01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਦਿਨ ਦਿਹਾੜੇ ਚੋਰਾਂ ਵਲੋਂ ਸਕੂਟਰੀ ’ਚੋਂ ਸਾਮਾਨ ਚੋਰੀ

ਬਹਿਰਾਮ, 31 ਅਗਸਤ (ਸਰਬਜੀਤ ਸਿੰਘ ਰਾਣਾ) - ਇਥੋਂ ਨਜ਼ਦੀਕੀ ਪਿੰਡ ਚੱਕ ਰਾਮੂੰ ਵਿਖੇ ਗੁਰਦੁਆਰਾ ਸਿੰਘ ਸਭਾ ਅੱਗੇ ਗ੍ਰੰਥੀ ਸਿੰਘ ਵੱਲ੍ਹੋਂ ਖੜ੍ਹੀ ਕੀਤੀ ਸਕੂਟਰੀ ’ਚੋਂ ਚੋਰਾਂ ਵਲੋਂ ਸਾਮਾਨ ਵਾਲਾ ਬੈਗ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਗ੍ਰੰਥੀ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਲੜਕੀ ਦੇ ਘਰ ਕੁਝ ਸਾਮਾਨ ਲੈ ਕੇ ਜਾਣ ਲਈ ਆਪਣੀ ਸਕੂਟਰੀ ਨੂੰ ਬਾਹਰ ਖੜ੍ਹੀ ਕਰਕੇ ਜਿੰਦਰੇ ਲਗਾ ਰਹੇ ਸਨ ਉਸੇ ਵਕਤ ਦੋ ਵਿਅਕਤੀ ਸਕੂਟਰੀ ’ਤੇ ਆਏ ਅਤੇ ਸਕੂਟਰੀ ਵਿੱਚ ਰੱਖੇ ਬੈਗ ਨੂੰ ਚੋਰੀ ਕਰਕੇ ਫਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 01-09-2026
ਬਹਿਰਾਮ, 31 ਅਗਸਤ (ਸਰਬਜੀਤ ਸਿੰਘ ਰਾਣਾ) - ਇਥੋਂ ਨਜ਼ਦੀਕੀ ਪਿੰਡ ਚੱਕ ਰਾਮੂੰ ਵਿਖੇ ਗੁਰਦੁਆਰਾ ਸਿੰਘ ਸਭਾ ਅੱਗੇ ਗ੍ਰੰਥੀ ਸਿੰਘ ਵੱਲ੍ਹੋਂ ਖੜ੍ਹੀ ਕੀਤੀ ਸਕੂਟਰੀ ’ਚੋਂ ਚੋਰਾਂ ਵਲੋਂ ਸਾਮਾਨ ਵਾਲਾ ਬੈਗ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਗ੍ਰੰਥੀ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਲੜਕੀ ਦੇ ਘਰ ਕੁਝ ਸਾਮਾਨ ਲੈ ਕੇ ਜਾਣ ਲਈ ਆਪਣੀ ਸਕੂਟਰੀ ਨੂੰ ਬਾਹਰ ਖੜ੍ਹੀ ਕਰਕੇ ਜਿੰਦਰੇ ਲਗਾ ਰਹੇ ਸਨ ਉਸੇ ਵਕਤ ਦੋ ਵਿਅਕਤੀ ਸਕੂਟਰੀ ’ਤੇ ਆਏ ਅਤੇ ਸਕੂਟਰੀ ਵਿੱਚ ਰੱਖੇ ਬੈਗ ਨੂੰ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸੇ ਟਾਇਮ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਪਿੰਡ ਸਰਹਾਲ ਕਾਜ਼ੀਆਂ ਵਿਚ ਦਾਖਲ ਹੋ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੀ ਰਿਪੋਰਟ ਪੁਲਿਸ ਥਾਣਾ ਬਹਿਰਾਮ ਵਿਖੇ ਦੇ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ’ਤੇ ਤਫਤੀਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੇਹਲੀਆਣਾ ’ਚ ਮੋਟਰਾਂ ਦੀਆਂ ਤਾਰਾਂ ਚੋਰੀ ਅਗਲੀ ਖ਼ਬਰ ਬਾਪੂ ਗੁਰਮੀਤ ਸਿੰਘ ਔੜ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24