18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੰਦਰ ’ਚ ਸਤਿਕਾਰ ਸਹਿਤ ਸ਼ਿਵਲਿੰਗ ਦੀ ਕੀਤੀ ਸਥਾਪਨਾ

ਸੜੋਆ, 18 ਅਗਸਤ (ਹਰਮੇਲ ਸਹੂੰਗੜਾ) - ਬਲਾਕ ਸੜੋਆ ਦੇ ਪਿੰਡ ਆਲੋਵਾਲ ਵਿਖੇ ਭਾਰਤੀ ਫੌਜ ਤੋਂ ਸੇਵਾ ਮੁਕਤ ਲਾਲ ਚੰਦ ਵਲੋਂ ਆਪਣੀ ਮਾਲਕੀ ਭੂਮੀ ਵਿੱਚ ਜਿੱਥੇ ਮੰਦਰ ਬਣਾਉਣ ਦਾ ਸ਼ੁੱਭ ਅਰੰਭ ਕੀਤਾ ਗਿਆ ਹੈ, ਉਥੇ ਹੀ ਪਵਿੱਤਰ ਵਿਧੀ ਵਿਧਾਨ ਅਤੇ ਮੰਤਰ ਉਚਾਰਨ ਨਾਲ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ ਗਈ। ਇਸ ਸਥਾਪਨਾ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ ਅਤੇ ਨਤਮਸਤਕ ਹੋਏ।

Ad Position 21
No active advertisement
ਅਜੀਤ ਡੈਸਕ 19-08-2026
ਸੜੋਆ, 18 ਅਗਸਤ (ਹਰਮੇਲ ਸਹੂੰਗੜਾ) - ਬਲਾਕ ਸੜੋਆ ਦੇ ਪਿੰਡ ਆਲੋਵਾਲ ਵਿਖੇ ਭਾਰਤੀ ਫੌਜ ਤੋਂ ਸੇਵਾ ਮੁਕਤ ਲਾਲ ਚੰਦ ਵਲੋਂ ਆਪਣੀ ਮਾਲਕੀ ਭੂਮੀ ਵਿੱਚ ਜਿੱਥੇ ਮੰਦਰ ਬਣਾਉਣ ਦਾ ਸ਼ੁੱਭ ਅਰੰਭ ਕੀਤਾ ਗਿਆ ਹੈ, ਉਥੇ ਹੀ ਪਵਿੱਤਰ ਵਿਧੀ ਵਿਧਾਨ ਅਤੇ ਮੰਤਰ ਉਚਾਰਨ ਨਾਲ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ ਗਈ। ਇਸ ਸਥਾਪਨਾ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ ਅਤੇ ਨਤਮਸਤਕ ਹੋਏ। ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਸਤਰਾਂ ਅਨੁਸਾਰ ਸ਼ਿਵਲਿੰਗ ਦਾ ਅਰਥ ਅਨੰਤ ਹੈ ਜਿਸ ਦਾ ਨਾ ਤਾਂ ਕੋਈ ਆਰੰਭ ਹੈ ਅਤੇ ਨਾ ਹੀ ਅੰਤ ਹੈ। ਸ਼ਿਵਲਿੰਗ ਭਗਵਾਨ ਸ਼ਿਵ ਤੇ ਦੇਵੀ ਪਾਰਵਤੀ ਦਾ ਇੱਕ ਰੂਪ ਮੰਨਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਇਨ੍ਹੀ ਦਿਨੀਂ ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ, ਇਹ ਮਹੀਨਾ ਦੇਵੀ ਪਾਰਵਤੀ ਅਤੇ ਭੋਲੇ ਨਾਥ ਦੀ ਪੂਜਾ ਲਈ ਬਹੁਤ ਚੰਗਾ ਮੰਨਿਆ ਜਾਦਾ ਹੈ। ਇਸ ਲਈ ਭਗਵਾਨ ਸ਼ਿਵ ਦੀ ਪੂਜਾ ਵਿੱਚ ਸ਼ਿਵਲਿੰਗ ਦੀ ਪੂਜਾ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਹ ਭਗਵਾਂਨ ਸ਼ਿਵ ਦਾ ਨਿਰਾਕਾਰ ਸਵਰੂਪ ਹੈ। ਸ਼ਿਵ ਦੇ ਇਸ ਨਿਰਾਕਾਰ ਸਵਰੂਪ ਦੀ ਨਾ ਤਾਂ ਕੋਈ ਸ਼ੁਰੂਆਤ ਹੈ ਅਤੇ ਨਾ ਹੀ ਕੋਈ ਅੰਤ ਹੈ। ਉਹਨਾਂ ਆਖਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਹੈ। ਇਸ ਮੌਕੇ ਲਾਲ ਚੰਦ, ਸਾਬਕਾ ਸਰਪੰਚ ਨਰੈਣ ਚੰਦ, ਸਰਬਜੀਤ ਸਿੰਘ ਮੰਡੇਰ, ਜਸਵਿੰਦਰ ਸਿੰਘ ਖਾਲਸਾ ਰੱਤੇਵਾਲ, ਬਲਦੇਵ ਸਿੰਘ, ਖੌਸਲਾ ਆਦਿ ਸਮੇਤ ਲਾਲ ਚੰਦ ਦੇ ਪਰਿਵਾਰਕ ਮੈਬਰ, ਪਿੰਡ ਨਿਵਾਸੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਸਿਰਫ਼ ਇੱਕ ਵਿਅਕਤੀ ’ਤੇ ਹਮਲਾ ਸਮਝਣਾ ਵੱਡੀ ਭੁੱਲ - ਸਾਬਾਕ ਚੈਅਰਮੈਨ ਅਸ਼ੋਕ ਬਜਾੜ ਅਗਲੀ ਖ਼ਬਰ ਤਿਉਹਾਰੀ ਸੀਜ਼ਨ ’ਚ ਖੋਏ ਦੀਆਂ ਬਣੀਆਂ ਮਠਿਆਈਆਂ ਤੋਂ ਸਾਵਧਾਨ ਰਹਿਣ ਦੀ ਲੋੜ -ਪ੍ਰਧਾਨ ਮਨਜੀਤ ਸਿੰਘ ਰਾਏ
Ad Position 24