ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
ਹੁਸ਼ਿਆਰਪੁਰ, 19 ਅਗਸਤ (ਹਰਪ੍ਰੀਤ ਕੌਰ)-ਸਦਰ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਿੰਡ ਸਤਿਆਲ ਤੋਂ ਇਕ ਵਿਅਕਤੀ ਨੂੰ ਨਜਾਇਜ਼ ਸਮੇਤ ਕਾਬੂ ਕੀਤਾ ਹੈ। ਇਸ ਦੀ ਪਛਾਣ ਸੁੱਚਾ ਰਾਮ ਵਾਸੀ ਪਿੰਡ ਮਾਂਝੀ ਵਜੋਂ ਹੋਈ ਹੈ।
ਹੁਸ਼ਿਆਰਪੁਰ, 19 ਅਗਸਤ (ਹਰਪ੍ਰੀਤ ਕੌਰ)-ਸਦਰ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਿੰਡ ਸਤਿਆਲ ਤੋਂ ਇਕ ਵਿਅਕਤੀ ਨੂੰ ਨਜਾਇਜ਼ ਸਮੇਤ ਕਾਬੂ ਕੀਤਾ ਹੈ। ਇਸ ਦੀ ਪਛਾਣ ਸੁੱਚਾ ਰਾਮ ਵਾਸੀ ਪਿੰਡ ਮਾਂਝੀ ਵਜੋਂ ਹੋਈ ਹੈ। ਉਸ ਕੋਲੋਂ ਇਕ ਬੋਰਾ ਬਰਾਮਦ ਹੋਇਆ ਜਿਸ ਵਿਚੋਂ 13 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਸ਼ਰਾਬ ਕਬਜੇ ’ਚ ਲੈ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ।