਲ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ ਅਤੇ ਜੰਗਲਾਤ ਦੀ ਜ਼ਮੀਨ ‘ਤੇ ਕਬਜ਼ਾ ਕਰਕੇ ਖੇਤ ਬਣਾਏ ਜਾ ਰਹੇ ਹਨ। ਪਿੰਡ ਵਾਸੀਆਂ ਨੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਜਿਸ ਸਦੀਆਂ ਪੁਰਾਣੀ ਖੱਡ ਰਾਹੀਂ ਇਲਾਕੇ ਦੇ ਬਰਸਾਤੀ ਪਾਣੀ ਦੀ ਕੁਦਰਤੀ ਨਿਕਾਸੀ ਹੁੰਦੀ ਸੀ, ਉਸ ਨੂੰ ਮਿੱਟੀ ਪਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਪਾਣੀ ਦਾ ਰੁਖ਼ ਪਿੰਡ ਵੱਲ ਮੋੜਿਆ ਜਾ ਰਿਹਾ ਹੈ। ਮੌਜੂਦਾ ਬਰਸਾਤੀ ਮੌਸਮ ਦੌਰਾਨ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਪੂਰੇ ਪਿੰਡ ਵਿੱਚ ਹੜ੍ਹ ਆਉਣ ਅਤੇ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੰਗਲਾਤ ਵਿਭਾਗ ਵੱਲੋਂ ਲਗਾਈ ਗਈ ਬਗੀਚੀ ਅਤੇ ਨਰਸਰੀ ਦੇ ਪੋਲ ਤੇ ਜਾਲ਼ੀਆਂ ਪੁੱਟ ਕੇ ਬੂਟਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ ਤਾਂ ਜੋ ਪਸ਼ੂਆਂ ਦੇ ਚਰਨ ਮਗਰੋਂ ਜ਼ਮੀਨ ਨੂੰ ਆਸਾਨੀ ਨਾਲ ਹੜੱਪਿਆ ਜਾ ਸਕੇ। ਇਸ ਗੈਰ-ਕਾਨੂੰਨੀ ਕੰਮ ਕਾਰਨ ਇਤਿਹਾਸਕ ਮਹਾਂਪੁਰਸ਼ਾਂ ਦੀ ਕੁਟੀਆ ਦਾ ਸਦੀਆਂ ਪੁਰਾਣਾ ਰਸਤਾ ਵੀ ਬੰਦ ਹੋ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਮੋਹਨ ਲਾਲ, ਰਾਮ ਸ਼ਾਹ ਅਤੇ ਗੁਰਸ਼ਕਤੀ ਬਾਗੜੀ ਤੇ ਪਿੰਡ ਦੇ ਹੋਰਨਾਂ ਪਤਵੰਤਿਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਦਫ਼ਾ-4 ਅਧੀਨ ਆਉਂਦੀ ਜ਼ਮੀਨ ਵਿੱਚੋਂ ਆਮ ਲੋਕਾਂ ਨੂੰ ਇੱਕ ਟਰਾਲੀ ਰੇਤ ਚੁੱਕਣ ਦੀ ਵੀ ਮਨਾਹੀ ਹੁੰਦੀ ਹੈ ਪਰ ਇੱਥੇ ਸ਼ਰੇਆਮ ਪਹਾੜੀਆਂ ਅਤੇ ਹਰੇ-ਭਰੇ ਰੁੱਖਾਂ ਦੀ ਕਟਾਈ ਕਰਕੇ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਰੇਂਜ ਅਫ਼ਸਰ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਪਾਸੇ ਕੋਈ ਠੋਸ ਧਿਆਨ ਨਹੀਂ ਦਿੱਤਾ, ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਵਿਭਾਗੀ ਮਿਲੀਭੁਗਤ ਦੇ ਸ਼ੰਕੇ ਪੈਦਾ ਹੋ ਰਹੇ ਹਨ। ਪਿੰਡ ਵਾਸੀਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਜੇਕਰ ਪਾਣੀ ਦਾ ਕੁਦਰਤੀ ਵਹਾਅ ਤੁਰੰਤ ਬਹਾਲ ਨਾ ਕੀਤਾ ਗਿਆ ਤੇ ਕਬਜ਼ਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਉਹ ਮਾਮਲੇ ਨੂੰ ਮੁੱਖ ਮੰਤਰੀ ਪੋਰਟਲ, ਵਿਜੀਲੈਂਸ ਬਿਊਰੋ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਲੈ ਕੇ ਜਾਣਗੇ। ਦੂਜੇ ਪਾਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਗੁਰਮੋਹਨ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਘਟਨਾ ਸਥਾਨ ਦਾ ਨਿਰੀਖਣ ਕਰਨ ਉਪਰੰਤ ਦੱਸਿਆ ਕਿ ਵਿਭਾਗ ਵੱਲੋਂ ਇਸ ਸਾਰੀ ਜਗ੍ਹਾ ਦੀ ਡੀ . ਆਰ. ਕੱਟ ਦਿੱਤੀ ਗਈ ਹੈ ਅਤੇ ਜੰਗਲ ਨੂੰ ਤਹਿਸ-ਨਹਿਸ ਕਰਨ ਵਾਲੇ ਕਸੂਰਵਾਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਗੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਵਿਅਕਤੀਆਂ ਸਮੇਤ ਵਰਤੀ ਗਈ ਮਸ਼ੀਨਰੀ ‘ਤੇ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਬੰਧੀ ਜ਼ਮੀਨ ਪੱਧਰੀ ਕਰਨ ਵਾਲੀ ਧਿਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ।ਇਸ ਮੌਕੇ ਅਵਤਾਰ ਸਿੰਘ ਨੰਬਰਦਾਰ, ਰਾਜ ਕੁਮਾਰ ਸਾਬਕਾ ਸਰਪੰਚ, ਵਿਨੋਦ ਕੁਮਾਰ ਬਿੱਟੂ, ਸੁਖਦੇਵ ਸਿੰਘ, ਰਾਕੇਸ਼ ਕੁਮਾਰ ਪੰਚ, ਜਸਬੀਰ ਕੁਮਾਰ ਪੰਚ, ਬਲਜੀਤ ਕੌਰ ਪੰਚ, ਰਾਮ ਸ਼ਾਹ, ਪੰਮਾ ਕੁਮਾਰ, ਚੇਤਨ, ਗੁਰਪ੍ਰੀਤ, ਨਵਪ੍ਰੀਤ, ਜਸਪਾਲ, ਅਸ਼ੋਕ ਕੁਮਾਰ, ਦੇਵ ਰਾਜ, ਪਵਨ ਕੁਮਾਰ, ਭੋਲਾ ਨਾਥ, ਧਰਮਵੀਰ, ਹਰਵਿੰਦਰ, ਹਨੀ ਕੁਮਾਰ, ਚੇਤਨ ਕੁਮਾਰ, ਰੋਹਿਤ, ਹਰਸ਼, ਰਾਮਪਾਲ, ਸ਼ਿੰਦਰ ਪਾਲ, ਮਿੰਦਰ ਪਾਲ, ਸੋਹਣ ਲਾਲ, ਲਖਵਿੰਦਰ ਸਿੰਘ ਆਦਿ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।