ਬਾਪੂ ਗੁਰਮੀਤ ਸਿੰਘ ਔੜ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਔੜ, 31 ਅਗਸਤ (ਗੁਰਨਾਮ ਸਿੰਘ ਸੈਣੀ) - ਪਿੰਡ ਔੜ ਦੀ ਨਾਮਵਰ ਸ਼ਖਸੀਅਤ ਭੁਪਿੰਦਰ ਸਿੰਘ ਰਾਜਾ ਸਾਬਕਾ ਪੰਚ ਅਤੇ ਹਰਪ੍ਰੀਤ ਸਿੰਘ ਲੱਕੀ ਦੇ ਪਿਤਾ ਸਰਦਾਰ ਗੁਰਮੀਤ ਸਿੰਘ 75 ਅਚਾਨਕ ਸਦਮਾ ਨਾ ਸਹਾਰਦੇ ਹੋਏ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦਾ ਸਸਕਾਰ ਉਹਨਾਂ ਦੇ ਪਿੰਡ ਔੜ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਗ
ਗੁਰਮੀਤ ਸਿੰਘ ਦੀ ਫਾਈਲ ਤਸਵੀਰ
01-09-2026
ਔੜ, 31 ਅਗਸਤ (ਗੁਰਨਾਮ ਸਿੰਘ ਸੈਣੀ) - ਪਿੰਡ ਔੜ ਦੀ ਨਾਮਵਰ ਸ਼ਖਸੀਅਤ ਭੁਪਿੰਦਰ ਸਿੰਘ ਰਾਜਾ ਸਾਬਕਾ ਪੰਚ ਅਤੇ ਹਰਪ੍ਰੀਤ ਸਿੰਘ ਲੱਕੀ ਦੇ ਪਿਤਾ ਸਰਦਾਰ ਗੁਰਮੀਤ ਸਿੰਘ 75 ਅਚਾਨਕ ਸਦਮਾ ਨਾ ਸਹਾਰਦੇ ਹੋਏ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦਾ ਸਸਕਾਰ ਉਹਨਾਂ ਦੇ ਪਿੰਡ ਔੜ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਹਰਪ੍ਰੀਤ ਸਿੰਘ ਲੱਕੀ ਤੇ ਭੁਪਿੰਦਰ ਸਿੰਘ ਰਾਜਾ ਵੱਲੋਂ ਵਿਖਾਈ ਗਈ। ਇਸ ਦੁੱਖ ਦੀ ਘੜੀ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਕਿਹਾ ਕਿ ਸਰਦਾਰ ਗੁਰਮੀਤ ਸਿੰਘ ਦੇ ਅਕਾਲ ਚਲਾਣੇ ਨਾਲ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਦੀ ਸਾਂਝ ਪਾਉਂਦਿਆਂ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਸੀਨੀਅਰ ਕਾਂਗਰਸੀ ਆਗੂ ਚੌਧਰੀ ਮੀਨਾ ਸੂੰਢ ਹਲਕਾ ਇੰਚਾਰਜ ਬੰਗਾ, ਕੁਲਵੰਤ ਸਿੰਘ ਕਲੇਰਾਂ ਸੀਨੀਅਰ ਕਾਂਗਰਸੀ ਆਗੂ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਕਮਲਜੀਤ ਬੰਗਾ ਸੀਨੀਅਰ ਕਾਂਗਰਸੀ ਆਗੂ, ਵਿਸ਼ਾਲ ਸਿੰਘ ਆਨੰਦ, ਅਕਾਲੀ ਆਗੂ ਗੁਰਵਿੰਦਰ ਸਿੰਘ ਛੋਕਰ, ਜੱਸਾ ਭੁੱਲਰ, ਪ੍ਰੇਮ ਰਟੈਂਡਾ, ਡਾਕਟਰ ਅਕਸ਼ੇ ਔੜ, ਹਰਦੀਪ ਸਿੰਘ ਸੈਣੀ, ਜਸਵੰਤ ਕੁਮਾਰ ਸੋਨੂ ਨੰਬਰਦਾਰ, ਹਰਪ੍ਰੀਤ ਸਿੰਘ, ਪਰਵਿੰਦਰ, ਮੰਗਤ ਸਿੰਘ ਗਰਚਾ, ਗੁਰਮਿੰਦਰ ਸਿੰਘ ਗਰਚਾ ਅਤੇ ਪਿੰਡ ਵਾਸੀ, ਕਰੀਬੀ ਰਿਸ਼ਤੇਦਾਰ, ਰਾਜਨੀਤਿਕ ਸਖਸ਼ੀਅਤਾਂ ਆਦਿ ਮੌਜੂਦ ਸਨ।