01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ਨਾਲ ਸਾਹਿਤ, ਖੇਤੀ ਤੇ ਰਾਜਨੀਤਕ ਖੇਤਰ ਨੂੰ ਨਾ ਪੂਰਾ ਹੋਣਯੋਗ ਘਾਟਾ ਪਿਆ -ਕਾ: ਪਾਸਲਾ

ਬੰਗਾ, 31 ਅਗਸਤ (ਧਰਮਵੀਰ ਪਾਲ) - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੋਆਬੇ ਦੇ ਉਘੇ ਸਾਹਿਤਕਾਰ, ਖੇਤੀ ਵਿਗਿਆਨੀ ਤੇ ਰਾਜਨੀਤਕ ਸ਼ਖ਼ਸੀਅਤ ਸ: ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀਂ ਵਿਛੋੜੇ ’ਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 01-09-2026
ਬੰਗਾ, 31 ਅਗਸਤ (ਧਰਮਵੀਰ ਪਾਲ) - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੋਆਬੇ ਦੇ ਉਘੇ ਸਾਹਿਤਕਾਰ, ਖੇਤੀ ਵਿਗਿਆਨੀ ਤੇ ਰਾਜਨੀਤਕ ਸ਼ਖ਼ਸੀਅਤ ਸ: ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀਂ ਵਿਛੋੜੇ ’ਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਸ: ਦੁਸਾਂਝ ਦੇ ਸਦੀਵੀਂ ਵਿਛੋੜੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ: ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀਂ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਨੇ ਪੰਜਾਬ ਦੇ ਸਮੂਹ ਬੁਧੀਜੀਵੀਆਂ, ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਸ: ਮਹਿੰਦਰ ਸਿੰਘ ਦੁਸਾਂਝ ਦੇ ਸਧਾਰਨ ਰਹਿਣ ਸਹਿਣ ਤੇ ਉੱਚੀ ਸੋਚ ਤੋਂ ਪ੍ਰੇਰਨਾ ਲੈਣ ਲਈ ਕਿਹਾ। ਇਸ ਸਮੇਂ ਹਰਪਾਲ ਸਿੰਘ ਜਗਤਪੁਰ ਜ਼ਿਲ੍ਹਾ ਪ੍ਰਧਾਨ, ਕੁਲਦੀਪ ਸਿੰਘ ਦੌੜਕਾ ਸਕੱਤਰ, ਸੋਢੀ ਰਾਮ ਸਾਬਕਾ ਸਰਪੰਚ ਜਗਤਪੁਰ, ਸੋਮ ਲਾਲ ਥੋਪੀਆ, ਹਰੀ ਬਿਲਾਸ , ਸੁਰਿੰਦਰ ਭੱਟੀ ਰਾਹੋਂ, ਮਾ: ਰਾਮ ਪਾਲ ਰਾਹੋਂ, ਕਰਨੈਲ ਚੰਦ, ਸੋਹਣ ਸਿੰਘ, ਸਤਨਾਮ ਸਿੰਘ ਸੁੱਜੋਂ, ਮਾ: ਗੁਰਦਿਆਲ ਸਿੰਘ, ਹਰਨੇਕ ਬੀਕਾ, ਅਸ਼ਵਨੀ ਪੰਚ, ਪਰਮਜੀਤ ਪੰਚ, ਬਲਿਹਾਰ ਪੰਚ ਅਤੇ ਪਰਮਜੀਤ ਲਿਦੱੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਪੂ ਗੁਰਮੀਤ ਸਿੰਘ ਔੜ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਮਹਾਨ ਤਪੱਸਵੀ ਬ੍ਰਹਮਲੀਨ ਸੰਤ ਬਾਬਾ ਮੇਲਾ ਰਾਮ ਦੀ 73ਵੀਂ ਬਰਸੀ ਮਨਾਈ
Ad Position 24