19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਟਾਇਰ ਫਟਣ ਨਾਲ ਕੈਂਟਰ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟਿਆ

ਕਾਠਗੜ੍ਹ, 18 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਕਾਠਗੜ੍ਹ ਮੋੜ ’ਤੇ ਪਲਾਈ ਬੋਰਡ ਨਾਲ ਭਰੀ ਕੈਂਟਰ ਪਲਟਣ ਦਾ ਸਮਾਚਾਰ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਕੈਂਟਰ ਜਿਸ ਦਾ ਨੰਬਰ ਏ.

Ad Position 21
No active advertisement
ਅਜੀਤ ਡੈਸਕ 19-08-2026
ਕਾਠਗੜ੍ਹ, 18 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਕਾਠਗੜ੍ਹ ਮੋੜ ’ਤੇ ਪਲਾਈ ਬੋਰਡ ਨਾਲ ਭਰੀ ਕੈਂਟਰ ਪਲਟਣ ਦਾ ਸਮਾਚਾਰ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਕੈਂਟਰ ਜਿਸ ਦਾ ਨੰਬਰ ਏ.ਐਕਸ 8686 ਜਿਸ ਨੂੰ ਜਸਵੰਤ ਸਿੰਘ ਪੁੱਤਰ ਸ਼੍ਰੀ ਰਾਮ ਵਾਸੀ ਦੋਭਾਲੀ ਮੰਡ ਥਾਣਾ ਕਾਠਗੜ੍ਹ ਚਲਾ ਰਿਹਾ ਸੀ ,ਰੋਪੜ ਤੋਂ ਬਲਾਚੌਰ ਸਾਈਡ ਜਾ ਰਹੀ ਸੀ ਜਿਸ ਵਿੱਚ ਪਲਾਈ ਬੋਰਡ ਲੱਦਿਆ ਹੋਇਆਂ ਸੀ। ਜਦੋਂ ਇਹ ਕੈਂਟਰ ਗੱਡੀ ਕਾਠਗੜ੍ਹ ਮੋੜ ਦੇ ਨੇੜੇ ਪਹੁੰਚੀ ਤਾਂ ਅਚਾਨਕ ਇਸ ਗੱਡੀ ਦਾ ਟਾਇਰ ਫੱਟ ਗਿਆ ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟ ਗਈ। ਗੱਡੀ ਵਿੱਚ ਲੱਦਿਆ ਹੋਇਆ ਪਲਾਈ ਬੋਰਡ ਸੜਕ ਵਿੱਚਕਾਰ ਖਿਲਰ ਗਿਆ। ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਡਰਾਇਵਰ ਜਖ਼ਮੀ ਹੋ ਗਿਆ। ਵਰਨਣਯੋਗ ਇਹ ਹੈ ਕਿ ਜਿਸ ਜਗ੍ਹਾ ਕੈਂਟਰ ਹਾਦਸਾ ਗ੍ਰਸਤ ਹੋਇਆ ਉਸ ਦੇ ਨੇੜੇ ਬੱਸ ਅੱਡਾ ਹੈ ਜਿਸ ਜਗ੍ਹਾ 10 ਤੋਂ 20 ਸਵਾਰੀਆਂ ਹਮੇਸ਼ਾ ਹੀ ਬੱਸਾਂ ਦੀ ਉਡੀਕ ਵਿੱਚ ਖੜ੍ਹੀਆਂ ਰਹਿੰਦੀਆਂ ਹਨ ਪਰ ਜਦੋਂ ਇਹ ਕੈਂਟਰ ਗੱਡੀ ਪਲਟੀ ਤਾਂ ਉਸ ਸਮੇਂ ਬੱਸ ਅੱਡੇ ’ਤੇ ਕੋਈ ਵੀ ਸਵਾਰੀ ਨਹੀਂ ਜਿਸ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ।
Ad Position 22
No active advertisement
ਪਿਛਲੀ ਖ਼ਬਰ ਸੜੋਆ ਤੋਂ ਆਲੋਵਾਲ ਜਾਣ ਵਾਲੀ ਲਿੰਕ ਸੜਕ ਦਾ ਮਾੜਾ ਹਾਲ ਅਗਲੀ ਖ਼ਬਰ ਆਦੋਆਣਾ ਨੂੰ ਜਾਂਦੇ ਦੋਵਾਂ ਰਸਤਿਆਂ ਅੰਦਰ ਬਰਸਾਤੀ ਪਾਣੀ ਵਲੋਂ ਪਾਏ ਗਏ ਵੱਡੇ ਪਾੜ
Ad Position 24