29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਬਲਾਚੌਰ ਦੀ ਮੀਟਿੰਗ

ਬਲਾਚੌਰ, 29 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਨਵ-ਨਿਯੁਕਤ ਚੇਅਰਮੈਨ ਜੌਲੀ ਬੈਂਸ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਬਲਾਚੌਰ ਵਿਖੇ 26 ਅਕਤੂਬਰ ਨੂੰ ਮਨਾਏ ਜਾ ਰਹੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-08-2026
ਬਲਾਚੌਰ, 29 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਨਵ-ਨਿਯੁਕਤ ਚੇਅਰਮੈਨ ਜੌਲੀ ਬੈਂਸ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਬਲਾਚੌਰ ਵਿਖੇ 26 ਅਕਤੂਬਰ ਨੂੰ ਮਨਾਏ ਜਾ ਰਹੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਅਰੰਭਤਾ ਮੌਕੇ ਚੇਅਰਮੈਨ ਜੌਲੀ ਬੈਂਸ ਨੇ ਕਮੇਟੀ ਮੈਂਬਰਾਂ ਅਤੇ ਸਮੁੱਚੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸ਼ੇਖਰਪਾਲ ਬੈਂਸ, ਉਪ-ਪ੍ਰਧਾਨ ਗੌਰਵ ਬੈਂਸ, ਕੈਸ਼ੀਅਰ ਵਿਨੋਦ ਕੁਮਾਰ ਬੈਂਸ ਉਰਫ਼ ਜੋਧੂ, ਉਪ-ਕੈਸ਼ੀਅਰ ਮੀਰਾ ਰਾਣੀ, ਪੂਜਾ ਦੇਵੀ, ਸਟੇਜ ਸਕੱਤਰ ਵਿਨੋਦ ਕੁਮਾਰ ਕਾਕਾ, ਸਕੱਤਰ ਪਰਵੇਸ਼ ਬੈਂਸ ਪੱਲੂ, ਜਨਰਲ ਸਕੱਤਰ ਵਿੱਕੀ ਬੈਂਸ ਅਤੇ ਪ੍ਰਦੀਪ ਕੁਮਾਰ ਬੰਟੀ ਮੌਜੂਦ ਸਨ। ਇਸ ਤੋਂ ਇਲਾਵਾ ਸਲਾਹਕਾਰ ਬੋਰਡ ਵਿੱਚ ਰਾਮਪਾਲ ਬੈਂਸ, ਅਜੈ ਬੈਂਸ, ਵਿਪਨ ਬੈਂਸ, ਪਰਵੇਸ਼ ਬੈਂਸ ਅਤੇ ਸਰਬਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ। ਚੇਅਰਮੈਨ ਜੌਲੀ ਬੈਂਸ ਨੇ ਇਸ ਮੌਕੇ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਸਾਰੇ ਸਤਿਕਾਰਯੋਗ ਸਲਾਹਕਾਰਾਂ ਦੀ ਸਲਾਹ ਅਤੇ ਮਾਰਗ ਦਰਸ਼ਨ ਨਾਲ ਅੱਗੇ ਵਧਾਈਆਂ ਜਾਣਗੀਆਂ। ਇਸ ਮੌਕੇ ਪਹਿਲਵਾਨ ਆਸ਼ੂ ਬੈਂਸ, ਮੋਹਿਤ ਬੈਂਸ, ਅੰਕਿਤ ਬੈਂਸ, ਰਵੀ ਬੈਂਸ, ਜੱਸੀ ਬੈਂਸ, ਰਮਨ ਬੈਂਸ, ਸ਼ਾਲੂ ਬੈਂਸ, ਬਿੱਟੂ ਬੈਂਸ, ਸ਼ਿੰਗਾਰਾ ਰਾਮ, ਸੁਰਜੀਤ ਕੁਮਾਰ, ਪਵਨ ਕੁਮਾਰ, ਨਿਤਿਨ ਬੈਂਸ, ਸਮੀਰ ਬੈਂਸ, ਵਿਕਾਸ ਬੈਂਸ, ਹੈਪੀ ਬੈਂਸ, ਜੀਵਨ ਬੈਂਸ, ਪਾਰਸ ਬੈਂਸ, ਕ੍ਰਿਸ਼ਨ ਬੈਂਸ, ਕ੍ਰਿਸ਼ਨ ਬੈਂਸ, ਰਜਨੀਸ਼ ਬੈਂਸ, ਡਾ. ਬੈਂਸ, ਦਿਬਯਮ ਬੈਂਸ, ਨਾਤੀਕ ਬੈਂਸ, ਧਰਮਪਾਲ ਬੈਂਸ, ਡਿੰਪਲ ਹਾਜ਼ਰ ਸਨ। ਵਿਜੇ ਬੈਂਸ, ਮਾਹੀ ਬੈਂਸ, ਅਮਨ ਬੈਂਸ, ਮਾਸਟਰ ਕ੍ਰਿਸ਼ਨ ਲਾਲ ਬੈਂਸ, ਧਰਮਿੰਦਰ ਕੁਮਾਰ, ਸੋਨੂੰ, ਧਰਮਬੀਰ ਬੈਂਸ, ਬੌਬੀ, ਅਜੈ ਬੈਂਸ, ਹੈਰੀ ਬੈਂਸ, ਦੀਪਕ ਬੈਂਸ, ਚੇਤਨ ਬੈਂਸ, ਅਰਨਬ ਬੈਂਸ, ਅਤੁਲ ਬੈਂਸ, ਹਨੀ ਬੈਂਸ, ਪੁਰੂ ਬੈਂਸ, ਹਰਸ਼ ਬੈਂਸ, ਦੀਵਾਨ ਬੈਂਸ, ਸੁਰਿੰਦਰ ਬੈਂਸ, ਮਨਿੰਦਰ ਬੈਂਸ, ਬੈਂਸ ਬੈਂਸ, ਰਾਜੂ ਬੈਂਸ, ਅਵੈ ਬੈਂਸ, ਸਤੀਸ਼ ਬੈਂਸ, ਅਮਰਜੀਤ ਬੈਂਸ, ਉਪੇਸ਼ ਬੈਂਸ ਅਤੇ ਸੋਮਨਾਥ ਬਾਬਾ ਅਤੇ ਹੋਰ ਸ਼ਰਧਾਲੂਆਂ ਨੇ ਵੀ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਚੇਅਰਮੈਨ ਜੌਲੀ ਬੈਂਸ ਅਤੇ ਪ੍ਰਧਾਨ ਸ਼ੇਖਰਪਾਲ ਬੈਂਸ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ 26 ਅਕਤੂਬਰ ਨੂੰ ਭਗਵਾਨ ਵਾਲਮੀਕਿ ਦੇ ਜਨਮ ਦਿਵਸ ’ਤੇ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 12 ਸਤੰਬਰ ਨੂੰ ਬਲਾਚੌਰ ਵਿਖੇ ਕਰਨਗੇ ਵਿਸ਼ਾਲ ਪੰਜਾਬ ਬਚਾਓ ਰੈਲੀ - ਸ... ਅਗਲੀ ਖ਼ਬਰ ਅਸ਼ੋਕ ਕਟਾਰੀਆ ਵਲੋਂ ਪਿੰਡ ਮਾਜਰਾ ਜੱਟਾਂ ਵਿਖੇ ਯਾਤਰਾ ਤੋਂ ਪਰਤੀ ਸੰਗਤ ਦਾ ਸਵਾਗਤ
Ad Position 24