26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੜੋਆ ਬੈਂਕ ਦੇ ਅੱਗੇ ਲੱਗੇ ਗੰਦਗੀ ਦੇ ਢੇਰ

ਸੜੋਆ, 25 ਅਗਸਤ (ਹਰਮੇਲ ਸਹੁੰਗੜਾ)-ਇੱਕ ਪਾਸੇ ਜਿਥੇ ਸਰਕਾਰਾਂ ਵਲੋਂ ਪਿੰਡਾਂ ਵਿੱਚ ਸਾਫ਼-ਸਫ਼ਾਈ ਅਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਬਲਾਕ ਸੜੋਆ ਵਿੱਚ ਇਨ੍ਹਾਂ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਪਿੰਡ ਸੜੋਆ ਵਿੱਚ ਵੜਦਿਆਂ ਹੀ ਚਾਰੇ ਪਾਸੇ ਫੈਲੀ ਗੰਦਗੀ ਅਤੇ ਕੂੜੇ ਦੇ ਢੇਰ ਆਉਣ-ਜਾਣ ਵਾਲੇ ਲੋਕਾਂ ਦਾ “ਸਵਾਗਤ” ਕਰਦੇ ਹਨ, ਜਿਸ ਨਾਲ ਸਥਾਨਕ ਪੰਚਾਇਤ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਉੱਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 26-08-2026
ਸੜੋਆ, 25 ਅਗਸਤ (ਹਰਮੇਲ ਸਹੁੰਗੜਾ)-ਇੱਕ ਪਾਸੇ ਜਿਥੇ ਸਰਕਾਰਾਂ ਵਲੋਂ ਪਿੰਡਾਂ ਵਿੱਚ ਸਾਫ਼-ਸਫ਼ਾਈ ਅਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਬਲਾਕ ਸੜੋਆ ਵਿੱਚ ਇਨ੍ਹਾਂ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਪਿੰਡ ਸੜੋਆ ਵਿੱਚ ਵੜਦਿਆਂ ਹੀ ਚਾਰੇ ਪਾਸੇ ਫੈਲੀ ਗੰਦਗੀ ਅਤੇ ਕੂੜੇ ਦੇ ਢੇਰ ਆਉਣ-ਜਾਣ ਵਾਲੇ ਲੋਕਾਂ ਦਾ “ਸਵਾਗਤ” ਕਰਦੇ ਹਨ, ਜਿਸ ਨਾਲ ਸਥਾਨਕ ਪੰਚਾਇਤ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਉੱਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਮੁੱਖ ਥਾਵਾਂ ‘ਤੇ ਗੰਦਗੀ ਦਾ ਆਲਮ ਪਿੰਡ ਦੇ ਮੁੱਖ ਬਾਜ਼ਾਰ, ਪੰਜਾਬ ਨੈਸ਼ਨਲ ਬੈਂਕ ਡਾਕਖਾਨੇ ਅਤੇ ਪੁਲਿਸ ਚੌਂਕੀ ਵਰਗੀਆਂ ਮਹੱਤਵਪੂਰਨ ਥਾਵਾਂ ਦੇ ਨੇੜੇ ਕੂੜੇ ਦੇ ਢੇਰ ਇੰਨੀ ਵੱਡੀ ਮਾਤਰਾ ਵਿੱਚ ਲੱਗੇ ਹੋਏ ਹਨ ਕਿ ਉੱਥੋਂ ਲੰਘਣਾ ਵੀ ਦੂਭਰ ਹੋ ਗਿਆ ਹੈ। ਬੈਂਕ ਅਤੇ ਡਾਕਖਾਨੇ ਵਿੱਚ ਆਪਣੇ ਕੰਮਕਾਰ ਲਈ ਆਉਣ ਵਾਲੇ ਸਥਾਨਕ ਅਤੇ ਬਾਹਰਲੇ ਲੋਕਾਂ ਨੂੰ ਮੂੰਹ ‘ਤੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ। ਪਿੰਡ ਦੀ ਇਸ ਬਦਹਾਲੀ ਨੂੰ ਦੇਖ ਕੇ ਲੋਕ ਪੰਚਾਇਤ ਦੀ ਨਿਸ਼ਕ੍ਰਿਅਤਾ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਨੂੰ ਕੋਸ ਰਹੇ ਹਨ। ਜ਼ਿਕਰਯੋਗ ਹੈ ਕਿ ਸੜੋਆ ਇੱਕ ਬਲਾਕ ਹੈ ਜੋ ਕਿ ਲਗਭਗ 71 ਪਿੰਡਾਂ ਦੀ ਨੁਮਾਇੰਦਗੀ ਕਰਦਾ ਹੈ। ਜੇਕਰ ਬਲਾਕ ਦੇ ਮੁੱਖ ਪਿੰਡ ਦਾ ਹੀ ਇਹ ਹਾਲ ਹੈ, ਤਾਂ ਬਾਕੀ ਪਿੰਡਾਂ ਦੀ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇੱਥੇ ਦੀਵੇ ਥੱਲੇ ਹਨ੍ਹੇਰਾ ਵਾਲੀ ਕਹਾਵਤ ਬਿਲਕੁਲ ਢੁੱਕਦੀ ਹੈ। ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕੇ ‘ਸੋਲਿਡ ਵੇਸਟ ਪ੍ਰੋਜੈਕਟ’ ਲਗਾਏ ਗਏ ਅਤੇ ਘਰ-ਘਰ ਡਸਟਬਿਨ ਵੀ ਵੰਡੇ ਗਏ ਸਨ। ਪ੍ਰੰਤੂ, ਮੌਜੂਦਾ ਹਾਲਾਤਾਂ ਨੂੰ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਪ੍ਰੋਜੈਕਟ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ ਅਤੇ ਇਨ੍ਹਾਂ ਦੀ ਆੜ ਵਿੱਚ ਵੱਡੇ ਪੱਧਰ ‘ਤੇ ਗਬਨ ਹੋਣ ਦੀ ਬਦਬੂ ਆ ਰਹੀ ਹੈ। ਲੋਕ ਵੀ ਘਰਾਂ ਦਾ ਕੂੜਾ ਸੜਕ ਦੇ ਕਿਨਾਰੇ ਸੁੱਟ ਕੇ ਹੀ ਵਾਪਸ ਚਲੇ ਜਾਂਦੇ ਹਨ। ਬਰਸਾਤ ਦੇ ਦਿਨ ਹੋਣ ਕਰਕੇ ਗੰਦਗੀ ਦੇ ਇਨ੍ਹਾਂ ਢੇਰਾਂ ਕਾਰਨ ਪਿੰਡ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹਰ ਵੇਲੇ ਮੰਡਰਾਉਂਦਾ ਰਹਿੰਦਾ ਹੈ। ਇਸ ਗੰਭੀਰ ਸਮੱਸਿਆ ਵੱਲ ਨਾ ਤਾਂ ਪੰਚਾਇਤ ਵਿਭਾਗ ਅਤੇ ਨਾ ਹੀ ਸਿਹਤ ਵਿਭਾਗ ਚਾਹੀਦਾ ਕਿ ਇਸ ਗੰਦਗੀ ਦੇ ਢੇਰ ਉੱਪਰ ਜਹਰੀਲੇ ਮੱਛਰ ਤੇ ਮੱਖੀਆਂ ਤੋਂ ਬਚਾ ਲਈ ਛਿੜਕਾ ਕਰਨਾ ਚਾਹੀਦਾ ਹੈ, ਜਿਸ ਨਾਲ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਘੱਟ ਸਕਦਾ ਹੈ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੁਰੰਤ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਪਿੰਡ ਵਿੱਚੋਂ ਕੂੜੇ ਦੇ ਢੇਰ ਚੁੱਕਵਾ ਕੇ ਸਾਫ਼-ਸਫ਼ਾਈ ਦੇ ਪੁਖ਼ਤਾ ਇੰਤਜ਼ਾਮ ਕਰਨ, ਤਾਂ ਜੋ ਪਿੰਡ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਜਦੋਂ ਬੀ.ਡੀ.ਪੀ.ਓ ਸਤਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੈਂਕ ਅੱਗੇ ਜੋ ਕੂੜਾ ਪਿਆ ਹੈ ਉਸ ਸਬੰਧੀ ਸਰਪੰਚ ਸੜੋਆ ਨੂੰ ਕਹਿ ਕੇ ਇਸ ਨੂੰ ਚੁਕਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨਾਲ ਹਰਦੀਪ ਸਿੰਘ ਪੱਲੀ ਉੱਚੀ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਬਛੌੜੀ ਵਿਖੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ‘ਮੁੱਖ ਮੰਤਰੀ ਖੇਡ ਸਟੇਡੀਅਮ’ ਦਾ ਉਦਘਾਟਨ
Ad Position 24