25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਹਿਲਵਾਨ ਪ੍ਰਣਵ ਭੂੰਬਲਾ ਮਣਸੇਵਾਲ ਨੇ ਕੁਸ਼ਤੀ ਦੇ ਰਾਸ਼ਟਰੀ ਮੁਕਾਬਲਿਆਂ ਦੌਰਾਨ ਸੋਨੇ ਦਾ ਤਗਮਾ ਜਿੱਤਿਆ

ਬਲਾਚੌਰ, 25 ਅਗਸਤ (ਨਰੇਸ਼ ਧੌਲ)-ਇਲਾਕੇ ਦੇ ਹੋਣਹਾਰ ਪਹਿਲਵਾਨ ਪ੍ਰਣਵ ਭੂੰਬਲਾ ਪੁੱਤਰ ਧਰਮਵੀਰ ਭੂੰਬਲਾ ਪਿੰਡ ਮਣਸੇਵਾਲ ਨਜਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਹਾਲ ਰਿਹਾਇਸ਼ ਖੰਨਾ ਨੇ ਪਿਛਲੇ ਦਿਨੀ ਰਾਸ਼ਟਰੀ ਪੱਧਰ ‘ਤੇ ਹੋਈਆਂ ਕੁਸ਼ਤੀਆਂ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸੋਨੇ ਦਾ ਤਗਮਾ ਜਿੱਤ ਕੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਪਹਿਲਵਾਨ ਪ੍ਰਣਵ ਭੂੰਬਲਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਮੀਰੀ-ਪੀਰੀ ਕੁਸ਼ਤੀ ਅਖਾੜਾ ਖੰਨਾ ਵਿਖੇ ਮਿਹਨਤ ਕਰ ਰਿਹਾ ਹਾਂ।

Ad Position 21
No active advertisement
ਪਹਿਲਵਾਨ ਪ੍ਰਣਵ ਭੂੰਬਲਾ ਜਿੱਤੇ ਹੋਏ ਰਾਸ਼ਟਰੀ ਪੱਧਰੀ ਸੋਨੇ ਦੇ ਤਗਮੇ ਸਮੇਤ ਆਪਣੇ ਉਸਤਾਦ ਨਾਲ। ਅਜੀਤ ਤਸਵੀਰ 26-08-2026
ਬਲਾਚੌਰ, 25 ਅਗਸਤ (ਨਰੇਸ਼ ਧੌਲ)-ਇਲਾਕੇ ਦੇ ਹੋਣਹਾਰ ਪਹਿਲਵਾਨ ਪ੍ਰਣਵ ਭੂੰਬਲਾ ਪੁੱਤਰ ਧਰਮਵੀਰ ਭੂੰਬਲਾ ਪਿੰਡ ਮਣਸੇਵਾਲ ਨਜਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਹਾਲ ਰਿਹਾਇਸ਼ ਖੰਨਾ ਨੇ ਪਿਛਲੇ ਦਿਨੀ ਰਾਸ਼ਟਰੀ ਪੱਧਰ ‘ਤੇ ਹੋਈਆਂ ਕੁਸ਼ਤੀਆਂ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸੋਨੇ ਦਾ ਤਗਮਾ ਜਿੱਤ ਕੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਪਹਿਲਵਾਨ ਪ੍ਰਣਵ ਭੂੰਬਲਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਮੀਰੀ-ਪੀਰੀ ਕੁਸ਼ਤੀ ਅਖਾੜਾ ਖੰਨਾ ਵਿਖੇ ਮਿਹਨਤ ਕਰ ਰਿਹਾ ਹਾਂ। ਮੇਰੇ ਵੱਲੋਂ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਪੱਧਰੀ ਹੋਈਆਂ ਸਕੂਲੀ ਖੇਡਾਂ ਵਿੱਚ ਵੀ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਗਿਆ ਸੀ। ਉਸ ਤੋਂ ਬਾਅਦ ਪੰਜਾਬ ਰਾਜ ਵਿੱਚੋਂ ਵੀ ਦੂਸਰਾ ਸਥਾਨ ਪ੍ਰਾਪਤ ਕੀਤਾ ਗਿਆ। ਉਪਰੰਤ ਇਸ ਵਾਰ ਗੈਪਲਿੰਗ ਕੁਸ਼ਤੀ ਚੈਂਪੀਅਨਸ਼ਿਪ 72 ਕਿਲੋ ਅੰਡਰ 13 ਦੇ ਟਰਾਇਲ ਦਿੱਤੇ ਗਏ, ਜਿਸ ਦੌਰਾਨ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ‘ਤੇ ਪ੍ਰਣਵ ਭੂੰਬਲਾ ਦੀ ਰਾਸ਼ਟਰੀ ਪੱਧਰ ਦੀ ਕੁਸ਼ਤੀ ਚੈਂਪੀਅਨਸ਼ਿਪ ਖੇਡਣ ਲਈ ਚੋਣ ਹੋ ਗਈ। ਉਸਨੇ ਦੱਸਿਆ ਕਿ ਇਸ ਉਪਰੰਤ ਉਹ ਉੱਤਰਾਖੰਡ ਵਿਖੇ ਕਰਵਾਈ ਗਈ ਰਾਸ਼ਟਰੀ ਪੱਧਰੀ ਗੈਪਲਿੰਗ ਕੁਸ਼ਤੀ ਚੈਂਪੀਅਨਸ਼ਿਪ 2026-27 ਖੇਡਣ ਲਈ ਗਿਆ। ਜਿੱਥੇ ਮੇਰੀ ਸੈਮੀਫਾਈਨਲ ਦੀ ਕੁਸ਼ਤੀ ਗੁਜਰਾਤ ਦੇ ਪਹਿਲਵਾਨ ਨਾਲ ਹੋਈ ਅਤੇ ਮੈਂ ਉਸ ਨੂੰ ਪੁਆਇੰਟਾਂ ਦੇ ਫਰਕ ਨਾਲ ਕਰਾਰੀ ਹਾਰ ਦਿੱਤੀ। ਫਿਰ ਫਾਈਨਲ ਕੁਸ਼ਤੀ ਰਾਜਸਥਾਨ ਦੇ ਪਹਿਲਵਾਨ ਨਾਲ ਕਰਵਾਈ ਗਈ ਅਤੇ ਮੈਂ ਉਸ ਨੂੰ ਪਹਿਲੇ ਦੋ ਮਿੰਟਾਂ ਵਿੱਚ ਹੀ ਹਰਾ ਦਿੱਤਾ। ਜਿਸ ਨਾਲ ਮੈਂ ਰਾਸ਼ਟਰੀ ਗੋਲਡ ਮੈਡਲ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ। ਉਸ ਨੇ ਖੁਸ਼ੀ ਭਰੇ ਲਹਿਜੇ ਵਿੱਚ ਦੱਸਿਆ ਕਿ ਮੇਰੀ ਇਸ ਵੱਡੀ ਕਾਮਯਾਬੀ ਵਿੱਚ ਜਿੱਥੇ ਮੇਰੇ ਵੱਲੋਂ ਕੀਤੀ ਗਈ ਸਖਤ ਮਿਹਨਤ ਕਾਰਗਰ ਸਾਬਤ ਹੋਈ ਹੈ ਉੱਥੇ ਮੇਰੇ ਸਤਿਕਾਰਯੋਗ ਕੋਚ ਸਾਹਿਬਾਨ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਵੱਡਾ ਯੋਗਦਾਨ ਦਿੱਤਾ ਗਿਆ। ਪ੍ਰਣਵ ਭੂੰਬਲਾ ਦੀ ਇਸ ਵੱਡੀ ਉਪਲਬਧੀ ਲਈ ਉਸ ਦੇ ਆਪਣੇ ਪਿੰਡ ਮਣਸੇਵਾਲ, ਨਾਨਕਾ ਪਿੰਡ ਥੋਪੀਆ ਅਤੇ ਸਮੁੱਚੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਹਮਲੇ ਤੋਂ ਬਾਅਦ ਵੀ ਚੜ੍ਹਦੀ ਕਲਾ ’ਚ ਹਨ ਸੁਖਬੀਰ ਸਿੰਘ ਬਾਦਲ -ਹਰਪ੍ਰੀਤ ਸਿੰਘ ਖਾਰਾ ਅਗਲੀ ਖ਼ਬਰ ਨਵੇਂ ਆਂਗਨਵਾੜੀ ਹੈਲਪਰਾਂ ਨੇ ਆਪਣੀਆਂ ਡਿਊਟੀਆਂ ਸੰਭਾਲੀਆਂ
Ad Position 24