26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਕੂਲ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਟੱਕਰ

ਬੰਗਾ, 25 ਅਗਸਤ (ਧਰਮਵੀਰ ਪਾਲ)-ਬੰਗਾ ਦੇ ਨਜ਼ਦੀਕ ਪਿੰਡ ਪੂਨੀਆਂ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਟੱਕਰ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੰਗਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 26-08-2026
ਬੰਗਾ, 25 ਅਗਸਤ (ਧਰਮਵੀਰ ਪਾਲ)-ਬੰਗਾ ਦੇ ਨਜ਼ਦੀਕ ਪਿੰਡ ਪੂਨੀਆਂ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਟੱਕਰ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੰਗਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਨੰਬਰ ਪੀ.ਬੀ 32 ਪੀ 0327 ਜਿਸ ਨੂੰ ਕਰਤਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਥਾਂਦੀਆਂ ਚਲਾ ਰਿਹਾ ਸੀ, ਜਿਸ ਦੇ ਨਾਲ ਬੱਸ ਵਿੱਚ ਕੇਅਰ ਟੇਕਰ ਰਾਮ ਬ੍ਰਿਜ ਪਾਸਵਾਨ ਨਾਮੀ ਵਿਅਕਤੀ ਸਵਾਰ ਸੀ। ਜੋ ਮੁਕੰਦਪੁਰ ਰੋਡ ‘ਤੇ ਸਥਿਤ ਨਿੱਜੀ ਸਕੂਲ ਤੋਂ 10 ਤੋਂ 12 ਬੱਚਿਆਂ ਨੂੰ ਬੱਸ ਵਿੱਚ ਬਿਠਾ ਕੇ ਪਿੰਡ ਪੁਨੀਆ ਵਿਖੇ ਛੱਡਣ ਜਾ ਰਿਹਾ ਸੀ। ਜਿਵੇਂ ਹੀ ਉਪਰੋਤਕ ਬੱਸ ਪਿੰਡ ਪੁੰਨੀਆ ਸਾਈਡ ਨੂੰ ਮੁੜਨ ਲੱਗੀ ਤਾਂ ਸਾਹਮਣੇ ਤੋਂ ਮੁਕੰਦਪੁਰ ਦੀ ਤਰਫੋਂ ਆ ਰਹੇ ਟਰੈਕਟਰ-ਟਰਾਲੀ ਜਿਸ ਨੂੰ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਨੋਰਾ ਚਲਾ ਰਿਹਾ ਸੀ ਜੋ ਲੁਧਿਆਣਾ ਤੋਂ ਆਪਣੇ ਪਿੰਡ ਨੋਰਾ ਨੂੰ ਵਾਪਸ ਜਾ ਰਿਹਾ ਸੀ ਨਾਲ ਟੱਕਰਾ ਗਈ। ਜਿਸਦੇ ਨਤੀਜੇ ਵਜੋਂ ਬੱਸ ਦਾ ਕਾਫੀ ਨੁਕਸਾਨ ਹੋ ਗਿਆ, ਇਸ ਘਟਨਾ ਵਿੱਚ ਸਕੂਲੀ ਬੱਚੇ ਵਾਲ-ਵਾਲ ਬਚ ਗਏ। ਜਿਹਨਾਂ ਤੂੰ ਮੌਕੇ ‘ਤੇ ਹਾਜ਼ਰ ਲੋਕਾਂ ਨੇ ਬੱਸ ਵਿੱਚੋਂ ਕੱਢ ਕੇ ਨਿੱਜੀ ਵਾਹਨਾਂ ਰਾਹੀਂ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ।
Ad Position 22
No active advertisement
ਪਿਛਲੀ ਖ਼ਬਰ ਬਛੌੜੀ ਵਿਖੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ‘ਮੁੱਖ ਮੰਤਰੀ ਖੇਡ ਸਟੇਡੀਅਮ’ ਦਾ ਉਦਘਾਟਨ ਅਗਲੀ ਖ਼ਬਰ ਸਾਂਝਾ ਫਰੰਟ ਆਮ ਆਦਮੀ ਕਲੀਨਿਕ ਵਲੋ ਨਵਾਂਸ਼ਹਿਰ ’ਚ ਰੋਸ ਪ੍ਰਦਰਸ਼ਨ
Ad Position 24