28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੀਰਪੁਰ ਜੱਟਾਂ ਵਿਖੇ ਚੋਰਾਂ ਵਲੋਂ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਚੋਰੀ

ਜਾਡਲਾ/ਉਸਮਾਨਪੁਰ, 27 ਅਗਸਤ (ਹਰਕੰਵਲ ਸਿੰਘ ਕੌਲਗੜ੍ਹ, ਸੰਦੀਪ ਮਝੂਰ)- ਬੀਤੀ ਰਾਤ ਪਿੰਡ ਮੀਰਪੁਰ ਜੱਟਾਂ ਵਿਖੇ ਚੋਰਾਂ ਵਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਪਰਿਵਾਰਕ ਮੈਂਬਰ ਰੱਖੜੀ ਦੇ ਤਿਉਹਾਰ ਕਰਕੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ।

Ad Position 21
No active advertisement
ਅਜੀਤ ਡੈਸਕ 28-08-2026
ਜਾਡਲਾ/ਉਸਮਾਨਪੁਰ, 27 ਅਗਸਤ (ਹਰਕੰਵਲ ਸਿੰਘ ਕੌਲਗੜ੍ਹ, ਸੰਦੀਪ ਮਝੂਰ)- ਬੀਤੀ ਰਾਤ ਪਿੰਡ ਮੀਰਪੁਰ ਜੱਟਾਂ ਵਿਖੇ ਚੋਰਾਂ ਵਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਪਰਿਵਾਰਕ ਮੈਂਬਰ ਰੱਖੜੀ ਦੇ ਤਿਉਹਾਰ ਕਰਕੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ। ਜਾਣਕਾਰੀ ਦਿੰਦਿਆਂ ਜੋਗਿੰਦਰ ਪਾਲ ਸਪੁੱਤਰ ਪੂਰਨ ਚੰਦ ਵਾਸੀ ਮੀਰਪੁਰ ਜੱਟਾਂ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਉਨ੍ਹਾਂ ਦੀਆਂ ਨੂੰਹਾਂ ਆਪਣੇ ਪੇਕੇ ਗਈਆਂ ਹੋਈਆਂ ਸਨ ਅਤੇ ਬੀਤੀ ਸ਼ਾਮ ਉਹ ਵੀ ਪਤਨੀ ਸਮੇਤ ਰਿਸ਼ਤੇਦਾਰੀ ਵਿਚ ਚਲੇ ਗਏ ਜਿਸ ਦਾ ਫਾਇਦਾ ਉਠਾਉਂਦਿਆਂ ਚੋਰ ਪੌੜੀ ਵਾਲੇ ਦਰਵਾਜੇ ਦਾ ਕੁੰਡਾ ਤੋੜ ਕੇ ਅੰਦਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਚੋਰਾਂ ਘਰ ਦੀਆਂ ਅਲਮਾਰੀਆਂ ਤੋੜ ਕੇ ਸੋਨੇ ਦੇ ਸਵਾ ਤੋਲੇ ਦੀ ਚੇਨੀ, ਚਾਂਦੀ ਦੇ ਕੰਗਣ, ਚਾਂਦੀ ਦੇ ਦੋ ਕੜੇ ਸੋਨੇ ਦੀਆਂ ਦੋ ਮੁੰਦਰੀਆਂ, ਇੱਕ ਜੋੜਾ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਪੈਸਿਆਂ ਨਾਲ ਭਰੀਆਂ ਦੋ ਗੋਲਕਾਂ ਚੋਰੀ ਕਰ ਲਈਆਂ ਜਿਨ੍ਹਾਂ ਵਿਚ 10 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ। ਉਹਨਾਂ ਦਸਿਆ ਕਿ ਜਦੋਂ ਉਹ ਅੱਜ ਸਵੇਰੇ 9 ਕੁ ਵਜੇ ਘਰ ਆਏ ਤਾਂ ਦੇਖਿਆ ਕਿ ਅੰਦਰ ਦੀ ਕੁੰਡੀ ਲੱਗੀ ਹੋਈ ਸੀ ਅਤੇ ਚੋਰ ਉਪਰੋਂ ਫਿਰ ਕੰਧ ਟੱਪ ਕੇ ਬਾਹਰ ਚਲੇ ਗਏ। ਇਸ ਸਬੰਧੀ ਜਾਡਲਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਮੌਕਾ ਦੇਖ ਕੇ ਰਿਪੋਰਟ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸਬ-ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਅੱਖਾਂ ਦਾਨ ਕਰਨ ਸਬੰਧੀ ਪੰਦ੍ਹਰਵਾੜਾ ਸ਼ੁਰੂ ਅਗਲੀ ਖ਼ਬਰ ਪਿੰਡ ਭਾਰਟਾ ਖੁਰਦ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Ad Position 24