01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ: ਮਹਿੰਦਰ ਸਿੰਘ ਦੁਸਾਂਝ ਨੂੰ ਅਹਿਮ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਖੇਤੀ ਵਿਗਿਆਨੀ ਤੇ ਖੋਜੀ ਕਿਸਾਨ ਮਹਿੰਦਰ ਸਿੰਘ ਦੁਸਾਂਝ ਦਾ ਉਨ੍ਹਾਂ ਦੇ ਪਿੰਡ ਜਗਤਪੁਰ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਖੇਤ ਵਿਚੋਂ ਸਭ ਤੋਂ ਵੱਧ ਕਣਕ ਪੈਦਾ ਕਰਨ ਲਈ ਯੂਨੈਸਕੋ ਵਲੋਂ ਵਿਸ਼ਵ ਪੱਧਰ ਦਾ ਇਨਾਮ ਦਿੱਤਾ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਖੇਤੀ ਵਿਗਿਆਨੀ ਤੇ ਖੋਜੀ ਕਿਸਾਨ ਮਹਿੰਦਰ ਸਿੰਘ ਦੁਸਾਂਝ ਦਾ ਉਨ੍ਹਾਂ ਦੇ ਪਿੰਡ ਜਗਤਪੁਰ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਖੇਤ ਵਿਚੋਂ ਸਭ ਤੋਂ ਵੱਧ ਕਣਕ ਪੈਦਾ ਕਰਨ ਲਈ ਯੂਨੈਸਕੋ ਵਲੋਂ ਵਿਸ਼ਵ ਪੱਧਰ ਦਾ ਇਨਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖੇਤੀ ਵਿਗਿਆਨੀ ਹੋਣ ਦੇ ਨਾਤੇ ਹੋਰ ਵੀ ਅਨੇਕਾਂ ਇਨਾਮ ਮਿਲ ਚੁੱਕੇ ਹਨ। ਉਹ ਲਿਖਾਰੀ ਸਭਾ ਦੇ ਮੁੱਢਲੇ ਪ੍ਰਧਾਨ ਰਹੇ ਹਨ। ਉਨ੍ਹਾਂ ਵਲੋਂ ਖੇਤੀਬਾੜੀ ਸੰਬੰਧੀ ਲਿਖੇ ਲੇਖ ਵੱਖ-ਵੱਖ ਅਖ਼ਬਾਰਾਂ ਵਿਚ ਛਪਦੇ ਰਹੇ ਹਨ। ਉਨ੍ਹਾਂ ਨੂੰ ਲਿਖਾਰੀ ਸਭਾ ਜਗਤਪੁਰ ਦੇ ਮੋਢੀ ਪ੍ਰਧਾਨ ਤੇ ਖੇਤੀ ਵਿਗਿਆਨੀ ਹੋਣ ਦੇ ਨਾਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸੀ. ਪੀ. ਆਈ. ਐਮ. ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ, ਪੰਜਾਬ ਨਾਟਕ ਕਲਾ ਕੇਂਦਰ ਇਪਟਾ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਰੇਸ਼ਮ ਸਿੰਘ ਕਲੇਰ, ਲਿਖਾਰੀ ਸਭਾ ਢਾਹਾਂ ਕਲੇਰਾਂ ਦੇ ਪ੍ਰਧਾਨ ਦੀਪ ਕਲੇਰ, ਰਾਜ ਹੀਉਂ, ਕਾਮਰੇਡ ਕੁਲਦੀਪ ਝਿੰਗੜ, ਹੁਸਨ ਸਿੰਘ ਮਾਂਗਟ, ਹਰਜਿੰਦਰ ਮੱਲ, ਜੋਗਿੰਦਰ ਲੜੋਆ, ਜੀ. ਸੀ. ਮੱਲ, ਸਰਪੰਚ ਕਲੇਰਾਂ ਦਾਰਾ ਸਿੰਘ ਮੱਲ ਸਾਬਕਾ ਜੀ. ਐਮ. ਸਟੇਟ ਟ੍ਰਾਂਸਪੋਰਟ ਪੰਜਾਬ, ਸਮਾਜ ਸੇਵਕ ਸਤਵਿੰਦਰ ਮੱਲ, ਨੰਬਰਦਾਰ ਅਜੈਬ ਸਿੰਘ ਕਲੇਰਾਂ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ ਖ਼ਿਲਾਫ਼ ਟੀ -20 ਲੜੀ ਲਈ ਬੁਮਰਾਹ , ਸੈਮਸਨ ਭਾਰਤੀ ਟੀਮ ਵਿਚ ਸ਼ਾਮਿਲ ਅਗਲੀ ਖ਼ਬਰ ਨਸ਼ਾ ਤਸਕਰੀ ਵਿਰੁੱਧ ਧਰਨਾ ਲਾਉਣ ਵਾਲੇ ਕਮਲਜੀਤ ਸਾਜਨ ’ਤੇ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ
Ad Position 24