30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਰੋਲੀ ’ ਚ ਸਾਲਾਨਾ ਜੋੜ ਮੇਲਾ 4 ਨੂੰ , ਛਿੰਝ ਮੇਲਾ 5 ਨੂੰ

ਘੁੰਮਣਾਂ, 29 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਭਰੋਲੀ ’ਚ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਲਾਨਾ ਜੋੜ ਮੇਲਾ 4 ਸਤੰਬਰ ਨੂੰ ਗੱਦੀ ਨਸ਼ੀਨ ਅਮਰੀਕ ਚੇਲਾ ਤੇ ਸੇਵਾਦਾਰ ਹਰੀ ਰਾਮ ਦੀ ਅਗਵਾਈ ’ਚ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 5 ਸਤੰਬਰ ਨੂੰ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ.

Ad Position 21
No active advertisement
ਅਜੀਤ ਡੈਸਕ 30-08-2026
ਘੁੰਮਣਾਂ, 29 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਭਰੋਲੀ ’ਚ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਲਾਨਾ ਜੋੜ ਮੇਲਾ 4 ਸਤੰਬਰ ਨੂੰ ਗੱਦੀ ਨਸ਼ੀਨ ਅਮਰੀਕ ਚੇਲਾ ਤੇ ਸੇਵਾਦਾਰ ਹਰੀ ਰਾਮ ਦੀ ਅਗਵਾਈ ’ਚ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 5 ਸਤੰਬਰ ਨੂੰ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਪ੍ਰਧਾਨ ਡਾ. ਊਧਮ ਕਟਾਰੀਆ ਨੇ ਦੱਸਿਆ ਕਿ 3 ਸਤੰਬਰ ਨੂੰ ਚਿਰਾਗ ਤੇ ਚੋਟ ਹੋਵੇਗੀ। 4 ਸਤੰਬਰ ਨੂੰ ਗਾਇਕ ਬੂਟਾ ਮੁਹੰਮਦ, ਸਾਈਂ ਪੱਪਲ ਸ਼ਾਹ ਭਰੋਮਜਾਰਾ, ਪਰਵੇਜ਼ ਆਲਮ ਅਤੇ ਜਿੰਮੀ ਗਰੇਵਾਲ ਸੰਗਤਾਂ ਦਾ ਮਨੋਰੰਜਨ ਕਰਨਗੇ। ਕੁਲਵਿੰਦਰ ਬਾਵਾ-ਮਾਣਾ ਮਝੂਰੀਆ ਐਂਡ ਪਾਰਟੀ ਡਰਾਮਾ ਪੇਸ਼ ਕਰਨਗੇ। 5 ਸਤੰਬਰ ਨੂੰ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਪਹਿਲਵਾਨ ਅਸ਼ੀਸ਼ ਹੁੱਡਾ ਤੇ ਆਰੀਅਨ ਦਿੱਲੀ ਵਿਚਕਾਰ, ਦੋ ਨੰਬਰ ਦੀ ਕੁਸ਼ਤੀ ਪਹਿਲਵਾਨ ਸਾਜਨ ਪੱਟੀ ਤੇ ਜੱਸਾ ਬਾਹੜੋਵਾਲ ਵਿਚਕਾਰ ਹੋਵੇਗੀ। ਛਿੰਝ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਹਰਭਜਨ ਸਿੰਘ ਭਰੋਲੀ ਨੇ ਕਿਹਾ ਕਿ ਜੇਤੂ ਪਹਿਲਵਾਨਾਂ ਨੂੰ ਦਿਲ ਖਿਚਵੇਂ ਇਨਾਮ ਦਿੱਤੇ ਜਾਣਗੇ ਤਾਂ ਜੋ ਨੌਜਵਾਨਾਂ ’ਚ ਖੇਡਾਂ ਪ੍ਰਤੀ ਰੂਚੀ ਪੈਦਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਖਿਲਾਫ ਕੀਤਾ ਪੁਤਲਾ ਫੂਕ ਰੋਸ ਮੁਜ਼ਾਹਰਾ ਅਗਲੀ ਖ਼ਬਰ ਬਾਬਾ ਧਨੀ ਨਾਥ ਕੁਟੀਆ ਰੱਤੇਵਾਲ ਵਿਖੇ ਰੱਖੜ ਪੁੰਨਿਆ ’ਤੇ ਕਰਾਇਆ ਸਾਲਾਨਾ ਭੰਡਾਰਾ
Ad Position 24