ਡਾ. ਹਰਭਜਨ ਸਿੰਘ ਪਰਿਹਾਰ ਕਰਨਾਣਾ ‘ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ’ ਦੇ ਸਰਪ੍ਰਸਤ ਨਿਯੁਕਤ
ਬੰਗਾ, 22 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ ਦੀ ਇੱਕ ਮੀਟਿੰਗ ਹੋਟਲ ਮੁਬਾਰਕ ਪਲਾਜ਼ਾ ਬਲਟਾਣਾ ਜ਼ੀਰਕਪੁਰ ਵਿਖੇ ਕੀਤੀ ਗਈ। ਇਸ ਮੌਕੇ ਪ੍ਰਸਿੱਧ ਸਿੱਖਿਆ ਮਾਹਿਰ ਡਾ.
ਬ
ਬਲਵਿੰਦਰ ਸਿੰਘ
23-08-2026
ਬੰਗਾ, 22 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ ਦੀ ਇੱਕ ਮੀਟਿੰਗ ਹੋਟਲ ਮੁਬਾਰਕ ਪਲਾਜ਼ਾ ਬਲਟਾਣਾ ਜ਼ੀਰਕਪੁਰ ਵਿਖੇ ਕੀਤੀ ਗਈ। ਇਸ ਮੌਕੇ ਪ੍ਰਸਿੱਧ ਸਿੱਖਿਆ ਮਾਹਿਰ ਡਾ. ਹਰਭਜਨ ਸਿੰਘ ਪਰਿਹਾਰ ਕਰਨਾਣਾ ਨੂੰ ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ ਦੇ ਸਰਪ੍ਰਸਤ ਨਿਯੁਕਤ ਕੀਤਾ ਗਿਆ । ਡਾ: ਹਰਭਜਨ ਸਿੰਘ ਪਰਿਹਾਰ ਲੰਬੇ ਸਮੇਂ ਤੋਂ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਸਰਗਰਮ ਹਨ। ਪੰਜਾਬ ਵਿੱਚ ਸਿੱਖਿਆ ਦੇ ਪ੍ਰਸਾਰ ਅਤੇ ਸਮਾਜਿਕ ਜਾਗਰੂਕਤਾ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਮੀਟਿੰਗ ਦਾ ਮਾਰਗਦਰਸ਼ਨ ਭਾਰਤ ਤਿੱਬਤ ਸਹਿਯੋਗ ਮੰਚ ਦੇ ਰਾਸ਼ਟਰੀ ਸੰਗਠਨ ਮਹਾਮੰਤਰੀ ਪੰਕਜ ਗੋਇਲ ਵੱਲੋਂ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਸੀਨੀਅਰ ਮਹਾਂਮੰਤਰੀ ਐਡਵੋਕੇਟ ਰਵਿੰਦਰ ਗੁਪਤਾ ਦੀ ਵਿਸ਼ੇਸ਼ ਹਾਜ਼ਰੀ ਰਹੀ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਪ੍ਰਾਂਤ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕੀਤੀ। ਮੀਟਿੰਗ ਦੌਰਾਨ ਸੰਗਠਨ ਦੇ ਵਿਸਥਾਰ, ਆਉਣ ਵਾਲੇ ਪ੍ਰੋਗਰਾਮਾਂ, ਵਰਕਰਾਂ ਦੀ ਭੂਮਿਕਾ ਤੇ ਭਾਰਤ-ਤਿੱਬਤ ਸਬੰਧਾਂ ਸਮੇਤ ਰਾਸ਼ਟਰੀ ਹਿੱਤ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਹਰਭਜਨ ਸਿੰਘ ਪਰਿਹਾਰ ਦੀ ਨਿਯੁਕਤੀ ਦਾ ਸੰਗਠਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਆਗੂਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਡਾ. ਪਰਿਹਾਰ ਦਾ ਤਜ਼ਰਬਾ, ਦੂਰਦਰਸ਼ਤਾ ਅਤੇ ਮਾਰਗਦਰਸ਼ਨ ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ ਨੂੰ ਨਵੀਂ ਤਾਕਤ ਅਤੇ ਦਿਸ਼ਾ ਪ੍ਰਦਾਨ ਕਰੇਗਾ।