26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਆਪ ਦੀ ਸਰਕਾਰ ਬਣਨ ’ਤੇ ਫੁੱਲ ਸੁੱਟ ਕੇ ਸਵਾਗਤ ਕਰਨ ਵਾਲੇ ਮੁਲਾਜ਼ਮ ਮੁੱਖ ਮੰਤਰੀ ਦੇ ਪਿੰਡ ਧਰਨੇ ਦੇਣ ਨੂੰ ਮਜਬੂਰ -ਸੋਨੂੰ ਭਾਟੀਆ

ਬਲਾਚੌਰ, 25 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿੱਚ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਸਰਬਪੱਖੀ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਦੀ ਡੱਬਲ ਇੰਜਣ ਸਰਕਾਰ ਦਾ ਬਣਾਉਣਾ ਸਮੇਂ ਦੀ ਜਰੂਰਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਸੰਦੀਪ ਕੁਮਾਰ ਸੋਨੂੰ ਭਾਟੀਆ ਨੇ ਕੀਤਾ।

Ad Position 21
No active advertisement
ਸੰਦੀਪ ਕੁਮਾਰ ਸੋਨੂੰ ਭਾਟੀਆ 26-08-2026
ਬਲਾਚੌਰ, 25 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿੱਚ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਸਰਬਪੱਖੀ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਦੀ ਡੱਬਲ ਇੰਜਣ ਸਰਕਾਰ ਦਾ ਬਣਾਉਣਾ ਸਮੇਂ ਦੀ ਜਰੂਰਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਸੰਦੀਪ ਕੁਮਾਰ ਸੋਨੂੰ ਭਾਟੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਨਾਖੁਸ਼ ਹੈ, ਕਿਉਕਿ ਇਸ ਸਰਕਾਰ ਨੇ ਇਸ਼ਤਿਹਾਰਾਂ ਰਾਹੀ ਪੰਜਾਬ ਨੂੰ ਰੰਗਲਾਂ ਪੰਜਾਬ ਬਣਾਉਣ ਤੋਂ ਇਲਾਵਾ ਜਮੀਨੀ ਪੱਧਰ ‘ਤੇ ਕੁੱਝ ਨਹੀ ਕੀਤਾ। ਹਰ ਵਰਗ ਖਾਸ ਕਰਕੇ ਮੁਲਾਜਮ ਵਰਗ ਜਿਸ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਸੈਕਟਰੀਏਟ ਵਿਖੇ ਤੇ ਵਿਧਾਨ ਸਭਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਉਸਦੇ ਵਜੀਰਾਂ ‘ਤੇ ਫੁੱਲ ਸੁੱਟ ਕੇ ਇਸ ਲਈ ਸਵਾਗਤ ਕੀਤਾ ਸੀ ਕਿ ਸ਼ਾਇਦ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਹੁਣ ਪੂਰੀਆ ਹੋਣ ਜਾਣ, ਪਰ ਸਾਢੇ ਚਾਰ ਸਾਲ ਬੀਤ ਜਾਣ ਉਪਰੰਤ ਮੁਲਾਜਮਾਂ ਨੂੰ ਮੀਟਿੰਗਾ ਦਾ ਭਰੋਸਾ ਦੇਣ ਤੋਂ ਇਲਾਵਾ ਕੁੱਝ ਨਹੀ ਕੀਤਾ, ਜਿਸਦੀ ਮਿਸਾਲ ਮੁੱਖ ਮੰਤਰੀ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਭਰ ਤੋਂ ਆਏ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਪੁਲਿਸ ਦੀਆ ਪਾਣੀ ਦੀਆਂ ਬੁੱਛਾੜਾਂ ਦੀ ਪ੍ਰਵਾਹ ਕੀਤੇ ਬਿਨਾਂ ਆਪ ਸਰਕਾਰ, ਮੁੱਖ ਮੰਤਰੀ ਤੇ ਵਿੱਤ ਮੰਤਰੀ ਵਿਰੋਧੀ ਨਾਅਰਿਆਂ ਨਾਲ ਪਿੰਡ ਸਤੌਜ ਗੂੱਜਣ ਲਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਦੇ ਪੂਰੇ ਰੌਂਅ ਵਿੱਚ ਹਨ ਅਤੇ ਡਬਲ ਇੰਜਣ ਦੀ ਸਰਕਾਰ ਬਣਨ ‘ਤੇ ਹੀ ਅਸਲ ਵਿੱਚ ਰੰਗਲਾਂ, ਖੁਸ਼ਹਾਲ ਤੇ ਅਮਨ ਚੈਨ ਵਾਲਾ ਪੰਜਾਬ ਬਣ ਜਾਵੇਗਾ ਅਤੇ ਮੁਲਾਜ਼ਮਾਂ ਨੂੰ ਪੂਰਾ ਹੱਕ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਇਮੀਗ੍ਰੇਸ਼ਨ ਮਾਹਿਰ ਅਵਤਾਰ ਸਿੰਘ ਅਰੋੜਾ ਵੱਲੋਂ ਕੰਨਿਆ ਵਿਦਿਆਲਾ ਨੂੰ ਰਾਸ਼ੀ ਭੇਟ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨਾਲ ਹਰਦੀਪ ਸਿੰਘ ਪੱਲੀ ਉੱਚੀ ਨੇ ਕੀਤੀ ਮੁਲਾਕਾਤ
Ad Position 24