ਅਮਰਦੀਪ ਕਾਲਜ ’ਚ ਲਾਇਬ੍ਰੇਰੀਅਨ ਦਿਵਸ ਮਨਾਇਆ
ਮੁਕੰਦਪੁਰ, 27 ਅਗਸਤ (ਅਮਰੀਕ ਸਿੰਘ ਢੀਡਸਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ’ਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਾਲਜ ਲਾਇਬ੍ਰੇਰੀ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਾਹਿਤ ਨੂੰ ਪੜ੍ਹਨ-ਲਿਖਣ ਅਤੇ ਅਧਿਐਨ ਕਰਨ ਦੀ ਰੁਚੀ ਨੂੰ ਪੈਦਾ ਕਰਨ ਲਈ ‘ਲਾਇਬ੍ਰੇਰੀਅਨ ਦਿਵਸ’ ਮਨਾਇਆ ਗਿਆ। ਇਸ ਮੌਕੇ ਇੰਟਰਨੈੱਟ ਅਤੇ ਮੋਬਾਇਲ ਦੇ ਯੁੱਗ ਵਿੱਚ ਕਿਤਾਬਾਂ ਦੇ ਮਹੱਤਵ ਵਿਸ਼ੇ ਉੱਪਰ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਿਸ ਵਿੱਚ ਕਾਲਜ ਦੇ ਸਾਇੰਸ, ਆਰਟਸ, ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ।
ਮੁਕੰਦਪੁਰ, 27 ਅਗਸਤ (ਅਮਰੀਕ ਸਿੰਘ ਢੀਡਸਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ’ਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਾਲਜ ਲਾਇਬ੍ਰੇਰੀ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਾਹਿਤ ਨੂੰ ਪੜ੍ਹਨ-ਲਿਖਣ ਅਤੇ ਅਧਿਐਨ ਕਰਨ ਦੀ ਰੁਚੀ ਨੂੰ ਪੈਦਾ ਕਰਨ ਲਈ ‘ਲਾਇਬ੍ਰੇਰੀਅਨ ਦਿਵਸ’ ਮਨਾਇਆ ਗਿਆ। ਇਸ ਮੌਕੇ ਇੰਟਰਨੈੱਟ ਅਤੇ ਮੋਬਾਇਲ ਦੇ ਯੁੱਗ ਵਿੱਚ ਕਿਤਾਬਾਂ ਦੇ ਮਹੱਤਵ ਵਿਸ਼ੇ ਉੱਪਰ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਿਸ ਵਿੱਚ ਕਾਲਜ ਦੇ ਸਾਇੰਸ, ਆਰਟਸ, ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ। ਇਸ ਮੌਕੇ ਮੈਡਮ ਸ਼ਵੇਤਾ ਨੇ ਲਾਇਬ੍ਰੇਰੀ ਦੇ ਪਿਤਾਮਾ ਡਾ. ਐੱਸ.ਆਰ. ਰੰਗਾਨਾਥਨ ਦੇ ਜੀਵਨ ਅਤੇ ਲਾਇਬ੍ਰੇਰੀ ਦੀ ਹੋਂਦ ਨੂੰ ਪ੍ਰਫੁਲਿਤ ਕਰਨ ਦੇ ਸ਼ਲਾਘਾਯੋਗ ਉੱਦਮ ਬਾਰੇ ਰੌਸ਼ਨੀ ਪਾਈ। ਡਾ. ਨਿਰਦੋਸ਼ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਕਿਤਾਬਾਂ ਤੋਂ ਇੱਕ ਵਿੱਥ ਰੱਖਦੀ ਹੈ ਤੇ ਆਪਣੇ ਕੀਮਤੀ ਸਮੇਂ ਨੂੰ ਬਰਬਾਦ ਕਰਦੀ ਹੈ। ਇਸ ਲਈ ਸਾਨੂੰ ਆਪਣੇ ਵਿਦਿਆਰਥੀ ਜੀਵਨ ’ਚ ਅਨੁਸਾਸ਼ਨ ਅਤੇ ਚੰਗੀਆਂ ਕਿਤਾਬਾਂ ਨੂੰ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਿੰ. ਮਨਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਇਸ ਤਰ੍ਹਾਂ ਦੇ ਦਿਵਸ ਆਪਣੇ ਆਪ ’ਚ ਮਹੱਤਵ ਰੱਖਦੇ ਹਨ ਜੋ ਵਿਦਿਆਰਥੀ ਜੀਵਨ ਵਿੱਚ ਕਿਤਾਬਾਂ ਪੜ੍ਹਨ ਦੀ ਮੱਧਮ ਹੋ ਰਹੀ ਲੋਅ ਨੂੰ ਮੁੜ ਸੁਰਜੀਤ ਕਰਦੇ ਹਨ। ਕੰਪਿਊਟਰ ਤੇ ਏ.ਆਈ. ਦੇ ਯੁੱਗ ਵਿੱਚ ਸਾਹਿਤ ਸਾਨੂੰ ਸਹੀ ਸੋਚਣ, ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਲਾਇਬ੍ਰੇਰੀ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।