ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੀ ਰੜਕ-ਮੜਕ ਅਤੇ ਅਣਖ ਨੂੰ ਸੱਟ ਮਾਰੀ ਹੈ -ਵਰਿਆਮ
ਨਵਾਂਸ਼ਹਿਰ, 25 ਅਗਸਤ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਮੌਜੂਦਾ ਹਾਕਮ ਪਾਰਟੀ ਨੇ ਪੰਜਾਬ ਦੇ ਸਿਦਕੀ-ਸਿਰੜੀ ਲੋਕਾਂ ਦੀ ਰੜਕ-ਮੜਕ ਅਤੇ ਅਣਖ ਨੂੰ ਸੱਟ ਮਾਰੀ ਹੈ। ਇੱਥੇ ਅਜੀਤ ਉਪ ਦਫ਼ਤਰ ਵਿਖੇ ਇਸ ਗਲ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਰਿਆਮ ਨੇ ਕਿਹਾ ਕਿ ਪੰਜਾਬ ਦਾ ਆਪਣਾ ਵਿਲੱਖਣ ਇਤਿਹਾਸ ਹੈ, ਇਸਦੀ ਕਥਨੀ ਅਤੇ ਕਰਨੀ ਵਿਚ ਕੋਈ ਫ਼ਰਕ ਨਹੀਂ।
ਨਵਾਂਸ਼ਹਿਰ, 25 ਅਗਸਤ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਮੌਜੂਦਾ ਹਾਕਮ ਪਾਰਟੀ ਨੇ ਪੰਜਾਬ ਦੇ ਸਿਦਕੀ-ਸਿਰੜੀ ਲੋਕਾਂ ਦੀ ਰੜਕ-ਮੜਕ ਅਤੇ ਅਣਖ ਨੂੰ ਸੱਟ ਮਾਰੀ ਹੈ। ਇੱਥੇ ਅਜੀਤ ਉਪ ਦਫ਼ਤਰ ਵਿਖੇ ਇਸ ਗਲ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਰਿਆਮ ਨੇ ਕਿਹਾ ਕਿ ਪੰਜਾਬ ਦਾ ਆਪਣਾ ਵਿਲੱਖਣ ਇਤਿਹਾਸ ਹੈ, ਇਸਦੀ ਕਥਨੀ ਅਤੇ ਕਰਨੀ ਵਿਚ ਕੋਈ ਫ਼ਰਕ ਨਹੀਂ। ਪਰ ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ‘ਤੇ ਰਾਜ ਕਰਦੀਆਂ ਰਹੀਆਂ ਕਾਂਗਰਸ ਅਤੇ ਅਕਾਲੀ ਦਲ ਨੇ ਇਸਨੂੰ ਅਜਿਹੇ ਹਾਲਾਤਾਂ ਦੇ ਮੂੰਹ ਲਿਆ ਖੜ੍ਹਾ ਕੀਤਾ ਹੈ ਕਿ ਅੱਜ ਸੂਬੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਪੰਜਾਬ ਦੇ ਕਿਰਤੀ-ਸਿਦਕੀ ਲੋਕਾਂ ਨੂੰ ਕੰਮ ਦੇਣ ਦੀ ਥਾਂ ਲਾਰੇ ਪਰੋਸੇ ਜਾ ਰਹੇ ਹਨ। ਪੰਜਾਬ ਦੇ 92-93 ਵਿਧਾਇਕਾਂ ਦੇ ਹੁੰਦਿਆਂ ਹੋਇਆਂ ਵੀ ਚੱਲ ਪੰਜਾਬ ਵਿੱਚ ਦਿੱਲੀ ਦੇ ਦੋ ਵਿਅਕਤੀਆਂ ਦੀ ਰਹੀ ਹੈ। ਨੌਕਰੀਆਂ ਮੰਗਦਿਆਂ ਨੂੰ ਡੰਡਿਆਂ ਦੀ ਮਾਰ ਪੈ ਰਹੀ ਹੈ। ਪੰਜਾਬ ਦੇ ਕਰਮਚਾਰੀਆਂ ਤੇ ਪੈਨਸ਼ਨਰਜ਼ ਨੂੰ ਕੋਰਟ ਵਲੋਂ ਹਦਾਇਤਾਂ ਕਰਨ ਦੇ ਬਾਵਜੂਦ ਡੀ.ਏ ਨਹੀਂ ਦਿੱਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਦੀਆਂ ਸ਼ੀਹਣੀਆਂ ਮਾਤਾਵਾਂ, ਭੈਣਾਂ ਨੂੰ 1000-1500 ਦੇਣ ਦੇ ਲਾਰਿਆਂ ਨਾਲ਼ ਉਹਨਾਂ ਨੂੰ ਮੰਗਤਿਆਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਵਰਿਆਮ ਨੇ ਕਿਹਾ ਕਿ ਭਵਿੱਖ ਵਿੱਚ ਪੰਜਾਬ ਦੇ ਲੋਕ ਡਬਲ ਇੰਜਣ ਸਰਕਾਰ ਦੇ ਕੇ ਆਪਣੀ ਕਿਸ਼ਮਤ ਆਪ ਲਿਖਣ ਵੱਲ ਵੱਧ ਰਹੇ ਹਨ।